ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਲੋੜੀਂਦਾ ਗੈਂਗਸਟਰ ਦਰਮਨਜੋਤ ਸਿੰਘ ਕਾਹਲੋਂ ਅਮਰੀਕਾ ਵਿਚ ਗ੍ਰਿਫ਼ਤਾਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਮਰਹੂਮ ਗਾਇਕ ਦੇ ਕਤਲ ਲਈ ਗੋਲਡੀ ਬਰਾੜ ਨੂੰ ਮੁਹਈਆ ਕਰਵਾਏ ਸਨ ਹਥਿਆਰ

Gangster Darmanjot Khalon Arrested in US!

 

ਨਵੀਂ ਦਿੱਲੀ: ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਲੋੜੀਂਦੇ ਗੈਂਗਸਟਰ ਦਰਮਨਜੋਤ ਸਿੰਘ ਕਾਹਲੋਂ ਨੂੰ ਅਮਰੀਕਾ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਕਾਹਲੋਂ ਨੂੰ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦਾ ਕਾਫੀ ਕਰੀਬੀ ਦਸਿਆ ਜਾਂਦਾ ਹੈ। ਉਸ 'ਤੇ ਇਲਜ਼ਾਮ ਹੈ ਕਿ ਮੂਸੇਵਾਲਾ ਕਤਲ ਕਾਂਡ 'ਚ ਵਰਤੇ ਗਏ ਹਥਿਆਰ ਉਸ ਨੇ ਹੀ ਗੋਲਡੀ ਬਰਾੜ ਤਕ ਪਹੁੰਚਾਏ ਸਨ।

ਇਹ ਵੀ ਪੜ੍ਹੋ: ਹੁਣ 4 ਤੋਂ 17 ਸਾਲਾ ਬੱਚੇ ਵੀ ਪੜ੍ਹਨਗੇ ਕੈਨੇਡਾ, ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਮਾਈਨਰ ਸਟੱਡੀ ਵੀਜ਼ਾ  

ਸੁਰੱਖਿਆ ਏਜੰਸੀਆਂ ਨਾਲ ਜੁੜੇ ਸੂਤਰਾਂ ਅਨੁਸਾਰ ਦਰਮਨਜੋਤ ਸਿੰਘ ਕਾਹਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਂਗਸਟਰਾਂ ਨੂੰ ਅਤਿ-ਆਧੁਨਿਕ ਹਥਿਆਰਾਂ ਦੀ ਸਪਲਾਈ ਕਰਦਾ ਹੈ। ਦਿੱਲੀ ਪੁਲਿਸ, ਪੰਜਾਬ ਪੁਲਿਸ ਅਤੇ ਐਨ.ਆਈ.ਏ. ਦਾ ਸਪੈਸ਼ਲ ਸੈੱਲ ਇਸ ਦੀ ਭਾਲ ਕਰ ਰਿਹਾ ਸੀ। ਇਸ ਦੇ ਵਿਰੁਧ ਲੁੱਕਆਊਟ ਸਰਕੂਲਰ ਜਾਰੀ ਸੀ, ਜਿਸ ਤੋਂ ਬਾਅਦ ਇਸ ਨੂੰ ਕੈਲੀਫੋਰਨੀਆ, ਅਮਰੀਕਾ ਤੋਂ ਹਿਰਾਸਤ 'ਚ ਲੈ ਲਿਆ ਗਿਆ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ ਸੁਖਜਿੰਦਰ ਰੰਧਾਵਾ ਨੂੰ ਜਵਾਬ, “ਭਗਵਾਨਪੁਰੀਆ ਮੁੱਦੇ ’ਤੇ ਜਦੋਂ ਤੁਸੀਂ ਤਮਾਸ਼ਾ ਬਣੇਤਾਂ ਮੈਂ ਇਕੱਲਾ ਨਾਲ ਖੜ੍ਹਿਆ”

ਸੂਤਰਾਂ ਮੁਤਾਬਕ ਭਾਰਤੀ ਜਾਂਚ ਏਜੰਸੀਆਂ ਛੇਤੀ ਹੀ ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ.ਬੀ.ਆਈ.) ਨਾਲ ਸੰਪਰਕ ਕਰਨਗੀਆਂ, ਤਾਂ ਜੋ ਇਸ ਨੂੰ ਭਾਰਤ ਲਿਆਂਦਾ ਜਾ ਸਕੇ। ਦੱਸ ਦੇਈਏ ਦਰਮਨਜੋਤ ਸਿੰਘ ਅੰਮ੍ਰਿਤਸਰ ਦਾ ਵਸਨੀਕ ਹੈ। ਦਸਿਆ ਜਾ ਰਿਹਾ ਹੈ ਕਿ ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਹੈ। ਜਾਂਚ ਏਜੰਸੀਆਂ ਨਾਲ ਜੁੜੇ ਸੂਤਰਾਂ ਅਨੁਸਾਰ ਜੱਗੂ ਨੇ ਹੀ ਲਾਰੈਂਸ ਅਤੇ ਗੋਲਡੀ ਦੀ ਦਰਮਨਜੋਤ ਨਾਲ ਫੋਨ 'ਤੇ ਗੱਲ ਕਰਵਾਈ ਸੀ। ਮਿਲੀ ਜਾਣਕਾਰੀ ਅਨੁਸਾਰ ਦਰਮਨਜੋਤ ਮੁਹਾਲੀ ਵਿਚ ਯੂ.ਏ.ਪੀ.ਏ. ਦੇ ਇਕ ਕੇਸ ਵਿਚ ਲੋੜੀਂਦਾ ਹੈ ਅਤੇ ਲੰਬੇ ਸਮੇਂ ਤੋਂ ਅਮਰੀਕਾ ਵਿਚ ਲੁਕਿਆ ਹੋਇਆ ਸੀ।