ਮੱਧ ਪ੍ਰਦੇਸ਼ 'ਚ ਪੁਲਿਸ ਨੇ 2 ਲੱਖ ਲੀਟਰ ਕੱਚੀ ਸ਼ਰਾਬ ਨਾਲੀਆਂ 'ਚ ਰੋੜ੍ਹ ਦਿਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿੰਡ ਕਟਾਰਿਆਖੇੜੀ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੇ ਠਿਕਾਣੇ ਤੇ ਛਾਪੇਮਾਰੀ ਤੋਂ ਬਾਅਦ 2 ਲੱਖ ਲੀਟਰ ਕੱਚੀ ਸ਼ਰਾਬ ਨਾਲੀਆਂ ਵਿਚ ਰੋੜ੍ਹ ਦਿਤੀ।

The Houses of Illegal Liquor

ਬਿਆਵਰਾ (ਰਾਜਗੜ), ( ਭਾਸ਼ਾ) : ਨਾਜ਼ਾਇਜ ਸ਼ਰਾਬ ਦੇ ਲਈ ਬਦਨਾਮ ਪਿੰਡ ਕਟਾਰਿਆਖੇੜੀ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੇ ਠਿਕਾਣੇ ਤੇ ਛਾਪੇਮਾਰੀ ਤੋਂ ਬਾਅਦ 80 ਲੱਖ ਰੁਪਏ ਦੀ 2 ਲੱਖ ਲੀਟਰ ਕੱਚੀ ਸ਼ਰਾਬ ਨਾਲੀਆਂ ਵਿਚ ਰੋੜ੍ਹ ਦਿਤੀ। ਉਥੇ ਲਗਭਗ 3 ਲਖ ਰੁਪਏ ਕੀਮਤ ਦੀ 2500 ਲੀਟਰ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਜ਼ਬਤ ਕਰ ਲਈ। ਸ਼ਰਾਬ ਦੀਆਂ ਭੱਠੀਆਂ ਨੂੰ ਤੋੜ ਕੇ ਉਨਾਂ ਵਿਚ ਅੱਗ ਲਗਾ ਦਿਤੀ। ਇਸ ਕਾਰਵਾਈ ਨੂੰ ਦੇਖਦੇ ਹੋਏ ਨਾਜ਼ਾਇਜ ਸ਼ਰਾਬ ਬਣਾਉਣ ਵਾਲੇ ਦੋਸ਼ੀ ਉਥੋਂ ਭੱਜ ਗਏ।

ਜ਼ਿਕਰਯੋਗ ਹੈ ਕਿ ਇਸ ਪਿੰਡ ਵਿਚ ਸਾਲਾਂ ਤੋਂ ਨਾਜ਼ਾਇਜ਼ ਸ਼ਰਾਬ ਦਾ ਕਾਰੋਬਾਰ ਚਲ ਰਿਹਾ ਹੈ। ਇਥੇ ਦੋਸ਼ੀ ਨਾਜ਼ਾਇਜ਼ ਦੇਸੀ ਸ਼ਰਾਬ ਬਣਾ ਕੇ ਵੇਚਦੇ ਹਨ। ਇਸ ਤੋਂ ਇਲਾਵਾ ਬਾਹਰ ਤੋਂ ਅੰਗਰੇਜ਼ੀ ਸ਼ਰਾਬ ਲਿਆ ਕੇ ਵੀ ਵੇਚਦੇ ਹਨ। ਪੁਲਿਸ ਮੁਤਾਬਕ ਸੋਮਵਾਰ ਸਵੇਰੇ ਲਗਭਗ 5 ਵਜੇ ਰਾਜਗੜ ਵਿਚ 20 ਥਾਣਿਆਂ ਦਾ ਪੁਲਿਸ ਬਸ, ਆਬਕਾਰੀ ਅਤੇ ਮਾਲ ਕਰਮਚਾਰਆਂ ਦਾ ਅਮਲਾ ਇਸ ਕਾਰਵਾਈ ਵਿਚ ਜੁਟ ਗਿਆ। ਇਸ ਵਿਚ 150 ਤੋਂ ਵੱਧ ਪੁਲਿਸ ਕਰਮਚਾਰ ਸ਼ਾਮਿਲ ਸਨ। ਸਵੇਰੇ ਲਗਭਗ 6.30 ਵਜੇ ਬਿਆਵਰਾ ਤੋਂ 5 ਕਿਲੋਮੀਟਰ ਦੂਰ ਕਟਾਰੀਆਖੇੜੀ ਪਿੰਡ ਵਿਚ ਛਾਪਾ ਮਾਰਿਆ।

