ਪੈਟਰੋਲ-ਡੀਜ਼ਲ ਸਸਤਾ ਹੋਣ ਤੋਂ ਬਾਅਦ ਅੱਜ ਸਥਿਰ ਹੋ ਗਏ ਭਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ 6 ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਜਾਰੀ ਗਿਰਾਵਟ ਥੰਮ ਗਈ ਹੈ। ਬੁੱਧਵਾਰ ਨੂੰ ਆਇਲ ਮਾਰਕਟਿੰਗ ਕੰਪਨੀਆਂ

petrol diesel price

ਨਵੀਂ ਦਿੱਲੀ : ਪਿਛਲੇ 6 ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਜਾਰੀ ਗਿਰਾਵਟ ਥੰਮ ਗਈ ਹੈ। ਬੁੱਧਵਾਰ ਨੂੰ ਆਇਲ ਮਾਰਕਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਭਾਵ ਅੱਜ ਪੂਰੇ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਕੱਲ ਦੇ ਭਾਅ ਨਾਲ ਵਿਕ ਰਿਹਾ ਹੈ।

ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ 'ਚ ਕੀ ਭਾਅ ਹਨ?
ਬੁੱਧਵਾਰ ਭਾਵ ਅੱਜ 09 ਅਕਤੂਬਰ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਪੈਟਰੋਲ ਕੱਲ ਦੇ ਭਾਅ ਨਾਲ 73.59 ਰੁਪਏ ਪ੍ਰਤੀ ਅਤੇ ਡੀਜ਼ਲ ਵੀ ਕੱਲ ਦੇ ਭਾਅ 66.81 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੱਲ ਦਿੱਲੀ 'ਚ ਪੈਟਰੋਲ 17 ਪੈਸੇ ਅਤੇ ਡੀਜ਼ਲ 10 ਪੈਸੇ ਘੱਟ ਹੋਇਆ ਸੀ। ਉੱਧਰ ਮੁੰਬਈ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

ਪੈਟਰੋਲ ਕੱਲ ਦੇ ਭਾਅ 79.20 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 70.03 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੱਲ ਪੈਟਰੋਲ ਦੀ ਕੀਮਤ 'ਚ 17 ਪੈਸੇ ਅਤੇ ਡੀਜ਼ਲ ਦੀ ਕੀਮਤ 'ਚ 11 ਪੈਸੇ ਦੀ ਗਿਰਾਵਟ ਆਈ ਸੀ। ਇੰਝ ਹੀ ਕੋਲਕਾਤਾ 'ਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਪੈਟਰੋਲ 76.23 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 69.17 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੱਲ ਪੈਟਰੋਲ 'ਚ 17 ਪੈਸੇ ਅਤੇ ਡੀਜ਼ਲ 'ਚ 10 ਪੈਸੇ ਦੀ ਗਿਰਾਵਟ ਆਈ ਸੀ।

ਇਸ ਤਰ੍ਹਾਂ ਚੇਨਈ 'ਚ ਵੀ ਤੇਲ ਦੀ ਕੀਮਤ ਸਥਿਰ ਹੈ। ਇਥੇ ਪੈਟਰੋਲ ਦੇ ਭਾਅ ਕੱਲ ਦੇ ਭਾਅ 76.43 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 70.57 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਚੇਨਈ 'ਚ ਕੱਲ ਪੈਟਰੋਲ 'ਚ 18 ਪੈਸੇ ਅਤੇ ਡੀਜ਼ਲ 'ਚ 11 ਪੈਸੇ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ। ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਰੋਜ਼ ਸਮੀਖਿਆ ਹੁੰਦੀ ਹੈ। ਸਵੇਰੇ 6 ਵਜੇ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।