ਮਹਾਰਾਸ਼ਟਰ 'ਚ ਆਵਾਜ਼ ਤੋਂ ਹੋਵੇਗੀ ਕਰੋਨਾ ਦੀ ਜਾਂਚ, ਸ਼ਿਵ ਸੈਨਾ ਆਗੂ ਨੇ ਦਿਤੀ ਜਾਣਕਾਰੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਬੇ ਅੰਦਰ ਰਿਕਵਰੀ ਦਰ 67.26 ਫ਼ੀ ਸਦੀ ਰਹੀ

Covid Test

ਨਵੀਂ ਦਿੱਲੀ : ਵਧਦੇ ਕਰੋਨਾ ਮੀਟਰ ਨੇ ਸਰਕਾਰਾਂ ਦੀ ਚਿੰਤਾ ਵਧਾ ਦਿਤੀ ਹੈ। ਦੇਸ਼ ਦੀ ਵਿੱਤੀ ਰਾਜਧਾਨੀ ਵਲੋਂ ਜਾਣੇ ਜਾਂਦੇ ਸੂਬੇ ਮਹਾਰਾਸ਼ਟਰ ਅੰਦਰ ਵੀ ਕਰੋਨਾ ਦੇ ਕਾਫ਼ੀ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਮਹਾਰਾਸ਼ਟਰ ਸਰਕਾਰ  ਨੇ ਕਰੋਨਾ ਟੈਸਟਿੰਗ ਲਈ ਨਵੀਂ ਤਕਨੀਕ ਅਪਨਾਉਣ ਦਾ ਐਲਾਨ ਕੀਤਾ ਹੈ। ਇਸ ਤਕਨੀਕ ਦੇ ਸਫ਼ਲ ਹੋਣ ਬਾਅਦ ਕਰੋਨਾ ਦੀ ਜਾਂਚ ਆਵਾਜ਼ ਤੋਂ ਹੀ ਹੋ ਜਾਇਆ ਕਰੇਗੀ।

ਇਸ ਸਬੰਧੀ ਟਵੀਟ ਜ਼ਰੀਏ ਜਾਣਕਾਰੀ ਸਾਂਝੀ ਕਰਦਿਆਂ ਸ਼ਿਵ ਸੈਨਾ ਆਗੂ ਅਦਿਤਿਆ ਠਾਕਰੇ ਨੇ ਕਿਹਾ ਕਿ  ਬੀਐਮਸੀ ਆਵਾਜ਼ ਦੇ ਨਮੂਨਿਆਂ ਦੀ ਵਰਤੋਂ ਕਰਦਿਆਂ ਏਆਈ-ਅਧਾਰਤ ਕੋਵਿਡ ਟੈਸਟਿੰਗ ਦਾ ਇਕ ਪ੍ਰਯੋਗ ਕਰਨ ਜਾ ਰਹੀ ਹੈ।

ਇਸੇ ਦੌਰਾਨ ਭਾਵੇਂ ਆਰਟੀ-ਪੀਸੀਆਰ ਟੈਸਟਿੰਗ ਵੀ ਹੁੰਦੀ ਰਹੇਗੀ ਪਰ ਦੁਨੀਆਭਰ ਅੰਦਰ  ਹੋ ਰਹੇ ਨਵੇਂ ਨਵੇਂ ਤਜਰਬਿਆਂ ਤੋਂ ਸਾਬਤ ਹੁੰਦਾ ਹੈ ਕਿ ਮਹਾਮਾਰੀ ਨੇ ਸਾਨੂੰ ਸਾਡੇ ਸਿਹਤ ਢਾਂਚੇ 'ਚ ਤਕਨੀਕ ਦੀ ਵਰਤੋਂ ਨਾਲ ਚੀਜ਼ਾਂ ਨੂੰ ਅਲੱਗ ਤੋਂ ਦੇਖਣ ਅਤੇ ਵਿਕਸਤ ਕਰਨ 'ਚ ਮਦਦ ਕੀਤੀ ਹੈ।

ਕਾਬਲੇਗੌਰ ਹੈ ਕਿ ਮਹਾਰਾਸ਼ਟਰ ਸਰਕਾਰ ਕਰੋਨਾ ਨੂੰ ਹਰਾਉਣ ਲਈ ਲਗਾਤਾਰ ਨਵੇਂ ਕਦਮ ਉਠਾ ਰਹੀ ਹੈ। ਆਵਾਜ਼ ਜ਼ਰੀਏ ਟੈਸਟ ਕਰਨ ਦੀ ਤਕਨੀਕ ਨੂੰ ਇਕ ਨਵੇਂ ਕਦਮ ਵਜੋਂ ਵੇਖਿਆ ਜਾ ਰਿਹਾ ਹੈ। ਸੂਬੇ ਦੇ ਕਰੋਨਾ ਦੇ ਨਵੇਂ ਅੰਕੜਿਆਂ ਮੁਤਾਬਕ ਸਨਿੱਚਰਵਾਰ ਨੂੰ ਸੂਬੇ ਵਿਚੋਂ 11081 ਮਰੀਜ਼ ਠੀਕ ਹੋਣ ਉਪਰੰਤ ਘਰ ਪਰਤੇ ਹਨ। ਇਸ ਤੋਂ ਬਾਅਦ ਠੀਕ ਹੋਏ ਮਰੀਜ਼ਾਂ ਦਾ ਅੰਕੜਾ 338262 ਤੋਂ ਪਾਰ ਹੋ ਗਿਆ ਹੈ।

ਸਨਿੱਚਰਵਾਰ ਨੂੰ ਮਹਾਰਾਸ਼ਟਰ 'ਚ ਰਿਕਵਰੀ ਦੀ ਦਰ 67.26 ਫ਼ੀ ਸਦੀ ਸੀ ਜਦਕਿ 12822 ਨਵੇਂ ਕੇਸ ਵੀ ਸਾਹਮਣੇ ਆਏ ਸਨ। ਇਸੇ ਦੌਰਾਨ 275 ਲੋਕਾਂ ਨੇ ਦਮ ਤੋੜਿਆ 26 ਲੱਖ 47 ਹਜ਼ਾਰ 20 ਸੈਂਪਲ ਲਏ ਗਏ ਜਿਨ੍ਹਾਂ ਵਿਚੋਂ 5 ਲੱਖ 3 ਹਜ਼ਾਰ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ। ਸੂਬੇ ਅੰਦਰ ਹੁਣ ਵੀ 989612 ਮਰੀਜ ਘਰਾਂ ਅੰਦਰ ਇਕਾਂਤਵਾਸ 'ਚ ਰਹਿ ਰਹੇ ਹਨ। ਸੂਬੇ ਅੰਦਰ ਕੁੱਲ 1 ਲੱਖ, 47 ਹਜ਼ਾਰ, 48 ਐਕਟਿਵ ਕੇਸ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।