ਆਨਲਾਈਨ ਕਲਾਸ ਦੌਰਾਨ ਅਧਿਆਪਕ ਨੇ ਪੁੱਛਿਆ 'ਇੱਕ ਕੁਆਟਰ 'ਚ ਕਿੰਨਾ ਹੁੰਦਾ' ਵਿਦਿਆਰਥੀ ਨੇ ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀਡੀਓ ਸ਼ੋਸਲ ਮੀਡੀਆ 'ਤੇ ਹੋ ਰਿਹਾ ਵਾਇਰਲ

Teacher

 

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਆਨਲਾਈਨ ਕਲਾਸਾਂ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਕੋਵਿਡ ਮਹਾਂਮਾਰੀ ਦੇ ਕਾਰਨ, ਇਨ੍ਹੀਂ ਦਿਨੀਂ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ। ਕਦੇ ਕੋਈ ਵੀਡੀਓ ਵਾਇਰਲ ਹੋ ਜਾਂਦਾ ਕਦੇ ਕੋਈ।

 

  ਹੋਰ ਵੀ ਪੜ੍ਹੋ:  ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਫਿਲਮ 'ਪਾਣੀ ਚ ਮਧਾਨੀ' ਦਾ ਪਹਿਲਾ ਪੋਸਟਰ ਹੋਇਆ ਪ੍ਰਕਾਸ਼ਿਤ  

ਅਜਿਹਾ ਹੀ ਇੱਕ ਵੀਡੀਓ ਸੀਏ ਦੇ ਵਿਦਿਆਰਥੀਆਂ ਦੀ ਇੱਕ ਆਨਲਾਈਨ ਕਲਾਸ ਦਾ ਹੈ, ਜਿਸ ਵਿੱਚ ਇੱਕ ਵਿਦਿਆਰਥੀ ਨੇ ਆਪਣੇ ਅਧਿਆਪਕ ਦੇ ਸਵਾਲ ਦਾ ਢੁਕਵਾਂ ਜਵਾਬ ਦਿੱਤਾ। ਵੀਡੀਓ ਵਿੱਚ ਅਧਿਆਪਕ ਸੀਏ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੋਏ ਵੇਖਿਆ ਜਾ ਸਕਦਾ ਹੈ।

 

  ਹੋਰ ਵੀ ਪੜ੍ਹੋ:  ਅੰਮ੍ਰਿਤਸਰ 'ਚ ਦੁਕਾਨ ਨੂੰ ਲੱਗੀ ਅੱਗ, ਦਮ ਘੁੱਟਣ ਕਰ ਕੇ ਬਜ਼ੁਰਗ ਵਿਅਕਤੀ ਦੀ ਹੋਈ ਮੌਤ

 

 ਉਹਨਾਂ ਨੇ ਪੁੱਛਿਆ ਕਿ ਇੱਕ ਕੁਆਟਰ ਵਿੱਚ ਕਿੰਨੇ ਹੁੰਦੇ ਹਨ? ਜਿਸਦਾ ਬੱਚੇ ਨੇ ਮਜ਼ਾਕੀਆ ਜਵਾਬ ਦਿੰਦੇ ਹੋਏ ਕਿਹਾ 30 ਮਿ.ਲੀ.। ਇਹ ਵੀਡੀਓ ਵੇਖ ਕੇ ਸਾਰਿਆਂ ਨੂੰ ਹਾਸਾ ਜ਼ਰੂਰ ਆਵੇਗਾ।  ਇਹ ਵੀਡੀਓ ਟਵਿੱਟਰ ਅਤੇ ਇੰਸਟਾਗ੍ਰਾਮ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਿਹਾ ਹੈ। ਇਸ ਨੂੰ ਇਕੱਲੇ ਟਵਿੱਟਰ 'ਤੇ 1.88 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

 

 

 ਹੋਰ ਵੀ ਪੜ੍ਹੋ: ਨਵਜੋਤ ਸਿੱਧੂ ਨੇ ਖ਼ਤਮ ਕੀਤੀ ਭੁੱਖ ਹੜਤਾਲ, ਕਿਹਾ ਸੱਚ ਦੀ ਸਦਾ ਫ਼ਤਿਹ ਹੋਵੇਗੀ