ਸੰਸਦੀ ਮੰਤਰੀ ਸ਼੍ਰੀਨਿਵਾਸ ਰੈਡੀ ਦੇ ਠਿਕਾਣਿਆਂ 'ਤੇ ਛਾਪੇਮਾਰੀ ਦੋਰਾਨ ਕਰੋੜਾਂ ਦੇ ਕਾਲੇਧਨ ਦਾ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਸਦੀ ਮਤੰਰੀ ਪੀ ਸ਼੍ਰੀਨਿਵਾਸ ਰੈਡੀ ਦੀ ਕੰਪਨੀ ਕੋਲ 60.35 ਕਰੋੜ ਰੁਪਏ ਦੇ ਕਾਲੇਧਨ ਦਾ ਖੁਲਾਸਾ ਹੋਇਆ ਹੈ।

Income tax department

ਨਵੀਂ ਦਿੱਲੀ, ( ਪੀਟੀਆਈ ) : ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਦੌਰਾਨ ਤੇਲਗਾਂਨਾ ਦੇ ਸੰਸਦੀ ਮਤੰਰੀ ਪੀ ਸ਼੍ਰੀਨਿਵਾਸ ਰੈਡੀ ਦੀ ਕੰਪਨੀ ਕੋਲ 60.35 ਕਰੋੜ ਰੁਪਏ ਦੇ ਕਾਲੇਧਨ ਦਾ ਖੁਲਾਸਾ ਹੋਇਆ ਹੈ। ਰੈਡੀ ਵੱਲੋਂ ਕੁੱਲ 60.30 ਕਰੋੜ ਰੁਪਏ ਦੀ ਅਣਐਲਾਨੀ ਆਮਦਨੀ ਦੀ ਗੱਲ ਕਬੂਲ ਵੀ ਲਈ ਗਈ ਹੈ। ਇਨਕਮ ਟੈਕਸ ਵਿਭਾਗ ਨੇ ਲਗਾਤਾਰ ਕਈ ਦਿਨਾਂ ਤੱਕ  ਛਾਪੇਮਾਰੀ ਤੋਂ ਬਾਅਦ ਇਸ ਕਾਲੇਧਨ ਦਾ ਖੁਲਾਸਾ ਕੀਤਾ ਸੀ ।

ਸੱਤਾਧਾਰੀ ਤੇਲਗਾਂਨਾ ਰਾਸ਼ਟਰੀ ਕਮੇਟੀ ਦੇ ਸੰਸਦੀ ਮੰਤਰੀ ਸ਼੍ਰੀਨਿਵਾਸ ਰੈਡੀ, ਉਨ੍ਹਾਂ ਦੇ ਪਰਵਾਰਕ ਮੈਂਬਰ ਅਤੇ ਸਾਂਝੀਦਾਰ ਮੇਸਰਸ ਰਾਘਵ ਕੰਸਟ੍ਰਕਸ਼ਨ ਨਾਮਕ ਕੰਪਨੀ ਦੇ ਪ੍ਰੋਮੋਟਰ ਹਨ। ਇਨਕਮ ਟੈਕਸ ਵਿਭਾਗ ਨੇ ਕੰਪਨੀ ਅਤੇ ਉਸ ਦੇ ਅਧਿਕਾਰੀਆਂ ਦੇ ਹੈਦਰਾਬਾਦ, ਖਮਾਮ, ਗੁੰਟੂਰ, ਵਿਜੇਵਾੜਾ, ਓਗੋਂਲ ਅਤੇ ਕਾਪੜਾ ਸਥਿਤ 16 ਖੇਤਰਾਂ ਤੇ 18 ਸਤੰਬਰ ਨੂੰ ਛਾਪੇਮਾਰੀ ਕੀਤੀ ਸੀ। ਰੀਅਲ ਇਸਟੇਟ ਕੰਪਨੀ ਦੇ ਸਾਂਝੇਦਾਰ ਪ੍ਰਸਾਦ ਰੈਡੀ ਨੇ ਅਪਣੇ ਬਿਆਨ ਵਿਚ 60.35 ਕਰੋੜ ਰੁਪਏ ਦੀ ਅਣਐਲਾਨੀ ਆਮਦਨੀ ਦੀ ਗੱਲ ਮੰਨ ਲਈ ਹੈ।

