ਇਨੈਲੋ, ਬੀਜੇਪੀ ਅਤੇ ਕਾਂਗਰਸ ਨੂੰ ਉਖਾੜ ਸੁੱਟਾਂਗੇ : ਦੁਸ਼ਯੰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੇ ਇਨੈਲੋ ਪ੍ਰਧਾਨ ਓਮਪ੍ਰਕਾਸ਼ ਚੌਟਾਲਾ ਦੇ ਪੋਤੇ ਦੁਸ਼ਯੰਤ ਨੇ ਜੀਂਦ ਦੇ ਪਾਂਡੁ ਪਿੰਡਾਰਾ ਦੀ ਰੈਲੀ ਵਿਚ ਨਵੀਂ ਪਾਰਟੀ ਦਾ ਐਲਾਨ ਕਰਨ...

Jannayak Janata Party

ਜੀਂਦ : (ਭਾਸ਼ਾ) ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੇ ਇਨੈਲੋ ਪ੍ਰਧਾਨ ਓਮਪ੍ਰਕਾਸ਼ ਚੌਟਾਲਾ ਦੇ ਪੋਤੇ ਦੁਸ਼ਯੰਤ ਨੇ ਜੀਂਦ ਦੇ ਪਾਂਡੁ ਪਿੰਡਾਰਾ ਦੀ ਰੈਲੀ ਵਿਚ ਨਵੀਂ ਪਾਰਟੀ ਦਾ ਐਲਾਨ ਕਰਨ ਦੇ ਨਾਲ ਹੀ ਇਨੈਲੋ, ਭਾਜਪਾ ਅਤੇ ਕਾਂਗਰਸ ਨੂੰ ਉਖਾੜ ਸੁੱਟਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹਨਾਂ ਸਾਰੇ ਦਲਾਂ ਨੇ ਜਨਤਾ ਨੂੰ ਠੱਗਣ ਦਾ ਹੀ ਕੰਮ ਕੀਤਾ ਹੈ। ਦੁਸ਼ਯੰਤ ਦੀ ਪਾਰਟੀ ਦਾ ਨਾਮ ਜਨਨਾਇਕ ਜਨਤਾ ਪਾਰਟੀ ਹੋਵੇਗਾ। ਇਸ ਤੋਂ ਪਹਿਲਾਂ ਡਬਵਾਲੀ ਦੀ ਵਿਧਾਇਕ ਅਤੇ ਦੁਸ਼ਯੰਤ ਦੀ ਮਾਂ ਨੈਨਾ ਚੌਟਾਲਾ ਨੇ ਨਵੀਂ ਪਾਰਟੀ ਦੇ ਝੰਡੇ ਦੀ ਘੁੰਡਣੁਕਾਈ ਕੀਤੀ।

ਝੰਡੇ ਵਿਚ 70 ਫ਼ੀ ਸਦੀ ਰੰਗ ਹਰਾ ਹੈ ਅਤੇ 30 ਫ਼ੀ ਸਦੀ ਰੰਗ ਪੀਲਾ ਹੈ, ਜਿਸ ਵਿਚ ਜਨਨਾਇਕ ਚੌਧਰੀ ਦੇਵੀਲਾਲ ਦੀ ਤਸਵੀਰ ਵੀ ਹੈ। ਪਾਰਟੀ ਦੇ ਝੰਡੇ ਉਤੇ ਦੇਵੀਲਾਲ ਦੀ ਫੋਟੋ ਲਗਾਈ ਗਈ ਹੈ ਅਤੇ ਇਸ ਦਾ ਰੰਗ ਹਰਾ ਅਤੇ ਪੀਲਾ ਰੱਖਿਆ ਗਿਆ ਹੈ। ਦੁਸ਼ਯੰਤ ਨੇ ਕਿਹਾ ਕਿ ਹਰਾ ਰੰਗ ਸੁਰੱਖਿਆ, ਸ਼ਾਂਤੀ, ਤਰੱਕੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ ਅਤੇ ਪੀਲਾ ਰੰਗ ਊਰਜਾ ਅਤੇ ਸਕਾਰਾਤਮਕਤਾ ਦਾ ਪ੍ਰਤੀਕ। ਦੁਸ਼ਯੰਤ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਲੋਕਦਲ ਦਾ ਗਠਨ ਚੌਧਰੀ ਦੇਵੀ ਲਾਲ ਨੇ ਨੀਤੀਆਂ ਅਤੇ ਸਿੱਧਾਂਤਾਂ ਨੂੰ ਲੈ ਕੇ ਕੀਤਾ ਸੀ ਪਰ

