Ajab Gajab News: ਆਪਣੇ ਸਕੇ ਭਰਾ ਦੇ ਬੱਚੇ ਦੀ ਮਾਂ ਬਣੀ ਭੈਣ, ਕਿਹਾ- ''ਲੋੜ ਪਈ ਤਾਂ ਦੁਬਾਰਾ ਵੀ ਮਾਂ ਬਣ ਜਾਵਾਂਗੀ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Ajab Gajab News: ਰਿਪੋਰਟ ਮੁਤਾਬਕ ਕੈਲੀਫੋਰਨੀਆ ਦੀ ਰਹਿਣ ਵਾਲੀ 30 ਸਾਲਾ ਸਬਰੀਨਾ ਨੇ ਸਰੋਗੇਸੀ ਰਾਹੀਂ ਆਪਣੇ ਭਰਾ ਦੇ ਬੱਚੇ ਨੂੰ ਜਨਮ ਦਿਤਾ।

Ajab Gajab News

The Sister Became The Mother of Her Brother child: ਇਸ ਸੰਸਾਰ ਵਿਚ ਕੀ ਹੋ ਜੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਵਿਗਿਆਨ ਸਾਡੇ ਲਈ ਉਹ ਸਭ ਕੁਝ ਸੰਭਵ ਬਣਾ ਰਿਹਾ ਹੈ ਜਿਸ ਬਾਰੇ ਅਸੀਂ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ। ਕੀ ਕਦੇ ਕਿਸੇ ਨੇ ਸੋਚਿਆ ਸੀ ਕਿ ਇੱਕ ਔਰਤ ਆਪਣੀ ਕੁੱਖ ਵਿੱਚ ਕਿਸੇ ਹੋਰ ਔਰਤ ਦੇ ਬੱਚੇ ਨੂੰ ਜਨਮ ਦੇ ਸਕਦੀ ਹੈ? ਪਰ ਹੁਣ ਇਹ ਸੰਭਵ ਹੋ ਗਿਆ ਹੈ ਅਤੇ ਪੂਰੀ ਦੁਨੀਆ ਵਿੱਚ ਔਰਤਾਂ ਸਰੋਗੇਸੀ ਰਾਹੀਂ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ ਪਰ ਕੈਲੀਫੋਰਨੀਆ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਭੈਣ ਆਪਣੇ ਭਰਾ ਲਈ ਸਰੋਗੇਟ ਮਾਂ ਬਣ ਗਈ ਹੈ।

 ਇਹ ਵੀ ਪੜ੍ਹੋ: Manohar Lal Khattar Video viral : ਭੇਸ ਬਦਲ ਕੇ ਮੇਲੇ 'ਚ ਪਹੁੰਚੇ ਮੁੱਖ ਮੰਤਰੀ, ਨਾ ਕੋਈ ਸੁਰੱਖਿਆ ਗਾਰਡ, ਵੀਡੀਓ ਹੋ ਰਹੀ ਜ਼ਬਰਦਸਤ ਵਾਇਰਲ

ਰਿਪੋਰਟ ਮੁਤਾਬਕ ਕੈਲੀਫੋਰਨੀਆ ਦੀ ਰਹਿਣ ਵਾਲੀ 30 ਸਾਲਾ ਸਬਰੀਨਾ ਨੇ ਸਰੋਗੇਸੀ ਰਾਹੀਂ ਆਪਣੇ ਭਰਾ ਦੇ ਬੱਚੇ ਨੂੰ ਜਨਮ ਦਿਤਾ। ਉਸ ਨੇ ਆਪਣੇ ਭਰਾ ਨੂੰ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ ਅਜਿਹਾ ਕੀਤਾ। ਅਸਲ ਵਿਚ ਉਸਦਾ ਭਰਾ ਸ਼ੇਨ ਪੈਟਰੀ ਇੱਕ ਸਮਲਿੰਗੀ ਪੁਰਸ਼ ਹੈ ਅਤੇ ਉਸ ਦਾ ਵਿਆਹ ਪਾਲ ਨਾਮ ਦੇ ਵਿਅਕਤੀ ਨਾਲ ਹੋਇਆ ਹੈ। ਦੋਵਾਂ ਦੇ ਪਰਿਵਾਰ ਨੂੰ ਚਲਾਉਣ ਲਈ ਔਰਤ ਨੇ ਸਰੋਗੇਸੀ ਰਾਹੀਂ ਉਨ੍ਹਾਂ ਦੇ ਬੱਚੇ ਨੂੰ ਜਨਮ ਦਿੱਤਾ ਹੈ।

 ਇਹ ਵੀ ਪੜ੍ਹੋ: Mohammed Shami News: ਮੁਹੰਮਦ ਸ਼ਮੀ ਦੇ ਪਿਆਰ ਵਿਚ ਪਾਗਲ ਹੋਈ ਇਹ ਅਦਾਕਾਰਾ, ਸ਼ਰੇਆਮ ਹੀ ਕਰ ਦਿਤੀ ਵਿਆਹ ਕਰਵਾਉਣ ਦੀ ਗੱਲ  

ਸਬਰੀਨਾ ਨੇ ਪਿਛਲੇ ਸਾਲ ਸਤੰਬਰ 'ਚ ਟ੍ਰਿਸਟਨ ਨੂੰ ਜਨਮ ਦਿੱਤਾ ਸੀ ਜੋ ਪੂਰੀ ਤਰ੍ਹਾਂ ਸਿਹਤਮੰਦ ਹੈ। ਸਬਰੀਨਾ ਨੇ ਦੱਸਿਆ ਕਿ, ਮੇਰਾ ਟ੍ਰਿਸਟਨ ਨਾਲ ਖਾਸ ਰਿਸ਼ਤਾ ਹੈ ਕਿਉਂਕਿ ਮੈਂ ਉਸ ਨੂੰ ਜਨਮ ਦੇਣ 'ਚ ਮਦਦ ਕੀਤੀ ਸੀ। ਕਈ ਲੋਕ ਕਹਿੰਦੇ ਹਨ ਕਿ ਮੇਰੇ ਅੰਡੇ ਉਸ ਨੂੰ ਜਨਮ ਦੇਣ ਲਈ ਵਰਤੇ ਗਏ ਸਨ, ਇਸ ਲਈ ਮੈਨੂੰ ਉਸ ਦੀ ਮਾਂ ਬਣਨਾ ਚਾਹੀਦਾ ਹੈ, ਪਰ ਟ੍ਰਿਸਟਨ ਮੇਰੇ ਭਰਾ ਅਤੇ ਉਸ ਦੇ ਪਤੀ ਦਾ ਬੱਚਾ ਹੈ। ਟ੍ਰਿਸਟਨ ਮੇਰੇ ਲਈ ਇੱਕ ਭਤੀਜਾ ਹੈ ਅਤੇ ਮੈਂ ਉਸ ਦੀ ਭੂਆ ਬਣਨਾ ਪਸੰਦ ਕਰਾਂਗੀ।