'ਤਿਤਲੀ' ਨੂੰ ਲੈ ਕੇ ਘਬਰਾਇਆ ਪੂਰਬੀ ਭਾਰਤ, ਹੋ ਸਕਦੀ ਹੈ ਭਾਰੀ ਬਾਰਿਸ਼
ਮੌਸਮ ਵਿਭਾਗ ਨੇ ਚੱਕਰਵਤੀ ਤੂਫ਼ਾਨ 'ਤਿਤਲੀ' ਨੂੰ ਲੈ ਕੇ ਪੂਰਬੀ ਭਾਰਤ 'ਚ ਡਰ ਪਾਇਆ ਗਿਆ ਹੈ। ਵਿਭਾਗ ਦੇ ਮੁੱਖ ਅਧਿਕਾਰੀ ਡਾ.ਐਮ.ਮਹਾਂਪਾਤਰਾ....
ਨਵੀਂ ਦਿੱਲੀ (ਭਾਸ਼ਾ) : ਮੌਸਮ ਵਿਭਾਗ ਨੇ ਚੱਕਰਵਤੀ ਤੂਫ਼ਾਨ 'ਤਿਤਲੀ' ਨੂੰ ਲੈ ਕੇ ਪੂਰਬੀ ਭਾਰਤ 'ਚ ਡਰ ਪਾਇਆ ਗਿਆ ਹੈ। ਵਿਭਾਗ ਦੇ ਮੁੱਖ ਅਧਿਕਾਰੀ ਡਾ.ਐਮ.ਮਹਾਂਪਾਤਰਾ ਦੇ ਮੁਤਾਬਿਕ ਬੰਗਾਲ ਦੀ ਖਾੜੀ 'ਚ 'ਤਿਤਲੀ' ਅਗਲੇ 24 ਘੰਟਿਆ 'ਚ ਹੋਰ ਵੀ ਮਜ਼ਬੂਤ ਹੋਵੇਗਾ। ਜਿਸ ਤੋਂ ਬਾਅਦ ਇਹ ਚੱਕਰਵਤੀ ਤੂਫ਼ਾਨ 'ਚ ਬਦਲ ਸਕਦਾ ਹੈ। ਫਿਲਹਾਲ ਅਰਬ ਸਾਗਰ 'ਚ 'ਲੁਬਾਨ' ਦਾ ਅਸਰ ਦੇਖਿਆ ਜਾ ਰਿਹਾ ਹੈ। ਜਦੋਂ ਕਿ ਪੂਰਬੀ ਤੱਟ 'ਤੇ ਤਿਤਲੀ ਨੂੰ ਲੈ ਕੇ ਲੋਕ ਡਰੇ ਹੋਏ ਹਨ। ਦੋਨੇਂ ਹੀ ਚੱਕਰਵਤੀ ਤੂਫ਼ਾਨਾਂ ਦੀ ਤਾਕਤ ਬਰਾਬਰ ਵਧਾਈ ਜਾ ਰਹੀ ਹੈ। ਫਿਲਹਾਲ ਮਛੇਰਿਆਂ ਨੇ ਸਮੁੰਦਰ ਦੇ ਨੇੜੇ ਨਾ ਜਾਣ ਦੀ ਚੇਤਾਵਨੀ ਦਿੱਤੀ ਹੈ।
ਉਥੇ ਪ੍ਰਸ਼ਾਸ਼ਨਿਕ ਪੱਧਰ 'ਤੇ ਸਾਈਕਲੋਨ ਨਾਲ ਨਿਪਟਣ ਲਈ ਅੰਦਾਜ਼ਨ ਇਲਾਕਿਆਂ 'ਚ ਤਿਆਰੀ ਸ਼ੁਰੂ ਹੋ ਗਈ ਹੈ। ਇਸ ਚੱਕਰਵਤੀ ਤੂਫ਼ਾਨ ਨਾਲ ਓਡੀਸ਼ਾ, ਪੱਛਮੀ ਬੰਗਾਲ, ਬਿਹਾਰ ਦਾ ਕੁਝ ਹਿੱਸਾ ਅਤੇ ਉਤਰ ਪੂਰਬੀ ਰਾਜਾਂ ਉਤੇ ਸਭ ਤੋਂ ਵੱਧ ਅਸਰ ਹੋਵੇਗਾ। ਨਾਲ ਹੀ ਬੰਗਲਾ ਦੇਸ਼ 'ਚ ਵੀ ਇਹ ਚੱਕਰਵਤੀ ਦੂਫ਼ਾਨ ਜਬਰਦਸਤ ਤਬਾਹੀ ਮਚਾ ਸਕਦਾ ਹੈ। ਇਸ ਦੌਰਾਨ 80 ਤੋਂ 85 