ਆਯੋਧਿਆ ਮਾਮਲੇ ਵਿਚ ਹੁਣ ਆਰਐਸਐਸ ਵਿਚਾਰਕ ਕੇਐਨ ਗੋਵਿੰਦਾਚਾਰਿਆ ਪਹੁੰਚੇ ਸੁਪਰੀਮ ਕੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਕੀਤੀ ਮੰਗ 

KN govindacharya moves sc seeks live streaming of ayodhya land dispute case

ਨਵੀਂ ਦਿੱਲੀ: ਸਾਬਕਾ ਭਾਜਪਾ ਨੇਤਾ ਅਤੇ ਆਰਐਸਐਸ ਚਿੰਤਕ ਕੇ ਐਨ ਗੋਵਿੰਦਾਚਾਰੀਆ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਉਸਨੇ ਮੰਗ ਕੀਤੀ ਹੈ ਕਿ ਅਯੁੱਧਿਆ ਰਾਮ ਜਨਮ ਭੂਮੀ ਵਿਵਾਦ ਨੂੰ ਲਾਈਵ ਸਟ੍ਰੀਮਿੰਗ ਸੁਣਿਆ ਜਾਵੇ। ਕੇਐਨ ਗੋਵਿੰਦਾਚਾਰੀਆ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਇਹ ਮਾਮਲਾ ਲੋਕਾਂ ਦੀ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ।

ਸੰਵਿਧਾਨ ਦੀ ਧਾਰਾ 19 (1) ਦੇ ਤਹਿਤ ਲੋਕਾਂ ਨੂੰ ਜਾਣਨ ਦਾ ਅਧਿਕਾਰ ਮਿਲਿਆ ਹੈ, ਅਜਿਹੇ ਵਿਚ ਲੋਕਾਂ ਨੂੰ ਇਹ ਜਾਨਣ ਦਾ ਅਧਿਕਾਰ ਹੈ ਕਿ ਅਯੁੱਧਿਆ ਰਾਮ ਜਨਮ ਭੂਮੀ ਵਿਵਾਦ ਦੀ ਸੁਣਵਾਈ ਵਿਚ ਕੀ ਹੋ ਰਿਹਾ ਹੈ। ਕਰੋੜਾਂ ਲੋਕਾਂ ਨੂੰ ਇਸ ਮਾਮਲੇ ਵਿਚ ਵਿਸ਼ਵਾਸ ਹੈ ਪਰ ਇਹ ਸੰਭਵ ਨਹੀਂ ਹੈ ਕਿ ਸਾਰੇ ਲੋਕ ਅਦਾਲਤ ਵਿਚ ਮੌਜੂਦ ਹੋ ਕੇ ਕੇਸ ਦੀ ਸੁਣਵਾਈ ਦੇਖ ਸਕਣ। ਇਸ ਲਈ ਇਸ ਲਾਈਵ ਸਟ੍ਰੀਮਿੰਗ ਦੁਆਰਾ ਫਰਸਟ ਹੈਂਡ ਇੰਫੋ ਸਾਰੇ ਲੋਕਾਂ ਤਕ ਪਹੁੰਚ ਸਕੇਗੀ।

ਦੱਸ ਦੇਈਏ ਕਿ ਅਯੁੱਧਿਆ ਵਿਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਮਾਮਲੇ ਵਿਚ ਵਿਚੋਲਗੀ ਕਰਕੇ ਕੋਈ ਨਤੀਜਾ ਪ੍ਰਾਪਤ ਨਹੀਂ ਹੋਇਆ ਹੈ। ਕੁਝ ਧਿਰਾਂ ਆਰਬਿਟਰੇਸ਼ਨ 'ਤੇ ਸਹਿਮਤ ਨਹੀਂ ਹਨ। ਅਯੁੱਧਿਆ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿਚ 6 ਅਗਸਤ ਤੋਂ ਰੋਜ਼ਾਨਾ ਹੋਵੇਗੀ। ਇਹ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਦਾ ਫੈਸਲਾ ਹੈ।

ਸੂਤਰਾਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਵੱਖ-ਵੱਖ ਸਮੂਹਾਂ ਨਾਲ ਸਲਾਹ ਮਸ਼ਵਰਾ ਕਰਨ ਅਤੇ ਵਿਵਾਦ ਦੇ ਹੱਲ ਲਈ ਵਿਚਾਰ ਵਟਾਂਦਰੇ ਲਈ ਨਿਯੁਕਤ ਤਿੰਨ ਮੈਂਬਰੀ ਪੈਨਲ ਨੇ ਸਰਬਸੰਮਤੀ ਨਾਲ ਪਹੁੰਚਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕੁਝ ਧਿਰਾਂ ਵਿਚੋਲਗੀ ਕਰਨ ਲਈ ਸਹਿਮਤ ਨਹੀਂ ਹੋ ਸਕੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।