ਅਪਣਿਆਂ ਦੀ ਭਾਲ ਵਿਚ ਦਰ-ਦਰ ਭਟਕੇ ਰਿਸ਼ਤੇਦਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਫ਼ੈਕਟਰੀ ਵਿਚ ਲੱਗੀ ਅੱਗ ਵਿਚ ਮਾਰੇ ਗਏ ਲੋਕਾਂ ਦੇ ਪਰਵਾਰ ਅਪਣਿਆਂ ਦੀ ਭਾਲ ਵਿਚ ਦਰ-ਦਰ ਭਟਕ ਰਹੇ ਸਨ।

Relatives wandering in search of their own

ਨਵੀਂ ਦਿੱਲੀ: ਦਿੱਲੀ ਦੀ ਫ਼ੈਕਟਰੀ ਵਿਚ ਲੱਗੀ ਅੱਗ ਵਿਚ ਮਾਰੇ ਗਏ ਲੋਕਾਂ ਦੇ ਪਰਵਾਰ ਅਪਣਿਆਂ ਦੀ ਭਾਲ ਵਿਚ ਦਰ-ਦਰ ਭਟਕ ਰਹੇ ਸਨ। ਐਨਐਨਜੇਪੀ ਹਸਪਤਾਲ ਵਿਚ ਅਪਣੇ ਸਹੁਰੇ ਜਸੀਮੁਦੀਨ ਅਤੇ ਅਪਣੇ ਹੋਰ ਰਿਸ਼ਤੇਦਾਰ ਫ਼ੈਸਕ ਖਾਨ ਨੂੰ ਲੱਭਣ ਪੁੱਜੇ ਮੁਹੰਮਦ ਤਾਜ ਅਹਿਮਦ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਸਵੇਰੇ ਦੋਹਾਂ ਦੇ ਅੱਗ ਵਿਚ ਫਸਣ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਕਿਹਾ, 'ਉਹ ਅਨਾਜ ਮੰਡੀ ਇਲਾਕੇ ਦੀ ਕਪੜੇ ਦੀ ਫ਼ੈਕਟਰੀ ਵਿਚ ਕੰਮ ਕਰਦੇ ਸਨ।

 

ਮੈਂ ਅਨਾਜ ਮੰਡੀ ਪੁੱਜਾ ਪਰ ਪੁਲਿਸ ਨੇ ਰੋਕਾਂ ਲਾਈਆਂ ਹੋਈਆਂ ਸਨ ਜਿਸ ਕਾਰਨ ਮੈਂ ਉਨ੍ਹਾਂ ਨੂੰ ਲੱਭ ਨਹੀਂ ਸਕਿਆ। ਫਿਰ ਮੈਂ ਐਨਐਨਜੇਪੀ ਹਸਪਤਾਲ ਗਿਆ ਜਿਥੇ ਪੁਲਿਸ ਅਤੇ ਹਸਪਤਾਲ ਦੇ ਮੁਲਾਜ਼ਮਾਂ ਨੇ ਕੁੱਝ ਨਹੀਂ ਦਸਿਆ।' ਅਹਿਮਦ ਨੇ ਕਿਹਾ ਕਿ ਆਖ਼ਰੀ ਵਾਰ ਉਸ ਨੇ ਕਲ ਦੁਪਹਿਰ ਗੱਲ ਕੀਤੀ ਸੀ ਪਰ ਹੁਣ ਕੋਈ ਫ਼ੋਨ ਨਹੀਂ ਚੁੱਕ ਰਿਹਾ।

 

ਮੁਹੰਮਦ ਆਸਿਫ਼ ਨੇ ਕਿਹਾ ਕਿ ਉਸ ਦੇ ਰਿਸ਼ਤੇ ਦੇ ਭਰਾ 32 ਸਾਲਾ ਇਮਰਾਨ ਅਤੇ 35 ਸਾਲ ਇਕਰਮ ਥੈਲੇ ਬਣਾਉਣ ਦੀ ਫ਼ੈਕਟਰੀ ਵਿਚ ਕੰਮ ਕਰਦੇ ਸਨ ਅਤੇ ਹਾਦਸੇ ਵਿਚ ਝੁਲਸ ਗਏ। ਦੋਵੇਂ ਯੂਪੀ ਦੇ ਰਹਿਣ ਵਾਲੇ ਸਨ। ਉਸ ਨੇ ਕਿਹਾ, 'ਮੈਂ ਭਜਨਪੁਰਾ ਵਿਚ ਰਹਿੰਦਾ ਹਾਂ। ਅਨਾਜ ਮੰਡੀ ਪੁੱਜਾ ਤਾਂ ਭਾਰੀ ਪੁਲਿਸ ਵੇਖੀ ਜਿਸ ਕਾਰਨ ਅਪਣੇ ਰਿਸ਼ਤੇਦਾਰਾਂ ਨੂੰ ਲੱਭ ਨਹੀਂ ਸਕਿਆ। ਪੁਲਿਸ ਨੇ ਸਾਨੂੰ ਦਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।'

ਬਿਹਾਰ ਦੇ ਬੇਗੂਸਰਾਏ ਦੇ ਰਹਿਣ ਵਾਲੇ 23 ਸਾਲਾ ਮਨੋਜ ਦਾ 18 ਸਾਲਾ ਭਰਾ ਇਸ ਫ਼ੈਕਟਰੀ ਵਿਚ ਕੰਮ ਕਰਦਾ ਹੈ। ਉਸ ਨੇ ਕਿਹਾ, 'ਮੈਨੂੰ ਭਰਾ ਦੇ ਦੋਸਤ ਕੋਲੋਂ ਜਾਣਕਾਰੀ ਮਿਲੀ ਕਿ ਉਹ ਘਟਨਾ ਵਿਚ ਝੁਲਸ ਗਿਆ ਹੈ। ਮੈਨੂੰ ਪਤਾ ਨਹੀਂ ਕਿ ਉਹ ਕਿਹੜੇ ਹਸਪਤਾਲ ਵਿਚ ਦਾਖ਼ਲ ਹੈ। ਬਜ਼ੁਰਗ ਨੇ ਕਿਹਾ, 'ਇਸ ਇਕਾਈ ਵਿਚ ਘੱਟੋ ਘੱਟ 12-15 ਮਸੀਨਾਂ ਲਗੀਆਂ ਹੋਈਆਂ ਹਨ। ਸਾਨੂੰ ਨਹੀਂ ਪਤਾ ਕਿ ਫ਼ੈਕਟਰੀ ਦਾ ਮਾਲਕ ਕੌਣ ਹੈ।'

ਉਸ ਨੇ ਕਿਹਾ, 'ਮੇਰੇ ਸਬੰਧੀ ਮੁਹੰਮਦ ਇਮਰਾਨ ਅਤੇ ਇਕਰਮੂਦੀਨ ਫ਼ੈਕਟਰੀ ਅੰਦਰ ਹੀ ਸਨ ਅਤੇ ਮੈਨੂੰ ਪਤਾ ਨਹੀਂ ਕਿ ਹੁਣ ਉਹ ਕਿਥੇ ਹਨ।' ਉਸ ਨੇ ਦਸਿਆ ਕਿ ਇਸ ਅਹਾਤੇ ਵਿਚ ਕਈ ਇਕਾਈਆਂ ਚੱਲ ਰਹੀਆਂ ਹਨ। ਇਹ ਇਲਾਕਾ ਬੇਹੱਦ ਸੰਘਣਾ ਹੈ।

 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।