ਹਰ ਨਾਗਰਿਕ ਨੂੰ ਹੈ ਸਨਮਾਨ ਨਾਲ ਮਰਨ ਦਾ ਅਧਿਕਾਰ : ਦੀਪਕ ਮਿਸ਼ਰਾ
ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸ਼ਰਾ ਨੇ ਇੱਛਾ ਮੌਤ ਨੂੰ ਲੈ ਕੇ ਅਹਿਮ ਟਿੱਪਣੀ ਕੀਤੀ ਹੈ। ਚੀਫ਼ ਜਸਟੀਸ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਕਾਨੂੰਨੀ ਤੌਰ 'ਤੇ ਕੋਈ ਵੀ...
ਪੁਣੇ : ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸ਼ਰਾ ਨੇ ਇੱਛਾ ਮੌਤ ਨੂੰ ਲੈ ਕੇ ਅਹਿਮ ਟਿੱਪਣੀ ਕੀਤੀ ਹੈ। ਚੀਫ਼ ਜਸਟੀਸ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਕਾਨੂੰਨੀ ਤੌਰ 'ਤੇ ਕੋਈ ਵੀ ਵਿਅਕਤੀ ਆਤਮਹੱਤਿਆ ਨਹੀਂ ਕਰ ਸਕਦਾ ਪਰ ਕਿਸੇ ਨੂੰ ਵੀ ਸਨਮਾਨ ਦੇ ਨਾਲ ਮਰਨ ਦਾ ਅਧਿਕਾਰ ਜ਼ਰੂਰ ਹੈ। ਪੁਣੇ ਵਿਚ ਬੈਲੈਂਸਿੰਗ ਆਫ਼ ਕਾਂਸਟਿਟਿਊਸ਼ਨਲ ਰਾਇਟਸ ਦੇ ਵਿਸ਼ੇ 'ਤੇ ਆਯੋਜਿਤ ਇਕ ਭਾਸ਼ਣ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਜੱਜ ਨੇ ਇਹ ਗੱਲ ਕਹੀ।
ਜਸਟੀਸ ਦੀਪਰ ਮਿਸ਼ਰਾ ਨੇ ਲਿਵਿੰਗ ਵਿਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਇਨਸਾਨ ਕਦੇ ਨਹੀਂ ਠੀਕ ਹੋਣ ਵਾਲੀ ਕਿਸੇ ਬੀਮਾਰੀ ਤੋਂ ਪੀਡ਼ਤ ਹੈ ਅਤੇ ਉਹ ਇੱਛਾ ਮੌਤ ਚਾਹੁੰਦਾ ਹੈ ਤਾਂ ਉਹ ਇਸ ਦੇ ਲਈ ਅਪਣੀ ਲਿਵਿੰਗ ਵਿਲ ਬਣਾ ਸਕਦਾ ਹੈ। ਦੀਪਕ ਮਿਸ਼ਰਾ ਨੇ ਕਿਹਾ ਕਿ ਇਹ ਹਰ ਵਿਅਕਤੀ ਦਾ ਅਪਣਾ ਅਧਿਕਾਰ ਹੈ ਕਿ ਉਹ ਅੰਤਮ ਸਾਹ ਕਦੋਂ ਲਵੇ ਅਤੇ ਇਸ ਦੇ ਲਈ ਉਸ 'ਤੇ ਕਿਸੇ ਵੀ ਪ੍ਰਕਾਰ ਦਾ ਦਬਾਅ ਨਹੀਂ ਹੋਣਾ ਚਾਹੀਦਾ ਹੈ।
ਦੱਸ ਦਈਏ ਕਿ ਬੀਤੀ 9 ਮਾਰਚ ਨੂੰ ਸੁਪਰੀਮ ਕੋਰਟ ਵਿਚ ਜਸਟੀਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਇਕ ਇਤਿਹਾਸਿਕ ਫੈਸਲਾ ਦਿੰਦੇ ਹੋਏ ਮਰਨ ਵਾਲੇ ਵਿਅਕਤੀ ਵਲੋਂ ਇੱਛਾ ਮੌਤ ਲਈ ਲਿਖੀ ਗਈ ਵਸੀਅਤ (ਲਿਵਿੰਗ ਵਿਲ) ਨੂੰ ਦਿਸ਼ਾ ਨਿਰਦੇਸ਼ ਦੇ ਨਾਲ ਕਾਨੂੰਨੀ ਮਾਨਤਾ ਦੇ ਦਿਤੀ ਸੀ। ਕੋਰਟ ਨੇ ਅਪਣੀ ਟਿੱਪਣੀ ਵਿਚ ਕਿਹਾ ਸੀ ਕਿ ਮਰਨ ਵਾਲੇ ਵਿਅਕਤੀ ਨੂੰ ਇਹ ਅਧਿਕਾਰ ਹੋਵੇਗਾ ਕਿ ਕਦੋਂ ਉਹ ਆਖਰੀ ਸਾਹ ਲਵੇ।
ਕੋਰਟ ਨੇ ਕਿਹਾ ਕਿ ਲੋਕਾਂ ਨੂੰ ਸਨਮਾਨ ਨਾਲ ਮਰਨ ਦਾ ਪੂਰਾ ਹੱਕ ਹੈ। ਇਸ ਫੈਸਲੇ ਦਾ ਜ਼ਿਕਰ ਕਰਦੇ ਹੋਏ ਮੁੱਖ ਜਸਟਿਸ ਨੇ ਪੁਣੇ ਵਿਚ ਵੀ ਇਹ ਗੱਲਾਂ ਕਿਤੀਆਂ। ਪੁਣੇ ਸਥਿਤ ਭਾਰਤੀ ਵਿਦਿਆਪੀਠ ਕੈਂਪਸ ਵਿਚ ਆਯੋਜਿਤ ਪਤੰਗਰਾਵ ਕਦਮ ਯਾਦਗਾਰੀ ਭਾਸ਼ਣ ਦੇ ਉਦਘਾਟਨ ਸ਼ੈਸ਼ਨ ਵਿਚ ਅਪਣੇ ਭਾਸ਼ਣ ਦੇ ਦੌਰਾਨ ਮੁੱਖ ਜਸਟਿਸ ਨੇ ਕਿਹਾ ਕਿ ਜੇਕਰ ਸਾਨੂੰ ਸਮਾਜ ਵਿਚ ਸਮਾਨਤਾ, ਅਜ਼ਾਦੀ ਅਤੇ ਹਰ ਇਨਸਾਨ ਨੂੰ ਸਨਮਾਨ ਨਾਲ ਜੀਣ ਦਾ ਅਧਿਕਾਰ ਦੇਣਾ ਹੈ ਤਾਂ ਇਸ ਦੇ ਲਈ ਨੌਜਵਾਨ ਪੀੜ੍ਹੀ ਲਈ ਚੰਗੀ ਵਿਦਿਅਕ ਪ੍ਰਬੰਧਾਂ ਨਿਸ਼ਚਿਤ ਕਰਨੀਆਂ ਹੋਣਗੀਆਂ।