ਦੂਜੇ ਪਾਸੇ ਦਿੱਲੀ ਸਰਕਾਰ ਵਿਚ ਕੈਬਿਨੇਟ ਮੰਤਰੀ ਕੈਲਾਸ਼ ਗਹਿਲੋਤ ਦੇ ਠਿਕਾਣਿਆਂ ਤੇ ਪਿਛਲੇ ਮਹੀਨੇ ਇਨਕਮ ਟਕਸ ਵਿਭਾਗ ਛਾਪੇਮਾਰੀ ਕਰ ਚੁੱਕਾ ਹੈ। ਜਿਸ ਵਿਚ 120 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ। ਵਿਭਾਗ ਨੇ ਕਿਹਾ ਸੀ ਕਿ ਤਲਾਸ਼ੀ ਵਿਚ ਮਿਲੇ ਕਾਗਜ਼ਾਂ ਤੋਂ ਪਤਾ ਚਲਦਾ ਹੈ ਕਿ ਮੰਤਰੀ ਨੇ 120 ਕਰੋੜ ਰੁਪਏ ਦੀ ਕਰ ਚੋਰੀ ਕੀਤੀ ਹੈ। ਇਨਕਮ ਟੈਕਸ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਨੂੰ 120 ਕਰੋੜ ਰੁਪਏ ਟੈਕਸ ਚੋਰੀ ਦੇ ਸਬੂਤ ਮਿਲੇ ਹਨ। ਗਹਿਲੋਤ ਵੱਲੋਂ ਚੋਰੀ ਦੀ ਰਕਮ ਇਕ ਅੰਦਾਜਨ ਅੰਕੜਾ ਹੈ।

ਮੰਤਰੀ ਦੇ ਵੱਖ-ਵੱਖ ਖੇਤਰਾਂ ਤੋਂ ਬਰਾਮਦ ਕੀਤੇ ਕਾਗਜਾਂ ਤੋਂ ਜ਼ਾਹਰ ਹੁੰਦਾ  ਹੈ ਕਿ ਦਫਤਰੀਆਂ, ਚਪੜਾਸੀਆਂ ਅਤੇ ਹੋਰਨਾਂ ਕਰਮਚਾਰੀਆਂ ਨੂੰ ਕਰਜ਼ ਦਿਤਾ ਗਿਆ ਹੈ ਅਤੇ ਅਨੇਕਾਂ ਫਰਜ਼ੀ ਕੰਪਨੀਆਂ ਦੀ ਹਿੱਸੇਦਾਰੀ ਵੀ 70 ਕਰੋੜ ਰੁਪਏ ਹੈ। ਅਧਿਕਾਰੀ ਨੇ ਦੱਸਿਆ ਕਿ ਸਾਨੂੰ ਕਰਮਚਾਰੀਆਂ ਦੇ ਨਾਮ ਕਈ ਬੇਨਾਮੀ ਜਾਇਦਾਦਾਂ ਦਾ ਪਤਾ ਲਗਾ ਹੈ ਅਤੇ ਇਕ ਡਰਾਈਵਰ ਦੇ ਨਾਮ ਇਕ ਵੱਡਾ ਪਲਾਟ ਹੈ। ਗਹਿਲੋਤ ਵੱਲੋਂ ਦੁਬਈ ਵਿਚ ਜਾਇਦਾਦ ਨਿਵੇਸ਼ ਕਰਨ ਦਾ ਸਬੂਤ ਵੀ ਮਿਲਿਆ ਹੈ। ਵਿਭਾਗ ਦੇ ਬੁਲਾਰੇ ਤੇ ਸੰਪਰਕ ਕਰਨ ਦੇ ਉਨ੍ਹਾਂ ਨੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿਤਾ।