ਇੱਟਾਂ ਢੋਣ ਵਾਲੇ ਪਿਤਾ ਦਾ ਇਸ ਧੀ ਨੇ ਵਧਾਇਆ ਮਾਣ, ਜਗ 'ਤੇ ਚਮਕਾਇਆ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਕੀ ਕਪਤਾਨ ਰਾਣੀ ਰਾਮਪਾਲ ਦੇ ਪਿਤਾ ਨੇ 2015 ਵਿਚ ਘੋੜੇ ਦੇ ਰੇਹੜੇ ਤੇ ਇੱਟਾਂ ਦੀ ਵਿਕਰੀ ਦਾ ਕੰਮ ਬੰਦ ਕਰ ਦਿੱਤਾ ਸੀ

Daughter of cart puller is India’s hope for gold

ਚੰਡੀਗੜ੍ਹ, ਹਾਕੀ ਕਪਤਾਨ ਰਾਣੀ ਰਾਮਪਾਲ ਦੇ ਪਿਤਾ ਨੇ 2015 ਵਿਚ ਘੋੜੇ ਦੇ ਰੇਹੜੇ ਤੇ ਇੱਟਾਂ ਦੀ ਵਿਕਰੀ ਦਾ ਕੰਮ ਬੰਦ ਕਰ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਨੇ ਹਾਕੀ ਮੈਦਾਨ 'ਤੇ ਆਪਣੀ ਬੇਟੀ ਦੀ ਪ੍ਰਤੀਭਾ ਦੇ ਕਾਰਨ ਹਰਿਆਣੇ ਦੇ ਕੁਰੁਕਸ਼ੇਤਰ ਜ਼ਿਲ੍ਹੇ ਦੇ ਸ਼ਾਹਾਬਾਦ ਮਾਰਕੰਡਾ ਸ਼ਹਿਰ ਵਿਚ ਆਪਣੇ ਪੁਰਾਣੇ ਘਰ ਦੇ ਬਾਹਰ ਓਹੀ ਘੋੜਾ ਗੱਡੀ ਰੱਖੀ ਹੋਈ ਹੈ, ਮਹਿਜ਼ ਇਕ ਯਾਦ ਲਈ। ਰਾਣੀ ਨੇ 2013 ਵਿਚ ਜੂਨਿਅਰ ਮਹਿਲਾ ਹਾਕੀ ਵਿਸ਼ਵ ਕੱਪ ਵਿਚ ਕਾਂਸੇ ਦਾ ਤਗਮਾ ਜਿਤਣ ਤੋਂ ਬਾਅਦ, ਉਨ੍ਹਾਂ ਦੇ ਪਿਤਾ ਰਾਮਪਾਲ ਅਤੇ ਉਨ੍ਹਾਂ ਦੇ ਬਾਕੀ ਪਰਿਵਾਰਕ ਮੈਂਬਰ ਇੱਕ ਛੋਟੇ ਜਿਹੇ ਘਰ ਤੋਂ ਉਸੀ ਸ਼ਹਿਰ ਵਿਚ ਇੱਕ ਰੁਤਬੇਦਾਰ ਦੋ ਮੰਜ਼ਿਲਾ ਇਮਾਰਤ ਵਿਚ ਚਲੇ ਗਏ।