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚਲਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸਾਈਕਲੋਨ ਦੇ ਅਸਰ ਨਾਲ ਬਿਹਾਰ ਅਤੇ ਯੂਪੀ ਵਰਗੇ ਰਾਜਾਂ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। 8 ਸਾਲ ਬਾਅਦ ਇਹ ਪਹਿਲੀ ਵਾਰ ਹੈ।
ਜਦੋਂ ਭਾਰਤ ਦੇ ਪੂਰਬੀ ਅਤੇ ਪੱਛਮੀ ਸਮੁੰਦਰੀ ਤੱਟਾਂ ਉਤੇ ਇਕੋ ਸਮੇਂ ਅਲਰਟ ਜਾਰੀ ਕੀਤਾ ਗਿਆ ਹੈ। ਇਹ ਵੀ ਪੜੋ: ਜਪਾਨ ਦਾ ਓਕੀਨੋਸ਼ੀਮਾ ਟਾਪੂ ਇੱਕ ਪ੍ਰਾਚੀਨ ਧਾਰਮਿਕ ਸਥਾਨ ਹੈ। ਜਿਥੇ ਔਰਤਾਂ ਦੇ 'ਆਉਣ ਚੇ ਪਾਬੰਦੀ ਹੈ। ਸੰਯੁਕਤ ਰਾਸ਼ਟਰ ਦੀ ਸੱਭਿਆਚਾਰਕ ਸੰਸਥਾ ਯੂਨੇਸਕੋ ਵੱਲੋਂ ਇਸ ਨੂੰ ਵਿਸ਼ਵ ਦੀ ਵਿਰਾਸਤੀ ਥਾਂ ਐਲਾਨਿਆ ਗਿਆ ਹੈ। ਓਕੀਨੋਸ਼ੀਮਾ, ਓਕਿਤਸੂ ਦੇ ਪਵਿੱਤਰ ਸਥਾਨ ਦਾ ਘਰ ਹੈ। ਇਸ ਨੂੰ 17ਵੀ ਸਦੀ ਵਿਚ ਮਲਾਹਾਂ ਦੀ ਸੁਰੱਖਿਆ ਲਈ ਅਰਦਾਸ ਕਰਨ ਲਈ ਬਣਾਇਆ ਗਿਆ ਸੀ। ਟਾਪੂ 'ਤੇ ਪੈਰ ਰੱਖਣ ਤੋਂ ਪਹਿਲਾਂ, ਆਦਮੀਆਂ ਨੂੰ ਅਪਣੇ ਕੱਪੜੇ ਲਾਹ ਕੇ ਅਤੇ ਸਰੀਰ ਨੂੰ ਸਾਫ਼ ਕਰਨ ਦੀ ਰਸਮ ਤੋਂ ਲੰਘਣਾ ਪੈਂਦਾ ਹੈ।
ਇਪ ਰਿਪੋਰਟਾਂ ਕਹਿੰਦੀਆਂ ਹਨ ਕਿ ਇਸ ਟਾਪੂ 'ਤੇ ਅਜਿਹੇ ਕਈਂ ਕਲਾ ਦੇ ਨਮੂਨੇ ਮਿਲੇ ਹਨ ਜਿਨ੍ਹਾਂ ਨੂੰ ਤੋਹਫ਼ਿਆਂ ਦੇ ਤੌਰ 'ਤੇ ਇੱਥੇ ਲਿਆਂਦਾ ਗਿਆ ਸੀ, ਇਨ੍ਹਾਂ ਵਿੱਚ ਕੋਰੀਆਈ ਪ੍ਰਾਇਦੀਪ ਤੋਂ ਆਈਆਂ ਸੋਨੇ ਦੀਆਂ ਅੰਗੂਠੀਆਂ ਸ਼ਾਮਲ ਹਨ। ਟਾਪੂ ਹੁਣ ਹਰ ਸਾਲ ਇਕ ਦਿਨ ਵਿਚ ਸੈਲਾਨੀਆਂ ਦਾ ਸਵਾਗਤ ਕਰਦਾ ਹੈ। ਉਹ ਦਿਨ ਹੁੰਦਾ ਹੈ 27 ਮਈ ਅਤੇ ਪ੍ਰਾਚੀਨ ਨਿਯਮਾਂ ਨੂੰ ਅਜੇ ਵੀ ਮੰਨਿਆ ਜਾਂਦਾ ਹੈ।