ਹੁਣ ਪਾਰਟੀ ਨੇ ਉਨ੍ਹਾਂ ਦੇ ਸਿੱਧਾਂਤਾਂ ਨੂੰ ਤਿਆਗ ਕੇ ਕਰਮਚਾਰੀਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿਤਾ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਨੂੰ ਬਿਨਾਂ ਕਾਰਨ ਪਾਰਟੀ ਤੋਂ ਕੱਢ ਦਿਤਾ ਗਿਆ ਪਰ ਉਹ ਚੁਪ ਨਹੀਂ ਬੈਠਣਗੇ। ਉਨ੍ਹਾਂ ਨੇ ਕਿਹਾ ਕਿ ਨਦੀਆਂ ਨੂੰ ਰੋਕਿਆ ਨਹੀਂ ਜਾ ਸਕਦਾ। ਉਹ ਅਪਣੀ ਮਿਹਨਤ ਨਾਲ ਨਵੀਂ ਪਾਰਟੀ ਨੂੰ ਖਡ਼ਾ ਕਰਣਗੇ। ਇਹ ਪਾਰਟੀ ਤਾਇਆ ਦੇਵੀਲਾਲ ਦੇ ਵਿਚਾਰਾਂ ਅਤੇ ਲੋਕਾਂ ਦੀਆਂ ਜਨਭਾਵਨਾਵਾਂ ਦੇ ਸਮਾਨ ਚੱਲੇਗੀ। ਪਾਰਟੀ ਝੰਡੇ ਉਤੇ ਓਪੀ ਚੌਟਾਲਾ ਦੀ ਤਸਵੀਰ ਨਾ ਹੋਣ 'ਤੇ ਦੁਸ਼ਯੰਤ ਨੇ ਕਿਹਾ ਕਿ ਉਹ ਸਾਡੇ ਘਰ ਦੇ ਮੁਖੀ ਹਨ ਪਰ ਅੱਜ ਉਹ ਵਿਰੋਧੀ ਦਲ ਵਿਚ ਹਨ।

ਇਹ ਉਨ੍ਹਾਂ ਦੀ ਕਾਨੂੰਨੀ ਮਜਬੂਰੀ ਹੈ ਕਿ ਉਨ੍ਹਾਂ ਦੀ ਤਸਵੀਰ ਨਾ ਦੇਣ। ਇਸ ਦੇ ਨਾਲ ਹੀ ਉਨ੍ਹਾਂ ਨੇ ਓਪੀ ਚੌਟਾਲਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਵਾਏ। ਦੁਸ਼ਯੰਤ ਨੇ ਕਿਹਾ ਕਿ ਅਸੀਂ ਜਨਨਾਇਕ ਜਨਤਾ ਪਾਰਟੀ ਬਣਾਈ। ਪਾਰਟੀ ਵਿਚ ਉਹ ਸਾਰੇ ਵਰਗਾਂ ਦੇ ਹਿਤਾਂ ਨੂੰ ਹਿਫ਼ਾਜ਼ਤ ਦੇਣ ਦਾ ਕੰਮ ਕਰਣਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ 4 ਸਾਲ ਵਿਚ ਭਾਜਪਾ ਨੇ ਭਾਈਚਾਰੇ ਨੂੰ ਤੋਡ਼ਨ ਦਾ ਕੰਮ ਕੀਤਾ। ਸਾਡੀ ਸਰਕਾਰ ਬਣੀ ਤਾਂ ਕਿਸਾਨਾਂ ਦਾ ਕਰਜ਼ ਮਾਫ਼ ਹੋਵੇਗਾ, ਕਿਸਾਨਾਂ ਲਈ ਟਿਊਬਵੈਲ ਕਨੈਕਸ਼ਨ ਖੋਲ੍ਹਾਂਗੇ, ਫਸਲ ਦਸ ਗੁਣਾ ਐਮਐਸਪੀ ਉਤੇ ਖਰੀਦੀ ਜਾਵੇਗੀ।