ਰਾਣੀ, ​​ਜਿਨ੍ਹਾਂ ਨੇ 2015 ਵਿਚ ਆਪਣੀ ਸ਼ੁਰੂਆਤ ਕੀਤੀ, ਹੁਣ ਰਾਸ਼ਟਰੀ ਮਹਿਲਾ ਟੀਮ ਦੇ ਕਪਤਾਨ ਹਨ ਅਤੇ ਏਸ਼ੀਆਈ ਖੇਡਾਂ ਵਿਚ ਟੀਮ ਦਾ ਅਗਵਾਈ ਵੀ ਕਰਣਗੇ। ਉਨ੍ਹਾਂ ਦੇ ਘਰ  ਵਿਚ ਹਰ ਸੰਭਵ ਆਧੁਨਿਕ ਸਹੂਲਤ ਹੈ ਅਤੇ ਸਿਖਰ 'ਤੇ ਬਣੇ ਪੰਜ ਓਲੰਪਿਕ ਦੇ ਛੱਲੇ ਉਨ੍ਹਾਂ ਦੇ ਘਰ ਦਾ ਇਕ ਪਛਾਣ ਚਿਨ ਹਨ। ਰਾਣੀ ਆਪਣੇ ਮਾਤਾ- ਪਿਤਾ ਦੇ ਨਾਲ ਉੱਥੇ ਹੀ ਰਹਿੰਦੀ ਹੈ, ਦੋ ਭਰਾ ਉਨ੍ਹਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚੇ ਹਨ। ਹਾਲਾਂਕਿ, ਰਾਣੀ ਦੇ ਪਿਤਾ ਰਾਮਪਾਲ ਦਾ ਕਹਿਣਾ ਹੈ ਕਿ ਉਹ ਉਸ ਘੋੜਾ ਗੱਡੀ ਤੋਂ ਦੂਰ ਨਹੀਂ ਜਾਣਾ ਚਾਹੁੰਦਾ ਹਨ ਅਤੇ ਰਾਣੀ ਉਨ੍ਹਾਂ ਨੂੰ ਮਜਬੂਰ ਨਹੀਂ ਕਰਦੀ ਹੈ।

ਗੱਡੀ ਸਾਨੂੰ ਉਨ੍ਹਾਂ  ਕਠਿਨਾਇਆਂ ਨੂੰ ਯਾਦ ਦਿਵਾਉਂਦੀ ਹੈ ਜਿਨ੍ਹਾਂ ਨੂੰ ਸਾਨੂੰ ਹੰਢਾਉਣਾ ਪਿਆ ਸੀ, ਜੋ ਕਿ ਉਨ੍ਹਾਂ ਰਾਣੀ ਦੀ ਜ਼ਿੰਦਗੀ ਬਣਾਉਣ ਲਈ ਝੱਲਣੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਇਹ ਸਾਨੂੰ ਧਰਤੀ ਨਾਲ ਜੋੜੀ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਮੈਂ ਆਪਣੇ ਘੋੜੇ ਦੀ ਗੱਡੀ 'ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਇੱਟਾਂ ਲੈਕੇ ਜਾਂਦਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਦਿਨ ਵੀ ਸਨ ਜਦੋਂ ਉਹ ਸਿਰਫ 4 ਜਾਂ 5 ਰੁਪਏ ਹੀ ਕਮਾਉਂਦੇ ਸਨ। ਉਨ੍ਹਾਂ ਦੇ ਪਰਿਵਾਰ ਨੂੰ ਇਕ ਦਿਨ ਦੀ ਰੋਟੀ ਖਾਣੀ ਵੀ ਬਹੁਤ ਔਖੀ ਲਗਦੀ ਸੀ।

ਉਨ੍ਹਾਂ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਥੋੜੇ ਪੈਸੇ ਬਚਾਕੇ ਰੱਖਦੇ ਸਨ ਕਿਉਂਕਿ ਕੋਈ ਵੀ ਨਹੀਂ ਜਾਣਦਾ ਕਿ ਆਉਣ ਵਾਲਾ ਦਿਨ 'ਚ ਕਿਵੇਂ ਗੁਜ਼ਾਰਾ ਹੋਵੇਗਾ। ਸ਼ਾਹਬਾਦ ਭਾਰਤੀ ਹਾਕੀ ਦੇ ਕੇਂਦਰਾਂ ਵਿਚੋਂ ਇੱਕ ਹੈ। ਇਸ ਛੋਟੇ ਕਸਬੇ ਨੇ ਕਈ ਖਿਡਾਰੀਆਂ ਨੂੰ ਤਰਾਸ਼ਿਆ ਹੈ ਜਿਨ੍ਹਾਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ, ਜਿਨ੍ਹਾਂ ਵਿਚ ਸਾਬਕਾ ਕੌਮੀ ਮਹਿਲਾ ਟੀਮ ਦੀ ਕਪਤਾਨ ਰਿਤੂ ਰਾਣੀ ਅਤੇ ਡਰੈਗ ਫਲਿਕਰ ਸੰਦੀਪ ਸਿੰਘ ਸ਼ਾਮਲ ਹਨ। ਹੋਰ ਹਾਕੀ ਇੰਟਰਨੈਸ਼ਨਲ ਜਿਵੇਂ ਕਿ ਸੁਮਨ ਬਾਲਾ, ਸੰਦੀਪ ਕੌਰ, ਰਜਨੀ ਬਾਲਾ ਅਤੇ ਸੁਰਿੰਦਰ ਕੌਰ ਸ਼ਾਹਬਾਦ ਤੋਂ ਹਨ, ਜਿਨ੍ਹਾਂ ਨੂੰ ਭਾਰਤੀ ਮਹਿਲਾ ਹਾਕੀ ਦੇ ਸੰਸਾਰਪੁਰ ਵੀ ਕਿਹਾ ਜਾਂਦਾ ਹੈ।

ਸ਼ਾਹਬਾਦ ਦੇ ਭਾਰਤੀ ਹਾਕੀ ਦੇ ਫੋਕਲ ਪੁਆਇੰਟ ਦੇ ਰੂਪ ਵਿਚ ਵਧਣ ਲਈ ਬਹੁਤ ਸਾਰੇ ਪੁੰਨ ਸ਼ਾਹਬਾਦ ਹਾਕੀ ਅਕੈਡਮੀ ਦੇ ਸਾਬਕਾ ਕੋਚ ਬਲਦੇਵ ਸਿੰਘ ਨੂੰ ਜਾਣੇ ਚਾਹੀਦੇ ਹਨ। ਦੱਸ ਦਈਏ ਕਿ ਰਾਣੀ ਨੂੰ ਹਾਕੀ ਵਿਚ ਡੂੰਘੀ ਦਿਲਚਸਪੀ ਸੀ ਅਤੇ ਜਦੋਂ ਉਹ 7 ਸਾਲ ਦੀ ਸੀ ਤਾਂ ਉਸ ਨੇ ਹਾਕੀ ਸਟਿਕ ਚੁੱਕ ਲਈ ਸੀ। ਰਾਣੀ ਨੇ ਦੱਸਿਆ ਕਿ ਸ਼ੁਰੂਆਤ ਵਿਚ ਉਨ੍ਹਾਂ ਦੇ ਮਾਤਾ - ਪਿਤਾ ਉਨ੍ਹਾਂ ਦੇ ਹਾਕੀ ਖੇਡਣ ਦੇ ਵਿਚਾਰ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਮਾਤਾ - ਪਿਤਾ ਨੂੰ ਕਿਹਾ ਕਿ ਉਹ ਪਰਿਵਾਰ 'ਤੇ ਕੋਈ ਧੱਬਾ ਲਾਵਾਵੇਗੀ ਕਿਉਂਕਿ ਉਹ ਸਕਰਟ ਜਾਂ ਸ਼ਾਰਟਸ ਪਹਿਨਦੀ ਸੀ।

