ਤਨੂਸ਼੍ਰੀ ਦੱਤਾ ਮਾਮਲੇ ‘ਚ ਅੱਜ ਸ਼ਾਮ ਤੱਕ ‘ਮਹਿਲਾ ਕਮਿਸ਼ਨ ਆਯੋਗ’, ਨਾਨਾ ਪਾਟੇਕਰ ਨੂੰ ਭੇਜੇਗਾ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਨੂਸ਼੍ਰੀ ਦੱਤਾ ਨਾਲ ਸ਼ੋਸ਼ਣ ਦੇ ਮਾਮਲੇ ‘ਚ ਨਾਨਾ ਪਾਟੇਕਰ ਦੀ ਮੁਸ਼ਕਿਲ ਵਧਾ ਦਿੱਤੀ ਹੈ....

Tanushree Dutta

ਨਵੀਂ ਦਿੱਲੀ (ਪੀਟੀਆਈ) : ਤਨੂਸ਼੍ਰੀ ਦੱਤਾ ਨਾਲ ਸ਼ੋਸ਼ਣ ਦੇ ਮਾਮਲੇ ‘ਚ ਨਾਨਾ ਪਾਟੇਕਰ ਦੀ ਮੁਸ਼ਕਿਲ ਵਧਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਤਕ ਨਾਨਾ ਪਾਟੇਕਰ ਨੂੰ ਮਹਾਂਰਾਸ਼ਟਰ ਮਹਿਲਾ ਆਯੋਗ ਕਮਿਸ਼ਨ ਨੋਟਿਸ ਭੇਜ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਤਨੂਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਦੇ ਖ਼ਿਲਾਫ਼ ਮਹਾਂਰਾਸ਼ਟਰ ਰਾਜ ਮਹਿਲਾ ਆਯੋਗ ਕੋਲ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਮਹਿਲਾ ਆਯੋਗ ਅੱਜ ਨਾਨਾ ਪਾਟੇਕਰ ਨੂੰ ਨੋਟਿਸ ਭੇਜ ਸਕਦਾ ਹੈ।

ਉਥੇ ਉਸ ਪੂਰੇ ਵਿਵਾਦ ‘ਤੇ ਨਾਨਾ ਪਾਟੇਕਰ ਨੇ ਅਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਉਹਨਾਂ ਨੂੰ ਜਿਹੜਾ ਵੀ ਇਸ ਮਾਮਲੇ ‘ ਕਹਿਣਾ ਸੀ 10 ਸਾਲ ਪਹਿਲਾਂ ਕਹਿ ਚੁੱਕੇ ਹਨ। ਨਾਨਾ ਪਾਟੇਕਰ ਨੇ ਵੀ ਇਸ ਮਾਮਲੇ ‘ਚ ਕਾਨੂੰਨੀ ਰੁਖ ਅਖ਼ਤਰ ਕੀਤਾ ਹੈ। ਨਾਨਾ ਪਾਟੇਕਰ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਵਕੀਲ ਨੇ ਮੀਡੀਆ ਨਾਲ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।

ਉਹਨਾਂ ਨੇ ਕਿਹਾ ਕਿ ਮੈਂ ਇਹਜਰੂਰ ਕਹਿਣਾ ਚਾਹੁੰਦਾ ਹਾਂ ਕਿ 10 ਸਾਲ ਪਹਿਲਾਂ ਜਿਹੜਾ ਸੱਚ ਮੈਂ ਕਿਹਾ ਸੀ ਉਹ ਅੱਜ ਵੀ ਮੈਂ ਕਹਿ ਰਿਹਾ ਹਾਂ ਹੈ। ਮੈਂ ਜਿਹੜਾ ਕੁਝ ਕਹਿਣਾ ਸੀ ਉਹ ਮੈਂ ਕਹਿ ਦਿੱਤਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਨਾਨਾ ਪਾਟੇਕਰ ਨੇ ਇਸ ਰੂਪ ਮਸਲੇ ਉਤੇ ਪ੍ਰੈਸ ਕਾਂਨਫਰੰਸ ਕਰਨ ਦੀ ਗੱਲ ਕਹੀ ਹੈ। ਪਰ ਉਹਨਾਂ ਆਖਰੀ ਸਮੇਂ ‘ਤੇ ਪ੍ਰੈਸ ਕਾਂਨਫਰੰਸ ਨੂੰ ਰੱਦ ਕਰ ਦਿੱਤਾ ਸੀ।  ਜ਼ਿਕਰਯੋਗ ਹੈ ਕਿ ਤਨੂਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਦੇ ਖ਼ਿਲਾਫ਼ ਲਗਾਏ ਦੋਸ਼ਾਂ ਤੋਂ ਬਾਅਦ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਤਨੂਸ਼੍ਰੀ ਦੱਤਾ ਨੇ 10 ਸਾਲ ਪੁਰਾਣੇ ਮਾਮਲੇ ‘ ਮੁੰਬਈ ਪੁਲਿਸ ਨੇ ਔਸ਼ਿਵਾਰਾ ਪੁਲਿਸ ਸਟੇਸ਼ਨ ‘ਚ ਅਪਣੀ ਸ਼ਿਕਾਇਤ ਦਰਜ ਕਰਵਾਈ ਸ। ਐਕਟ੍ਰੇਸ ਦਾ ਦੋਸ਼ ਹੈ ਕਿ 2008 ‘ਚ ਫਿਲਮ ‘ਹਾਰਨ ਓਕੇ ਪਲੀਜ਼’ ਦੇ ਸੈਟ ਉਤੇ ਨਾਨਾ ਅਤੇ ਆਚਾਰਿਆ ਨੇ ਉਹਨਾ ਨਾਲ ਸਰੀਰਕ ਸਬੰਧ ਬਣਾਏ ਸੀ। ਇਸ ਬਾਰੇ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਤਨੂਸ਼੍ਰੀ ਦੱਤਾ ਦੇ ਵਕੀਲ ਨੇ ਕਿਹਾ ਕਿ ਜੇਕਰ ਇਸ ਮਾਮਲੇ ‘ਚ ਪੁਲਿਸ ਨੇ ਐਕਸ਼ਨ ਨਹੀਂ ਲਿਆ ਤਾਂ ਉਹ ਹਾਈਕੋਰਟ ਜਾਣ ਨੂੰ ਵੀ ਤਿਆਰ ਹੈ।