ਘਰਾਂ 'ਚ ਭਾਰਤੀਆਂ ਨੇ ਭੋਜਨ ਬਣਾਉਣਾ ਕੀਤਾ ਬੰਦ ! ਇਕ ਸਰਵੇਖਣ ਵਿਚ ਹੈਰਾਨ ਕਰਨ ਵਾਲੀ ਗੱਲ ਆਈ ਸਾਹਮਣੇ

ਏਜੰਸੀ

ਖ਼ਬਰਾਂ, ਰਾਸ਼ਟਰੀ

15 ਤੋਂ 50 ਸਾਲ ਦੀ ਉਮਰ ਵਿਚ 4000 ਗ੍ਰਾਹਕਾਂ 'ਤੇ ਕੀਤਾ ਗਿਆ ਸਰਵੇਖਣ

File Photo

ਚੰਡੀਗੜ੍ਹ : ਭਾਰਤੀਆਂ ਦੇ ਖਾਣ-ਪਾਣ ਦੀ ਆਦਤ ਵਿਚ ਇਕ ਵੱਡਾ ਬਦਲਾਅ ਆਇਆ ਹੈ। ਪਹਿਲਾਂ ਜਿੱਥੇ ਬਾਹਰ ਦਾ ਖਾਣਾ ਠੀਕ ਨਹੀਂ ਸਮਝਿਆਂ ਜਾਂਦਾ ਸੀ ਹੁਣ ਖਾਣ ਦੇ ਮਾਮਲੇ ਵਿਚ, ਬਾਹਰੋਂ ਭੋਜਨ ਮਗਵਾਉਣਾ ਭਾਰਤੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ।

ਔਨਲਾਈਨ ਫੂਡ ਡਿਲੀਵਰੀ ਐਪ ਓਬਰ ਈਟਜ਼ ਦੇ ਤਾਜੇ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ। ਦੇਸ਼ ਦੇ 13 ਸ਼ਹਿਰਾਂ ਵਿਚ ਹੋਏ ਸਰੇਵਖਣ ਮੁਤਾਬਕ 48 ਫ਼ੀਸਦੀ ਭਾਰਤੀ ਬਾਹਰ ਤੋਂ ਖਾਣਾ ਮਗਵਾਉਣਾ ਪਸੰਦ ਕਰਦੇ ਹਨ ਜਦਕਿ 34 ਫ਼ੀਸਦੀ ਬਾਹਰ ਜਾ ਕੇ ਖਾਣਾ ਖਾਂਦੇ ਹਨ। ਔਨਲਾਈਨ ਸਰਵੇਖਣ ਅਤੇ ਇੰਟਰਵੀਊ ਦੇ ਅਧਾਰ ਉੱਤੇ ਜਾਰੀ ਹੋਏ ਅੰਕੜਿਆਂ ਅਨੁਸਾਰ 18 ਫ਼ੀਸਦੀ ਲੋਕ ਖਾਣਾ ਬਾਹਰ ਤੋਂ ਪੈਕ ਕਰਵਾ ਕੇ ਘਰ ਲਿਆਉਂਦੇ ਹਨ।

ਸਰਵੇਖਣ 15 ਤੋਂ 50 ਸਾਲ ਦੀ ਉਮਰ ਵਿਚ 4000 ਗ੍ਰਾਹਕਾਂ 'ਤੇ ਕੀਤਾ ਗਿਆ ਹੈ। ਸਰਵੇਖਣ ਵਿਚ ਸ਼ਾਮਲ ਲੋਕਾਂ ਨੇ ਮੰਨਿਆ ਹੈ ਕਿ ਉਹ ਮਹੀਨੇਂ ਵਿਚ ਘੱਟ ਤੋਂ ਘੱਟ ਇਕ ਵਾਰ ਬਾਹਰ ਦਾ ਖਾਣਾ ਖਾਂਦੇ ਹਨ। 34 ਫ਼ੀਸਦੀ ਭਾਰਤੀ ਬਾਹਰ ਜਾ ਕੇ ਖਾਣਾ ਖਾਂਦੇ ਹਨ ਜਦਕਿ 13 ਫ਼ੀਸਦੀ ਲੋਕ ਚਾਹੁੰਦੇ ਹਨ ਕਿ ਖਾਣਾ ਕੰਮ ਵਾਲੀ ਥਾਂ ਜਾਂ ਕਾਲਜ ਵਿਚ ਪਹੁੰਚ ਜਾਵੇ। 5 ਫ਼ੀਸਦੀ ਲੋਕ ਦੋਸਤ ਦੇ ਘਰ 'ਤੇ ਖਾਣੇ ਦਾ ਆਰਡਰ ਮਗਵਾਉਂਦੇ ਹਨ।

ਸਰਵੇਖਣ ਵਿਚ ਦੱਸਿਆ ਗਿਆ ਹੈ ਕਿ ਸ਼ਹਿਰ ਦੇ ਅਨੁਸਾਰ ਇਡਲੀ ਦੀ ਕਿਸਮ ਵੀ ਬਦਲ ਜਾਂਦੀ ਹੈ। ਜਿਵੇਂ ਬੈਗਲੁਰੂ ਵਿਚ ਥਾਟੇ ਇਡਲੀ ਅਤੇ ਚੇਨੰਈ ਵਿਚ ਰਾਇਸ ਇਡਲੀ ਦੀ ਮੰਗ ਜਿਆਦਾ ਹੈ। ਦਿੱਲੀ ਅਤੇ ਚੰਡੀਗੜ੍ਹ ਵਿਚ ਲੋਕ ਵੈੱਜ ਇਡਲੀ ਖਾਣਾ ਜਿਆਦਾ ਪਸੰਦ ਕਰਦੇ ਹਨ।

 ਓਬਰ ਈਟਜ਼ ਦੇ ਅਨੁਸਾਰ ਇਡਲੀ ਨੂੰ ਪਸੰਦ ਕਰਨ ਵਾਲੇ ਸਿਰਫ਼ ਭਾਰਤ ਤੱਕ ਨਹੀਂ ਸੀਮਤ ਹਨ ਵਿਦੇਸ਼ਾਂ ਵਿਚ ਵੀ ਇਸ ਦੀ ਡਿਮਾਂਡ ਹੈ। ਸੈਨ ਫ੍ਰਾਂਸਿਸਕੋ,ਲੰਡਨ ਅਤੇ ਨਿਊਜਰਸੀ ਇਡਲੀ ਨੂੰ ਆਰਡਰ ਕਰਨ ਦੇ ਮਾਮਲੇ ਵਿਚ ਨੰਬਰ 1 ਉੱਤੇ ਹੈ।