ਹਰਿਆਣਾ 'ਚ ਮਹਿਲਾ ਹੈੱਡ ਕਾਂਸਟੇਬਲ ਨਾਲ ਬਲਾਤਕਾਰ ਮਗਰੋਂ ਜਾਨੋਂ ਮਾਰਨ ਦੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਜਿੱਥੇ ਇਕ ਪਾਸੇ ਔਰਤਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਦਿਤਾ ਜਾ ਰਿਹਾ ਹੈ, ਉਥੇ ਹੀ ਦੂਜੇ ...

Gangrape with Head Constable-file photo

ਪਲਵਲ : ਦੇਸ਼ ਵਿਚ ਜਿੱਥੇ ਇਕ ਪਾਸੇ ਔਰਤਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਦਿਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਜਿਵੇਂ ਉਨ੍ਹਾਂ ਨੂੰ ਕਿਸੇ ਕਾਨੂੰਨ ਦਾ ਡਰ ਹੀ ਨਾ ਰਿਹਾ ਹੋਵੇ। ਹਰਿਆਣਾ ਵਿਚ ਇਕ ਮਹਿਲਾ ਹੈੱਡ ਕਾਂਸਟੇਬਲ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।  

ਜਾਣਕਾਰੀ ਅਨੁਸਾਰ ਮਹਿਲਾ ਥਾਣੇ ਵਿਚ ਹੈੱਡ ਕਾਂਸਟੇਬਲ ਦੇ ਅਹੁਦੇ 'ਤੇ ਕੰਮ ਕਰਦੀ ਮਹਿਲਾ ਪੁਲਿਸ ਕਰਮੀ ਨਾਲ ਚਾਕੂ ਦੀ ਨੋਕ 'ਤੇ ਗੈਗਰੇਪ ਕਰਨ, ਮਾਰਕੁੱਟ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਪਿਛਲੇ ਚਾਰ ਸਾਲ ਤੋਂ ਪੀੜਤਾ ਨਾਲ ਬਲਾਤਕਾਰ ਕਰਦਾ ਆ ਰਿਹਾ ਹੈ। ਦੋਸ਼ੀ ਦੇ ਸਕੇ ਸਬੰਧੀ ਮਾਮਲੇ ਨੂੰ ਦਬਾਉਣ ਨੂੰ ਲੈ ਕੇ ਪੀੜਤਾ ਨਾਲ ਮਾਰਕੁੱਟ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਰਹੇ। ਮਹਿਲਾ ਥਾਣਾ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮਹਿਲਾ ਸਮੇਤ ਪੰਜ ਨਾਮਜਦ ਦੋਸ਼ੀਆਂ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ।

ਥਾਣੇ ਵਿਚ ਹੈੱਡ ਕਾਂਸਟੇਬਲ ਦੇ ਅਹੁਦੇ 'ਤੇ ਕੰਮ ਕਰਦੀ ਮਹਿਲਾ ਪੁਲਿਸ ਕਰਮੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਾਲ 2014 ਵਿਚ ਉਸਦੀ ਡਿਊਟੀ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਵਿਚ ਸੀ। ਪੀੜਤਾ ਨੇ ਅਪਣੀ ਸ਼ਿਕਾਇਤ ਵਿਚ ਦਸਿਆ ਕਿ ਬੱਸ ਵਿਚ ਆਉਂਦੇ ਜਾਂਦੇ ਸਮੇਂ ਪੀੜਤਾ ਦੀ ਜਾਣ ਪਹਿਚਾਣ ਪਲਵਲ ਦੇ ਪਿੰਡ ਅਲਾਵਲਪੁਰ ਵਾਸੀ ਜੋਗਿੰਦਰ ਉਰਫ ਮਿੰਟੂ ਨਾਲ ਹੋ ਗਈ। ਪੀੜਤਾ ਨੇ ਦੋਸ਼ ਲਗਾਇਆ ਕਿ 15 ਜੂਨ ਸਾਲ 2014 ਨੂੰ ਜੋਗਿੰਦਰ ਨੇ ਉਸ ਨਾਲ ਬਲਾਤਕਾਰ ਕੀਤਾ ਸੀ ਅਤੇ ਕਿਸੇ ਨੂੰ ਦੱਸਣ 'ਤੇ ਜਾਨ ਤੋਂ ਮਾਰਨ ਤੇ ਸਮਾਜ ਵਿਚ ਬਦਨਾਮ ਕਰਨ ਦੀ ਧਮਕੀ ਦਿਤੀ।

ਉਸਦੇ ਕੁਝ ਸਾਲ ਬਾਅਦ ਪੀੜਤਾ ਦੀ ਬਦਲੀ ਪਲਵਲ ਦੇ ਮਹਿਲਾ ਥਾਣੇ ਵਿਚ ਹੋ ਗਈ। ਮੁਲਜ਼ਮ ਇਥੇ ਵੀ ਪੀੜਤਾ ਨਾਲ ਬਲਾਤਕਾਰ ਕਰਦਾ ਰਿਹਾ। ਇਕ ਦਿਨ ਮੁਲਜ਼ਮ ਦੇ ਭਰਾ ਤੋਸ਼ਰਾਜ ਨੇ ਵੀ ਚਾਕੂ ਦੇ ਜ਼ੋਰ 'ਤੇ ਬਲਾਤਕਾਰ ਕੀਤਾ।ਪੀੜਤਾ ਨੇ ਜਦੋਂ ਵਿਰੋਧ ਕਰਨਾ ਚਾਹਿਆ ਤਾਂ ਦੋਸ਼ੀ ਤੇ ਉਨ੍ਹਾਂ ਦੇ ਸਕੇ ਸਬੰਧੀ ਭੈਣ ਪ੍ਰਤੀ, ਜੀਜਾ ਪੱਪੂ ਤੇ ਇਕ ਸਾਥੀ ਨਰੇਂਦਰ ਨੇ ਉਸ ਨਾਲ ਮਾਰਕੁੱਟ ਕੀਤੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿਤੀ। ਮੁਲਜ਼ਮਾਂ ਦੇ ਗੁਨਾਹਾਂ ਤੋਂ ਤੰਗ ਆ ਕੇ ਪੀੜਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿਤੀ।

ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦਾ ਮੈਡੀਕਲ ਕਰਵਾਇਆ ਅਤੇ ਬਲਾਤਕਾਰ ਦੀ ਪੁਸ਼ਟੀ ਹੋਣ ਬਾਅਦ ਦੋਸ਼ੀਆਂ ਦੇ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕਾਰਵਾਈ ਸ਼ੁਰੂ ਕਰ ਦਿਤੀ ਹੈ ਪਰ ਪੁਲਿਸ ਨੇ ਅਜੇ ਤਕ ਕਿਸੇ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ।