ਮਸ਼ਹੂਰ ਸ਼ਾਇਰ ਅਤੇ ਗੀਤਕਾਰ ਸਾਹਿਰ ਲੁਧਿਆਣਵੀ ਦੀਆਂ ਕਬਾੜ ਦੀ ਦੁਕਾਨ ’ਚੋਂ ਮਿਲੀਆਂ ਨਜ਼ਮਾਂ ਅਤੇ ਡਾਇਰੀਆਂ
ਇਹ ਨੋਟ ਉਨ੍ਹਾਂ ਦੀ ਪ੍ਰਕਾਸ਼ਤ ਸੰਸਥਾ ‘ਪਾਰਚਿਅਨ’ ਨਾਲ ਸਬੰਧਤ ਹਨ
ਨਵੀਂ ਦਿੱਲੀ: ਮਸ਼ਹੂਰ ਸ਼ਾਇਰ ਅਤੇ ਗੀਤਕਾਰ ਸਾਹਿਰ ਲੁਧਿਆਣਵੀ ਦੇ ਹੱਥ-ਲਿਖਤ ਪੱਤਰ, ਡਾਇਰੀਆਂ, ਨਜ਼ਮਾਂ ਅਤੇ ਉਹਨਾਂ ਦੀ ਬਲੈਕ-ਐਂਡ ਵਾਈਟ ਤਸਵੀਰਾਂ ਮੁੰਬਈ ਵਿਚ ਇਕ ਕਬਾੜ ਦੀ ਦੁਕਾਨ ਤੋਂ ਮਿਲੀਆਂ ਹਨ। ਇਕ ਗੈਰ ਲਾਭਕਾਰੀ ਸੰਗਠਨ ਨੇ ਇਹਨਾਂ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਸਿਰਫ 3000 ਰੁਪਏ ਵਿਚ ਖਰੀਦਿਆ ਹੈ। ਮੁੰਬਈ ਦੀ ਇਕ ਐਨਜੀਓ ਫ਼ਿਲਮ ਹੈਰੀਟੇਜ ਫਾਊਂਡੇਸ਼ਨ ਨੂੰ ਜੁਹੂ ਵਿਚ ਕਬਾੜ ਦੀ ਦੁਕਾਨ ਤੋਂ ਅਖ਼ਬਾਰਾਂ ਅਤੇ ਮੈਗਜੀਨਾਂ ਦੇ ਢੇਰ ਵਿਚ ਇਹ ਚੀਜ਼ਾਂ ਮਿਲੀਆਂ ਹਨ।
ਇਸ ਤੋਂ ਇਲਾਵਾ ਸਾਹਿਰ ਦੀ ਕੁਝ ਨਿੱਜੀ ਤਸਵੀਰਾਂ, ਕੁਝ ਤਸਵੀਰਾਂ ਵਿਚ ਉਨ੍ਹਾਂ ਦੀ ਭੈਣਾਂ ਅਤੇ ਦੋਸਤਾਂ ਦੀਆ ਹਨ ਅਤੇ ਕੁਝ ਪੰਜਾਬ ਦੇ ਘਰ ਦੀਆਂ ਹਨ। ਫਾਊਂਡੇਸ਼ਨ ਨੇ ਸਾਹਿਰ ਨਾਲ ਸਬੰਧਤ ਇਹ ਸਾਰੀਆਂ ਚੀਜਾਂ ਸਿਰਫ 3000 ਰੁਪਏ ਵਿਚ ਖਰੀਦੀ ਹੈ। ਫਾਊਂਡੇਸ਼ਨ ਦੇ ਮਾਹਿਰ ਨਜ਼ਮਾਂ ਦਾ ਅਧਿਐਨ ਕਰ ਰਹੇ ਹਨ ਇਨ੍ਹਾਂ ਵਿਚ ਕਿਹੜੀਆਂ ਨਜ਼ਮਾਂ ਪ੍ਰਕਾਸ਼ਤ ਨਹੀਂ ਹੋਈਆਂ। ਡੁੰਗਰਪੁਰ ਨੇ ਦੱਸਿਆ ਕਿ ਗੁਰੂ ਦੱਤ ਦੀ ਫਿਲਮ ‘ਪਿਆਸਾ’ ਦੇ ਸੀਨ ਦੀ ਯਾਦ ਦਿਵਾਉਂਦਾ ਹੈ ਜਿਸ ਵਿਚ ਉਨ੍ਹਾਂ ਦੀ ਰਚਨਾਵਾਂ ਕਬਾੜ ਦੀ ਦੁਕਾਨ ਵਿਚੋਂ ਮਿਲੀਆਂ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।