ਲਗਭਗ ਢਾਈ ਘੰਟੇ ਤੱਕ ਇੱਥੇ ਇਹ ਕਾਰਵਾਈ ਚਲਦੀ ਰਹੀ। ਨਾਜ਼ਾਇਜ ਸ਼ਰਾਬ ਦੀ ਭੱਠੀਆਂ ਅਤੇ 20 ਤੋਂ ਵੱਧ ਕੱਚੇ-ਪੱਕੇ ਮਕਾਨਾਂ ਨੂੰ ਜੇਸੀਬੀ ਮਸ਼ੀਨ ਨਾਲ ਤੋੜ ਦਿਤਾ ਗਿਆ। ਸੜਕ ਕਿਨਾਰੇ ਬਣੇ ਇਨਾਂ ਮਕਾਨਾਂ ਵਿਚ ਨਾਜ਼ਾਇਜ ਸ਼ਰਾਬ ਵੇਚੀ ਜਾਂਦੀ ਸੀ। ਜਦਕਿ ਸ਼ਰਾਬ ਦੇ ਕਾਰੋਬਾਰ ਵਿਚ ਵਰਤਿਆ ਜਾਣ ਵਾਲਾ ਸਮਾਨ ਜ਼ਬਤ ਕਰ ਲਿਆ ਗਿਆ। ਕੁਝ ਲੋਕਾਂ ਨੇ ਵਿਰੋਧ ਕੀਤਾ, ਪਰ ਪੁਲਿਸ ਨੇ ਕਿਸੀ ਦੀ ਨਾ ਸੁਣੀ।

ਨੇੜੇ ਦੇ ਖੇਤਾਂ ਦੀ ਤਲਾਸੀ ਦੌਰਾਨ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਵੀ ਬਰਾਮਦ ਕੀਤੀਆਂ ਗਈਆਂ। ਐਸਡੀਐਮ ਪ੍ਰਦੀਪ ਸੋਨੀ ਅਤੇ ਜਿਲਾ ਆਬਕਾਰੀ ਅਧਿਕਾਰੀ ਵਰਿੰਦਰ ਧਾਕੜ ਨੇ ਮੀਡੀਆ ਨੂੰ ਦਿਤੇ ਬਿਆਨ ਵਿਚ ਦਸਿਆ ਕਿ ਜ਼ਬਤ ਕੀਤੀ ਗਈ ਨਾਜ਼ਾਇਜ ਸ਼ਰਾਬ ਤੇ ਵਿਦਿਆਂਚਲ ਡਿਸਟਲਰੀਜ਼ ਪੀਲੂਖੇੜੀ ਅਤੇ ਸੋਮ ਡਿਸਟਲਰੀਜ ਭੋਪਾਲ ਲਿਖਿਆ ਹੈ। ਹੁਣ ਦੋਹਾਂ ਕੰਪਨੀਆਂ ਨੂੰ ਨੋਟਿਸ ਦੇ ਕੇ ਪੁੱਛਿਆ ਜਾਵੇਗਾ ਕਿ ਉਨਾਂ ਨੇ ਇਸ ਬੈਚ ਨੰਬਰ ਦੀ ਸ਼ਰਾਬ ਕਿਸਨੂੰ ਸਪਲਾਈ ਕੀਤੀ ਸੀ। ਇਸ ਤੋਂ ਬਾਅਦ ਹੀ ਉਚਿਤ ਕਾਰਵਾਈ ਕੀਤੀ ਜਾਵੇਗੀ।