ਫਰੀਦਾਬਾਦ 'ਚ ਦਰਿੰਦਗੀ ਦੀਆਂ ਹੱਦਾਂ ਪਾਰ, ਸਮੂਹਿਕ ਬਲਾਤਕਾਰ ਮਗਰੋਂ ਕਤਲ ਕਰ ਕੇ ਸੁੱਟੀ ਲੜਕੀ ਦੀ ਲਾਸ਼!

ਏਜੰਸੀ

ਖ਼ਬਰਾਂ, ਰਾਸ਼ਟਰੀ

ਇਤਰਾਜ਼ਯੋਗ ਹਾਲਤ ਵਿਚ ਮਿਲੀ ਲੜਕੀ ਦੀ ਲਾਸ਼, ਪੁਲਿਸ ਵਲੋਂ ਕੀਤੀ ਜਾ ਰਹੀ ਤਫਤੀਸ਼

Crime News

ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੜਕੀ ਨਾਲ ਨਿਰਭਯਾ ਵਰਗਾ ਜ਼ੁਲਮ ਕੀਤਾ ਗਿਆ ਹੈ। ਮਾਮਲਾ ਸੈਕਟਰ 7 ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਪਾਰਕ 'ਚ ਸੁੱਟ ਦਿੱਤਾ ਗਿਆ। ਲੜਕੀ ਦੇ ਗੁਪਤ ਅੰਗ ਵਿੱਚ ਪਾਈਪ ਵਰਗੀ ਚੀਜ਼ ਪਾਈ ਗਈ ਸੀ। ਲੜਕੀ ਦੀ ਲਾਸ਼ ਅਰਧ ਨਗਨ ਹਾਲਤ 'ਚ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ।

ਪੁਲਿਸ ਮੁਤਾਬਕ ਲੜਕੀ ਦੀ ਲਾਸ਼ ਮਿਲਣ ਦੀ ਸੂਚਨਾ ਕਰੀਬ ਅੱਠ ਵਜੇ ਮਿਲੀ, ਜਿਸ ਤੋਂ ਬਾਅਦ ਪੁਲਿਸ ਟੀਮ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ। ਲਾਸ਼ 2 ਤੋਂ 3 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਮ੍ਰਿਤਕ ਲੜਕੀ ਦੇ ਦੋਵੇਂ ਹੱਥਾਂ 'ਤੇ ਓਮ ਲਿਖਿਆ ਹੋਇਆ ਹੈ, ਜਦਕਿ ਇਕ ਹੱਥ 'ਚ ਆਰ.ਐੱਮ. ਲਿਖਿਆ ਹੋਇਆ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪਹਿਚਾਣ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।

ਲੜਕੀ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ ਪਰ ਅਜੇ ਤੱਕ ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ। ਫਿਲਹਾਲ ਪੁਲਿਸ, ਫੋਰੈਂਸਿਕ ਟੀਮ ਅਤੇ ਸੀਆਈਏ ਦੀ ਟੀਮ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ ਲੜਕੀ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਹਨ, ਜਿਸ 'ਚ ਵਗਦਾ ਖੂਨ ਸੁੱਕ ਗਿਆ ਸੀ। ਜਦੋਂ ਪੁਲਿਸ ਨੂੰ ਔਰਤ ਦੇ ਗੁਪਤ ਅੰਗ 'ਚ ਪਾਈਪ ਪਾਏ ਜਾਣ ਬਾਰੇ ਪੁੱਛਿਆ ਗਿਆ ਤਾਂ ਪੁਲਿਸ ਨੇ ਗੋਲ-ਮੋਲ ਜਵਾਬ ਦਿੱਤਾ। ਫਿਲਹਾਲ ਪੁਲਿਸ ਇਸ ਮਾਮਲੇ 'ਚ ਜਲਦ ਹੀ ਦੋਸ਼ੀਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।