ਅਯੁੱਧਿਆ ਵਿਚ ਹਾਦਸਾ! ਨਦੀ ਵਿਚ ਡੁੱਬੇ ਪਰਿਵਾਰ ਦੇ 15 ਜੀਅ, ਤਿੰਨ ਲੋਕਾਂ ਨੇ ਤੈਰ ਕੇ ਬਚਾਈ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਪਤਾਰ ਘਾਟ ’ ਤੇ ਸਾਰਯੂ ਨਦੀ ਵਿਚ ਨਹਾਉਣ ਗਏ ਆਗਰਾ ਦੇ ਇਕੋ ਪਰਿਵਾਰ ਦੇ 15 ਜੀਅ ਡੁੱਬ ਗਏ। ਇਹਨਾਂ ਵਿਚੋਂ ਤਿੰਨ ਜੀਆਂ ਨੇ ਤੈਰ ਕੇ ਜਾਨ ਬਚਾਈ ਹੈ।

15 Drown While Taking Bath In River In Ayodhya

ਅਯੁੱਧਿਆ: ਉੱਤਰ ਪ੍ਰਦੇਸ਼ ਦੇ ਅਯੁੱਧਿਆ (Big Incident In Saryu River) ਵਿਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਇੱਥੇ ਗੁਪਤਾਰ ਘਾਟ ’ਤੇ ਸਾਰਯੂ ਨਦੀ (Saryu river in Ayodhya) ਵਿਚ ਨਹਾਉਣ ਗਏ ਆਗਰਾ ਦੇ ਇਕੋ ਪਰਿਵਾਰ ਦੇ 15 ਜੀਅ ਡੁੱਬ ਗਏ। ਇਹਨਾਂ ਵਿਚੋਂ ਤਿੰਨ ਜੀਆਂ ਨੇ ਤੈਰ ਕੇ ਜਾਨ ਬਚਾਈ ਹੈ।

ਹੋਰ ਪੜ੍ਹੋ: ਹੁਣ ਡਾਂਸ ਕਰਦੇ ਨਜ਼ਰ ਆਈ BJP MP ਪ੍ਰੱਗਿਆ ਠਾਕੁਰ, ਕੋਰਟ ਨੂੰ ਕਿਹਾ ਸੀ, 'ਬਿਮਾਰ ਹਾਂ'

ਦੱਸਿਆ ਜਾ ਰਿਹਾ ਹੈ ਕਿ ਇਸਨਾਨ ਕਰਨ ਗਏ ਪਰਿਵਾਰ ਦੇ ਡੁੱਬਣ (15 Drown In River) ਤੋਂ ਬਾਅਦ ਸਥਾਨਕ ਲੋਕ ਇੱਥੇ ਪਹੁੰਚੇ। ਉਹਨਾਂ ਨੇ ਪੁਲਿਸ ਅਤੇ ਗੋਤਾਖੋਰਾਂ ਨੂੰ ਸੂਚਨਾ ਦਿੱਤੀ। ਗੋਤਾਖੋਰਾਂ ਦੀ ਟੀਮ ਨੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ। ਕਰੀਬ 1 ਘੰਟੇ ਦੀ ਮਿਹਨਤ ਤੋਂ ਬਾਅਦ 6 ਲੋਕਾਂ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ। ਇਹਨਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ ਜਦਕਿ ਬਾਕੀ 6 ਲੋਕਾਂ ਦੀ ਤਲਾਸ਼ ਜਾਰੀ ਹੈ।

ਹੋਰ ਪੜ੍ਹੋ: ਮੀਂਹ ਪਵਾਉਣ ਲਈ ਗੁੱਡੀ ਫੂਕਣ ਦੀ ਰੀਤ ਨੂੰ ਸ਼ਿੱਦਤ ਨਾਲ ਨਿਭਾ ਰਹੀਆਂ ਹਨ ਬੀਬੀਆਂ

ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਮਿਲਦਿਆਂ ਹੀ ਡੀਐਮ ਅਨੁਜ ਕੁਮਾਰ ਝਾਅ ਅਤੇ ਐਸਐਸਪੀ ਪਹੁੰਚੇ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੀਨੀਅਰ ਅਧਿਕਾਰੀਆਂ ਨੂੰ ਲੋਕਾਂ ਨੂੰ ਬਚਾਉਣ ਦੇ ਨਿਰਦੇਸ਼ ਦਿੱਤੇ।