ਉਨ੍ਹਾਂ ਨੂੰ ਸਮਝਣਾ ਬਹੁਤ ਔਖਾ ਸੀ। ਉਨ੍ਹਾਂ ਕਿਹਾ ਕਿ ਉਹ ਪਰੇਸ਼ਾਨ ਹੋਈ ਅਤੇ ਬਹੁਤ ਰੋਈ, ਭਾਵਨਾਤਮਕ ਰੂਪ ਤੋਂ ਉਨ੍ਹਾਂ ਨੂੰ ਬਲੈਕਮੇਲ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ੋਰ ਕੇ ਚੀਕਿਆ, ਫਿਰ ਉਨ੍ਹਾਂ ਨੂੰ ਹਾਕੀ ਖੇਡਣ ਦੀ ਇਜਾਜ਼ਤ ਮਿਲੀ। ਰਾਣੀ ਦਾ ਕਹਿਣਾ ਹੈ ਕਿ ਹੁਣ ਉਹੀ ਲੋਕ ਕਹਿੰਦੇ ਹਨ ਕਿ ਸਾਨੂੰ ਰਾਣੀ 'ਤੇ ਬਹੁਤ ਗਰਵ ਹੈ ਅਤੇ ਆਪਣੇ ਬੱਚਿਆਂ ਨੂੰ ਹਾਕੀ ਖੇਡਣ ਲਈ ਵੀ ਭੇਜਦੇ ਹਾਂ। ਰਾਣੀ ਦੇ ਪਿਤਾ ਨੇ ਕਿਹਾ ਕਿ ਜੇਕਰ ਮੈਂ ਆਪਣੇ ਜੀਵਨ ਵਿਚ ਇੱਕ ਚੰਗਾ ਫੈਸਲਾ ਕੀਤਾ, ਤਾਂ ਰਾਣੀ ਨੂੰ ਗਰਵ ਨਾਲ ਖੇਡਣ ਦੀ ਇਜਾਜ਼ਤ ਦਿੱਤੀ ਗਈ।  

ਰਾਣੀ ਦਾ ਕਹਿਣਾ ਹੈ ਕਿ ਉਹ ਕੋਚ ਬਲਦੇਵ ਸਿੰਘ ਲਈ ਕਰਜ਼ਦਾਰ ਹਨ, ਜਿਨ੍ਹਾਂ ਨੇ ਨਾ ਕੇਵਲ ਉਨ੍ਹਾਂ ਨੂੰ ਕੋਚਿੰਗ ਦਿੱਤੀ, ਸਗੋਂ ਉਨ੍ਹਾਂ ਨੂੰ ਮੈਦਾਨ ਵਿਚ ਬਹੁਤ ਮਦਦ ਦਿੱਤੀ। ਉਨ੍ਹਾਂ ਨੇ ਆਪਣੀ ਕਿੱਟ, ਜਰਸੀ, ਸਮਗਰੀ ਖਰੀਦਣ, ਅਤੇ ਉਸ ਦੇ ਖਾਣੇ ਸਬੰਧੀ ਜਰੂਰਤਾਂ ਵਿਚ ਵੀ ਮਦਦ ਕੀਤੀ। ਰਨੀ ਨੇ ਕਿਹਾ ਕਿ ਕਈ ਵਾਰ, ਮੈਂ ਆਪਣੀ ਗਰੀਬੀ ਦੇ ਕਾਰਨ ਹਾਕੀ ਛੱਡਣ ਦੇ ਬਾਰੇ ਵਿਚ ਸੋਚਿਆ ਸੀ, ਪਰ ਬਲਦੇਵ ਸਰ ਨੇ ਮੇਰਾ ਬਹੁਤ ਸਾਥ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੋ ਵੀ ਉਹ ਅੱਜ ਹਨ ਉਹ ਉਨ੍ਹਾਂ ਦੀ ਵਜ੍ਹਾ ਨਾਲ ਹੀ ਹਨ ਅਤੇ ਉਨ੍ਹਾਂ ਨੇ ਮੇਰੇ ਲਈ ਬਹੁਤ ਔਕੜਾਂ ਵੀ ਝੱਲੀਆਂ ਉਹ ਮੇਰੇ ਲਈ ਰੱਬ ਤੋਂ ਘੱਟ ਨਹੀਂ ਹਨ।