ਭਾਰਤੀ ਅਮਰੀਕੀਆਂ ਨੇ ਅਟਲਾਂਟਾ ਤੋਂ ਏਅਰ ਇੰਡੀਆ ਦੀ ਉਡਾਣ ਸ਼ੁਰੂ ਕਰਨ ਦੀ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ ਅਮਰੀਕੀਆਂ ਨੇ ਭਾਰਤ ਸਰਕਾਰ ਤੋਂ ਅਟਲਾਂਟਾ ਤੋਂ ਏਅਰ ਇੰਡੀਆ ਦੀ ਸੇਵਾ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਤਾਕਿ ਉਨ੍ਹਾਂ ਨੂੰ ਅਪਣੀ ਜਨਮ ਵਾਲੀ ਥਾਂ ...

Air India

ਵਾਸ਼ਿੰਗਟਨ (ਭਾਸ਼ਾ) : ਭਾਰਤੀ ਅਮਰੀਕੀਆਂ ਨੇ ਭਾਰਤ ਸਰਕਾਰ ਤੋਂ ਅਟਲਾਂਟਾ ਤੋਂ ਏਅਰ ਇੰਡੀਆ ਦੀ ਸੇਵਾ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਤਾਕਿ ਉਨ੍ਹਾਂ ਨੂੰ ਅਪਣੀ ਜਨਮ ਵਾਲੀ ਥਾਂ ਨਾਲ ਜੁੜਣ ਵਿਚ ਅਸਾਨੀ ਹੋ ਸਕੇ।ਫਿਲਹਾਲ ਨੇਵਾਰਕ, ਨਿਊਯਾਰਕ, ਵਾਸ਼ਿੰਗਟਨ ਡੀਸੀ, ਸ਼ਕਿਾਗੋ, ਲੌਸ ਐਂਜਲਸ ਅਤੇ ਸੈਨ ਫ੍ਰਾਂਸਿਸਕੋ ਤੋਂ ਏਅਰ ਇੰਡੀਆ ਦੀ ਸਿੱਧੀ ਉਡਾਣ ਹੈ।

ਵਿਦੇਸ਼ ਰਾਜਮੰਤਰੀ ਜਨਰਲ (ਸੇਵਾਮੁਕਤ) ਵੀ ਕੇੇ ਸਿੰਘ ਦੇ ਹਾਲ ਹੀ 'ਚ ਅਮਰੀਕਾ ਦੌਰੇ ਵਿਚ ਭਾਰਤੀ ਅਮਰੀਕੀ ਸੰਗਠਨ ਦੇ ਜੌਰਜੀਆ ਚੈਪਟਰ ਤੋਂ ਇਕ ਮੀਮੋ ਸਪੁਰਦ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਹੈ ਕਿ ਅਟਲਾਂਟਾ ਤੋਂ ਭਾਰਤੀ ਸ਼ਹਿਰਾਂ 'ਚ ਸਿੱਧੀ ਉਡਾਣ ਮਿਲਣ ਨਾਲ ਅਮਰੀਕਾ ਦੇ ਦਖਣਪੂਰਬੀ ਖੇਤਰ ਤੋਂ ਭਾਰਤ ਆਉਣ ਵਾਲੇ ਮੁਸਾਫਰਾਂ ਨੂੰ ਜ਼ਿਆਦਾ ਅਸਾਨੀ ਹੋਵੇਗੀ। 

ਐਫਆਈਏ ਜੌਰਜੀਆ ਦੇ ਪ੍ਰਧਾਨ ਡਾ ਵਾਸੁਦੇਵ ਪਟੇਲ ਨੇ ਕਿਹਾ ਕਿ ਮੰਤਰੀ (ਵੀਕੇ ਸਿੰਘ) ਨੇ ਉਨ੍ਹਾਂ ਦੀ ਇਸ ਅਪੀਲ ਉਤੇ ਅਮਲ ਕਰਨ ਲਈ ਸਹਿਯੋਗ ਦਾ ਵਾਅਦਾ ਕੀਤਾ ਹੈ। ਮੁਖੀ ਨੇ ਕਿਹਾ ਕਿ ਮੰਤਰੀ ਨੇ ਕਿਹਾ ਹੈ ਕਿ ਅਟਲਾਂਟਾ ਵਿਚ ਅਜਿਹੀ ਸੇਵਾ ਸ਼ੁਰੂ ਕਰਨ ਦਾ ਸੁਝਾਅ ਵਧੀਆ ਹੈ ਜੋ ਇਸ ਦਾ ਹੱਕਦਾਰ ਹੈ।ਉਨ੍ਹਾਂ ਨੇ ਇਸ ਉਤੇ ਕੰਮ ਕਰਨ ਦਾ ਵਾਅਦਾ ਕੀਤਾ।ਇਹ ਸੰਗਠਨ ਦੋ ਲੱਖ ਪਰਵਾਸੀ ਭਾਰਤੀਆਂ ਦੀ ਤਰਜਮਾਨੀ ਕਰਦਾ ਹੈ।