ਫ਼ਲੋਰੈਂਸ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 12 ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿਖੇ ਫਲੋਰੈਂਸ ਤੂਫਾਨ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 12 ਹੋ ਗਈ ਹੈ.........

Disaster with Florence hurricane

ਉੱਤਰੀ ਕੈਰੋਲੀਨਾ : ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿਖੇ ਫਲੋਰੈਂਸ ਤੂਫਾਨ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 12 ਹੋ ਗਈ ਹੈ। ਤੂਫਾਨ 'ਚ ਫਸੇ ਸੈਂਕੜੇ ਲੋਕਾਂ ਨੂੰ ਕੱਢਣ ਲਈ ਐਤਵਾਰ ਸਮੁੰਦਰੀ ਫੌਜੀਆਂ, ਆਮ ਨਾਗਰਿਕਾਂ ਤੇ ਸਵੈ-ਸਵੇਕਾਂ ਨੇ ਮਦਦ ਕੀਤੀ। ਮੰਨਿਆ ਜਾਂਦਾ ਹੈ ਕਿ ਉੱਤਰੀ ਕੈਰੋਲੀਨਾ 'ਚ  ਹੜ੍ਹ ਆ ਸਕਦੇ ਹਨ। ਇਸ ਕਾਰਨ ਭਾਰੀ ਤਬਾਹੀ ਮਚਣ ਦਾ ਡਰ ਹੈ।

ਸਮੁੰਦਰੀ ਤੂਫਾਨ  ਤੋਂ ਪ੍ਰਭਾਵਿਤ ਇਲਾਕਿਆਂ 'ਚ ਐਤਵਾਰ ਰਾਤ ਤਕ 60 ਸੈ. ਮੀ. ਮੀਂਹ ਪੈ ਚੁੱਕਾ ਸੀ। ਅਜੇ ਹੋਰ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਸੀ। 9 ਲੱਖ ਤੋਂ ਵੱਧ ਘਰਾਂ 'ਚ ਬਿਜਲੀ ਦੀ ਸਪਲਾਈ ਠੱਪ ਹੋ ਗਈ। 26 ਹਜ਼ਾਰ ਤੋਂ ਵੱਧ ਲੋਕਾਂ ਨੂੰ ਰਾਹਤ ਕੈਂਪਾਂ 'ਚ ਪਹੁੰਚਾਇਆ ਗਿਆ ਹੈ। ਤੂਫਾਨ ਕਾਰਨ ਬਿਜਲੀ ਵਿਭਾਗ ਨੇ ਲਗਭਗ ਪੌਣੇ 6 ਲੱਖ ਲੋਕਾਂ ਦੇ ਘਰਾਂ ਦੀ ਬਿਜਲੀ ਨੂੰ ਸੁਰੱਖਿਆ ਵਜੋਂ ਬੰਦ ਕੀਤਾ ਹੋਇਆ ਹੈ।