ਅਯੁੱਧਿਆ ‘ਤੇ ਫੈਸਲੇ ਦਾ ਸਿਹਰਾ ਭਾਜਪਾ ਅਪਣੇ ਸਿਰ ਨਹੀਂ ਬੰਨ੍ਹ ਸਕਦੀ: ਉਧਵ ਠਾਕਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਯੁੱਧਿਆ ‘ਤੇ ਸਭ ਤੋਂ ਵੱਡੇ ਫੈਸਲੇ ਤੋਂ ਪਹਿਲਾਂ ਸ਼ਿਵਸੈਨਾ ਨੇ ਭਾਜਪਾ ਨੂੰ ਨਸੀਹਤ ਦਿੱਤੀ ਹੈ।

BJP govt cannot take credit for Ayodhya verdict: Shiv Sena

ਨਵੀਂ ਦਿੱਲੀ: ਅਯੁੱਧਿਆ ‘ਤੇ ਸਭ ਤੋਂ ਵੱਡੇ ਫੈਸਲੇ ਤੋਂ ਪਹਿਲਾਂ ਸ਼ਿਵਸੈਨਾ ਨੇ ਭਾਜਪਾ ਨੂੰ ਨਸੀਹਤ ਦਿੱਤੀ ਹੈ ਕਿ ਜੇਕਰ ਫੈਸਲਾ ਰਾਮ ਮੰਦਰ ਦੇ ਪੱਖ ਵਿਚ ਆਇਆ ਤਾਂ ਭਾਜਪਾ ਇਸ ਦਾ ਕ੍ਰੈਡਿਟ ਨਾ ਲਵੇ। ਸ਼ਿਵਸੈਨਾ ਮੁਖੀ ਉਧਵ ਠਾਕਰੇ ਨੇ ਕਿਹਾ ਕਿ ਭਾਜਪਾ ਫੈਸਲੇ ਦਾ ਕ੍ਰੈਡਿਟ ਨਹੀਂ ਲੈ ਸਕਦੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ ਕਿ ਰਾਮ ਮੰਦਰ ਲਈ ਕਾਨੂੰਨ ਬਣਾਇਆ ਜਾਵੇ ਪਰ ਮੋਦੀ ਸਰਕਾਰ ਨੇ ਅਜਿਹਾ ਨਹੀਂ ਕੀਤਾ। ਇਸ ਲਈ ਹੁਣ ਉਹ ਇਸ ਦਾ ਕ੍ਰੈਡਿਟ ਵੀ ਨਹੀਂ ਲੈ ਸਕਦੀ ਹੈ।

ਰਾਮ ਮੰਦਰ ਨੂੰ ਲੈ ਕੇ ਸ਼ਿਵਸੈਨਾ ਦਾ ਰੁਖ ਹਮੇਸ਼ਾਂ ਸਖ਼ਤ ਰਿਹਾ ਹੈ। ਸ਼ਿਵਸੈਨਾ ਨੇ ਲਗਾਤਾਰ ਮੋਦੀ ਸਰਕਾਰ ‘ਤੇ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਦਬਾਅ ਬਣਾਇਆ ਹੈ। ਉਧਵ ਠਾਕਰੇ ਨੇ ਪੀਐਮ ਮੋਦੀ ਤੋਂ ਮੰਗ ਕੀਤੀ ਸੀ ਕਿ ਉਹ ਆਰਡੀਨੈਂਸ ਲਿਆਉਣ। ਜਿਸ ਤੋਂ ਬਾਅਦ ਉਹਨਾਂ ਨੇ ਭਾਜਪਾ ਸਰਕਾਰ ਨੂੰ ਯਾਦ ਕਰਾਇਆ ਕਿ ਮੰਦਰ ‘ਤੇ ਫੈਸਲਾ ਸੁਪਰੀਮ ਕੋਰਟ ਦੇ ਰਿਹਾ ਹੈ।

ਦੱਸ ਦਈਏ ਕਿ ਸ਼ਿਵਸੈਨਾ ਅਤੇ ਭਾਜਪਾ ਵਿਚ ਮਹਾਰਾਸ਼ਟਰ ਚੋਣ ਨਤੀਜਿਆਂ ਤੋਂ ਬਾਅਦ ਹੀ ਤਣਾਅ ਚੱਲ ਰਿਹਾ ਹੈ। ਭਾਜਪਾ ਅਤੇ ਸ਼ਿਵਸੈਨਾ ਨੇ ਗਠਜੋੜ ਵਿਚ ਚੋਣ ਲੜੀ ਪਰ ਸਰਕਾਰ ਬਣਾਉਣ ਤੋਂ ਲੈ ਕੇ ਹੁਣ ਤੱਕ ਦੋਵੇਂ ਪਾਰਟੀਆਂ ਵਿਚ ਜੰਗ ਚੱਲ ਰਹੀ ਹੈ। ਸ਼ਿਵਸੈਨਾ ਲਗਾਤਾਰ ਸੀਐਮ ਅਹੁਦੇ ਦੀ ਮੰਗ ਕਰ ਰਹੀ ਹੈ, ਉੱਥੇ ਹੀ ਭਾਜਪਾ ਅਜਿਹਾ ਕਰਨ ਦੇ ਮੂਡ ਵਿਚ ਨਹੀਂ ਦਿਖ ਰਹੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।