ਪੀਓਕੇ ਤੋਂ ਬੇਘਰ ਹੋ ਕੇ ਭਾਰਤ ਆਏ 5300 ਪਰਵਾਰਾਂ ਲਈ ਮੋਦੀ ਸਰਕਾਰ ਦਾ ਵੱਡਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਦੀ ਮੋਦੀ ਸਰਕਾਰ ਨੇ ਮਕਬੂਜ਼ਾ ਕਸ਼ਮੀਰ (ਪੀ.ਓ.ਕੇ) ਤੋਂ ਬੇਘਰ ਹੋ ਕੇ ਭਾਰਤ ਆਏ 5300 ਪਰਵਾਰਾਂ ਲਈ ਵੱਡਾ...

Narendra Modi

ਨਵੀਂ ਦਿੱਲੀ: ਕੇਂਦਰ ਦੀ ਮੋਦੀ ਸਰਕਾਰ ਨੇ ਮਕਬੂਜ਼ਾ ਕਸ਼ਮੀਰ (ਪੀ.ਓ.ਕੇ) ਤੋਂ ਬੇਘਰ ਹੋ ਕੇ ਭਾਰਤ ਆਏ 5300 ਪਰਵਾਰਾਂ ਲਈ ਵੱਡਾ ਐਲਾਨ ਕੀਤਾ ਹੈ। ਸਰਕਾਰ ਹਰ ਪਰਿਵਾਰ ਨੂੰ ਸਾਢੇ 5 ਲੱਖ ਰੁਪਏ ਦੀ ਵਿੱਤੀ ਮਦਦ ਦੇਵੇਗੀ। ਇਹ ਫੈਸਲਾ ਅੱਜ ਭਾਵ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਦੀ ਬੈਠਕ 'ਚ ਲਿਆ ਗਿਆ। ਇੱਥੇ ਦੱਸ ਦੇਈਏ ਕਿ ਸਾਲ 1947 'ਚ  ਦੇਸ਼ ਦੀ ਵੰਡ ਅਤੇ ਸਾਲ 1948 ਦੇ ਜੰਮੂ-ਕਸ਼ਮੀਰ ਦੇ ਭਾਰਤ ਵਿਚ ਸ਼ਾਮਲ ਹੋਣ ਤੋਂ ਬਾਅਦ ਪੀ. ਓ. ਕੇ. ਤੋਂ 5300 ਪਰਿਵਾਰ ਬੇਘਰ ਹੋ ਕੇ ਭਾਰਤ ਆਏ ਸਨ।

ਇਹ ਲੋਕ ਜੰਮੂ-ਕਸ਼ਮੀਰ ਵਿਚ ਨਾ ਵੱਸ ਕੇ ਦੂਜੇ ਸੂਬਿਆਂ 'ਚ ਚੱਲੇ ਗਏ ਅਤੇ ਬਾਅਦ ਵਿਚ ਜੰਮੂ-ਕਸ਼ਮੀਰ 'ਚ ਆ ਕੇ ਵੱਸ ਗਏ। ਇਹ ਹੀ ਕਾਰਨ ਸੀ ਕਿ ਉਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਸੀ ਅਤੇ ਕੋਈ ਸਰਕਾਰੀ ਲਾਭ ਨਹੀਂ ਮਿਲ ਸਕਿਆ। ਅਜਿਹੇ ਪਰਿਵਾਰਾਂ ਨੂੰ ਮਦਦ ਰਾਸ਼ੀ ਨਹੀਂ ਦਿੱਤੀ ਗਈ ਸੀ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਨਾਲ ਹੁਣ ਨਿਆਂ ਕੀਤਾ ਗਿਆ ਹੈ। ਇਸ ਮਦਦ ਤਹਿਤ ਹਰੇਕ ਪਰਿਵਾਰ ਨੂੰ ਸਾਢੇ 5 ਲੱਖ ਰੁਪਏ ਦੀ ਰਾਸ਼ੀ ਮਿਲੇਗੀ।

ਇਨ੍ਹਾਂ 5300 ਪਰਿਵਾਰਾਂ ਦੇ ਨਾਮ ਸ਼ੁਰੂਆਤ ਵਿਚ ਬੇਘਰਾਂ ਦੀ ਲਿਸਟ 'ਚ ਸ਼ਾਮਲ ਨਹੀਂ ਸੀ ਪਰ ਹੁਣ ਸਰਕਾਰ ਨੇ ਫੈਸਲਾ ਲਿਆ ਹੈ ਕਿ ਇਨ੍ਹਾਂ ਦਾ ਨਾਮ ਵੀ ਲਿਸਟ ਵਿਚ ਸ਼ਾਮਲ ਕੀਤਾ ਜਾਵੇ ਅਤੇ ਮਦਦ ਦਿੱਤੀ ਜਾਵੇਗੀ। ਸਰਕਾਰ ਵਲੋਂ ਇਹ ਰਾਸ਼ੀ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਘਰ ਵਸਾਉਣ ਲਈ ਦਿੱਤੀ ਜਾ ਰਹੀ ਹੈ। ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਹੁਣ ਇਨ੍ਹਾਂ 5300 ਪਰਿਵਾਰਾਂ ਨੂੰ ਵੀ ਇਹ ਲਾਭ ਮਿਲਣ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਮੁੜਵਸੇਬੇ ਭੱਤੇ ਨਾਲ ਹੋਈ ਹੈ।