ਖਾਲਿਸਤਾਨ ਸਮਰਥਕਾਂ ਨੇ ਅਰਮੀ ਚੀਫ ਨੂੰ ਦਿਤੀ ਧਮਕੀ
ਖਾਲਿਸਤਾਨ ਸਮਰਥਕ ਰੇਡਿਕਲ ਗਰੁਪ ਸਿੱਖ ਫੋਰ ਜਸਟੀਸ ਨੇ ਆਰਮੀ ਚੀਫ ਜਨਰਲ ਬਿਪਿਨ ਰਾਵਤ ਦੇ ਪੰਜਾਬ ਵਿੱਚ ਮਾਹੌਲ ਵਿਗਾੜਣ ਵਾਲੇ ਬਿਆਨ ਉੱਤੇ ਧਮਕੀ ਦਿਤੀ ...
ਨਵੀਂ ਦਿੱਲੀ (ਭਾਸ਼ਾ): ਖਾਲਿਸਤਾਨ ਸਮਰਥਕ ਰੇਡਿਕਲ ਗਰੁਪ ਸਿੱਖ ਫੋਰ ਜਸਟੀਸ ਨੇ ਆਰਮੀ ਚੀਫ ਜਨਰਲ ਬਿਪਿਨ ਰਾਵਤ ਦੇ ਪੰਜਾਬ ਵਿੱਚ ਮਾਹੌਲ ਵਿਗਾੜਣ ਵਾਲੇ ਬਿਆਨ ਉੱਤੇ ਧਮਕੀ ਦਿਤੀ ਹੈ ਖਾਲਿਸਤਾਨ ਸਮਰਥਕ ਰੈਡਿਕਲ ਗਰੁਪ ਸਿੱਖ ਫਾਰ ਜਸਟਿਸ ਨੇ ਜਨਰਲ ਰਾਵਤ ਨੂੰ ਰੈਫਰੈਂਡਮ 20-20 ਤੋਂ ਦੂਰ ਰਹਿਣ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ ਜੇਕਰ ਰੈਫਰੈਂਡਮ 2020 ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਖ ਫਾਰ ਜਸਟਿਸ ਬਿਪਿਨ ਰਾਵਤ ਦੇ ਖਿਲਾਫ ਇੰਟਰਨੈਸ਼ਨਲ ਕੋਰਟ ਵਿਚ ਲੀਗਲ ਰਸਤਾ ਅਖਤਿਆਰ ਕਰ ਸਕਦਾ ਹੈ।
ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਹਾਲ ਹੀ ਵਿਚ ਬਿਆਨ ਦਿਤਾ ਸੀ ਕਿ ਪੰਜਾਬ ਵਿਚ ਅਤਵਾਦ ਨੂੰ ਮੁੜ ਤੋਂ ਲਿਆਉਣ ਲਈ ਬਾਹਰੀ ਸਬੰਧਾਂ ਰਾਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਛੇਤੀ ਹੀ ਕਾਰਵਾਈ ਨਾ ਕੀਤੀ ਗਈ ਤਾਂ ਬਹੁਤ ਦੇਰ ਹੋ ਸਕਦੀ ਹੈ। ਉਹ 'ਭਾਰਤ ਵਿਚ ਅੰਦਰਲੀ ਸੁਰੱਖਿਆ ਦੀ ਬਦਲਦੀ ਰੂਪ ਰੇਖਾ ਰੁਝੇਵਿਆਂ ਅਤੇ ਪ੍ਰਤੀਕਰਿਆਵਾਂ ਵਿਸ਼ੇ ਤੇ ਆਯੋਜਿਤ ਇਕ ਸੈਮਿਨਾਰ ਵਿਚ ਫੌਜ ਦੇ ਅਧਿਕਾਰੀਆਂ, ਰੱਖਿਆ ਮਾਹਿਰਾਂ, ਸਰਕਾਰ ਦੇ ਸਾਬਕਾ ਉੱਤਮ ਅਧਿਕਾਰੀਆਂ ਅਤੇ ਪੁਲਿਸ ਨੂੰ ਸੰਬੋਧਿਤ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਜਨਰਲ ਰਾਵਤ ਨੇ ਕਿਹਾ ਕਿ ਅਸਮ ਵਿਚ ਬਗ਼ਾਵਤ ਨੂੰ ਮੁੜ ਲਿਆਉਣ ਲਈ ਬਾਹਰੀ ਸਬੰਧਾਂ ਅਤੇ ਬਾਹਰੀ ਉਕਸਾਵੇ ਰਾਹੀ ਫਿਰ ਤੋਂ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸ਼ਾਂਤੀਪੂਰਨ ਰਿਹਾ ਹੈ ਪਰ ਇਸ ਬਾਹਰੀ ਸਬੰਧਾਂ ਦੇ ਕਾਰਨ ਰਾਜ ਵਿਚ ਉਗਰਵਾਦ ਨੂੰ ਫਿਰ ਤੋਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲਈ ਸਾਨੂੰ ਬੱਚ ਕੇ ਰਹਿਨਾ ਹੋਵੇਗਾ।