ਆਯੋਧਿਆ ਕੇਸ: ਜੇ ਜ਼ਰੂਰਤ ਪਈ ਤਾਂ ਲੋਕਾਂ 'ਤੇ ਐਨਐਸਏ ਵੀ ਲਗ ਸਕਦੀ ਹੈ: ਡੀਜੀਪੀ ਓਪੀ ਸਿੰਘ 

ਏਜੰਸੀ

ਖ਼ਬਰਾਂ, ਰਾਸ਼ਟਰੀ

ਫੈਸਲੇ ਤੋਂ ਪਹਿਲਾਂ ਯੂਪੀ ਦੇ ਡੀਜੀਪੀ ਓਪੀ ਸਿੰਘ ਨੇ ਕਿਹਾ ਕਿ ਯੂਪੀ ਦੀ ਸੁਰੱਖਿਆ ਵਿਵਸਥਾ ਕਰ ਦਿੱਤੀ ਗਈ ਹੈ।

Ayodhya case dgp op singh said nsa can also impose people if needed

ਲਖਨਊ: ਆਯੋਧਿਆ ਵਿਚ ਸੁਪਰੀਮ ਕੋਰਟ ਵੱਲੋਂ ਅੱਜ ਫੈਸਲਾ ਸੁਣਾਏ ਜਾਣ ਤੇ ਦੇਸ਼ ਵਿਚ ਹਲ ਚਲ ਤੇਜ਼ ਹੋ ਗਈ ਹੈ। ਯੂਪੀ ਵਿਚ 3 ਦਿਨ ਲਈ ਸਾਰੇ ਸਕੂਲ, ਕਾਲਜ ਬੰਦ ਕਰ  ਦਿੱਤੇ ਗਏ ਹਨ। ਆਯੋਧਿਆ ਵਿਚ ਚੱਪੇ-ਚੱਪੇ ਤੇ ਪੁਲਿਸ ਬਲ ਤੈਨਾਤ ਹੈ। ਫੈਸਲੇ ਤੋਂ ਪਹਿਲਾਂ ਯੂਪੀ ਦੇ ਡੀਜੀਪੀ ਓਪੀ ਸਿੰਘ ਨੇ ਕਿਹਾ ਕਿ ਯੂਪੀ ਦੀ ਸੁਰੱਖਿਆ ਵਿਵਸਥਾ ਕਰ ਦਿੱਤੀ ਗਈ ਹੈ। ਯੂਪੀ ਦੇ ਡੀਜੀਪੀ ਓਪੀ ਨੇ ਅੱਗੇ ਕਿਹਾ ਕਿ ਅੱਜ ਵੱਡਾ ਫ਼ੈਸਲਾ ਆਵੇਗਾ ਅਤੇ ਇਸ ਫੈਸਲੇ ਲਈ ਯੂਪੀ ਤਿਆਰ ਹੈ।

ਉਹਨਾਂ ਨੇ ਦਸਿਆ ਕਿ ਕਈ ਸੋਸ਼ਲ ਮੀਡੀਆ ਸੀਜ਼ ਵੀ ਕੀਤੇ ਗਏ ਹਨ। ਉਹਨਾਂ ਨੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ 31 ਸੰਵੇਦਨਸ਼ੀਲ ਜ਼ਿਲ੍ਹਿਆਂ ਦੀ ਪਹਿਚਾਣ ਕੀਤੀ ਜਿਵੇਂ-ਆਗਰਾ, ਅਲੀਗੜ੍ਹ, ਮੇਰਠ, ਮੁਰਾਦਾਬਾਦ, ਲਖਨਊ, ਵਾਰਾਣਸੀ, ਪ੍ਰਯਾਗਰਾਜ, ਗੋਰਖਪੁਰ ਅਤੇ ਹੋਰ ਕਈ ਹਨ। ਡੀਜੀਪੀ ਨੇ ਕਿਹਾ ਕਿ ਰਾਜ ਵਿਚ ਸੀਆਰਪੀਸੀ ਦੀ ਧਾਰਾ 144 ਤਹਿਤ ਮਨਾਹੀ ਲਾਗੂ ਕੀਤੀ ਗਈ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।