ਏਅਰ ਇੰਡੀਆ ਦੀ ਨਵੀਂ ਸਕੀਮ, ਬੋਲੀ ਨਾਲ ਇਕੋਨਮੀ ਕਲਾਸ ਦੇ ਯਾਤਰੀ ਕਰਨਗੇ ਬਿਜਨੈਸ ਕਲਾਸ ‘ਚ ਸਫ਼ਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਏਅਰ ਇੰਡੀਆ ਨੇ ਅਪਣੇ ਮੁਸਾਫਰਾਂ ਲਈ ਨਵੀਂ ਸਕੀਮ ਦੀ ਸ਼ੁਰੂਆਤ......

Air India

ਨਵੀਂ ਦਿੱਲੀ : ਏਅਰ ਇੰਡੀਆ ਨੇ ਅਪਣੇ ਮੁਸਾਫਰਾਂ ਲਈ ਨਵੀਂ ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਦੇ ਤਹਿਤ ਹੁਣ ਇਕੋਨਮੀ ਕਲਾਸ ਦੇ ਯਾਤਰੀ ਅਪਣੇ ਟਿਕਟ ਨੂੰ ਬਿਜਨੈਸ ਕਲਾਸ ਵਿਚ ਅਪਗ੍ਰੈਡ ਕਰ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ ਬੋਲੀ ਵਿਚ ਹਿੱਸਾ ਲੈਣਾ ਹੋਵੇਗਾ। ਜਿਨ੍ਹਾਂ ਮੁਸਾਫਰਾਂ ਦੀ ਬੋਲੀ ਜਿਆਦਾ ਹੋਵੇਗੀ, ਉਨ੍ਹਾਂ ਦਾ ਟਿਕਟ ਬਿਜਨੈਸ ਕਲਾਸ ਵਿਚ ਅਪਗ੍ਰੈਡ ਕਰ ਦਿਤਾ ਜਾਵੇਗਾ।

ਦੱਸ ਦਈਏ ਕਿ  ਬੋਲੀ ਉਨ੍ਹਾਂ ਖਾਲੀ ਬਿਜਨੈਸ ਕਲਾਸ ਸੀਟਾਂ ਲਈ ਹੋਵੇਗੀ, ਜਿਸ ਨੂੰ ਕਿਸੇ ਨੇ ਬੁੱਕ ਨਹੀਂ ਕੀਤਾ ਹੈ। ਏਅਰ ਇੰਡੀਆ ਦੇ ਸੀਐਮਡੀ ਪ੍ਰਦੀਪ ਸਿੰਘ  ਖਾਰੋਲਾ ਨੇ ਦੱਸਿਆ ਕਿ ਨਵੀਂ ਸਕੀਮ ਦੇ ਤਹਿਤ ਇਕੋਨਮੀ ਕਲਾਸ ਦੇ ਯਾਤਰੀ 75 ਫ਼ੀਸਦੀ ਤੱਕ ਬਚਤ ਕਰਕੇ ਬਿਜਨੈਸ ਕਲਾਸ ਵਿਚ ਯਾਤਰਾ ਕਰ ਸਕਦੇ ਹਨ। ਇਹ ਆਨਲਾਇਨ ਆਫ਼ਰ ਅਮਰੀਕਾ, ਯੂਰੋਪ, ਆਸਟਰੇਲੀਆ, ਜਪਾਨ ਅਤੇ ਹਾਂਗਕਾਂਗ ਸਮੇਤ ਦੇਸ਼ ਦੇ 6 ਮੈਟਰੋ ਸ਼ਹਿਰਾਂ ਦੀ ਯਾਤਰਾ ਕਰਨ ਉਤੇ ਲਾਗੂ ਹੋਵੇਗਾ।

ਦਸੰਬਰ ਵਿਚ ਸ਼ੁਰੂ ਕੀਤੀ ਗਈ ਇਸ ਸਕੀਮ ਦੇ ਤਹਿਤ ਮੁਸਾਫਰਾਂ ਨੂੰ ਅਪਣੇ ਇਕੋਨਮੀ ਕਲਾਸ ਦੇ ਕਿਰਾਏ (ਜਿਸ ਦਾ ਭੁਗਤਾਨ ਤੁਸੀਂ ਕਰ ਚੁੱਕੇ ਹੋ) ਅਤੇ ਬਿਜਨੈਸ ਕਲਾਸ ਦੇ ਕਿਰਾਏ ਵਿਚ ਦੇ ਅੰਤਰ ਵਾਲੀ ਰਾਸ਼ੀ ਉਤੇ ਬੋਲੀ ਲਗਾਉਣੀ ਹੋਵੋਗੀ। ਇਸ ਦੌਰਾਨ ਯਾਤਰੀ ਹੇਠਲੀ ਬੋਲੀ ਦਾ ਕੈਪ ਵੀ ਲਗਾ ਸਕਦਾ ਹੈ। ਜਿਸ ਯਾਤਰੀ ਨੇ ਬੋਲੀ ਲਗਾਈ ਅਤੇ ਉਸ ਦਾ ਟਿਕਟ ਅਪਗ੍ਰੈਡ ਨਹੀਂ ਹੋਇਆ ਤਾਂ ਉਸ ਦਾ ਪੂਰਾ ਕਿਰਾਇਆ ਵਾਪਸ ਕੀਤਾ ਜਾਵੇਗਾ। ਦੱਸ ਦਈਏ, ਆਰਥਕ ਤੰਗੀ ਨਾਲ ਜੂਝ ਰਹੀ ਏਅਰ ਇੰਡੀਆ ਅਪਣੇ ਬਿਜਨੈਸ ਕਲਾਸ ਸੀਟਾਂ ਨੂੰ ਭਰਨ ਦੇ ਨਾਲ ਅਪਣੇ ਖਰਚੀਆਂ ਵਿਚ ਕਟੌਤੀ ਕਰ ਰਹੀ ਹੈ।