ਜੇ ਤੁਹਾਡੇ ਕੋਲ ਹਨ ਇਹ ਦਸਤਾਵੇਜ਼ ਤਾਂ ਕੋਈ ਵੀ ਤੁਹਾਨੂੰ ਦੇਸ਼ ‘ਚੋਂ ਬਾਹਰ ਨਹੀਂ ਕੱਢ ਸਕਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਨ੍ਹੀਂ ਦਿਨੀਂ ਦੇਸ਼ ਭਰ ਵਿਚ ਸਿਟੀਜ਼ਨਸ਼ਿਪ (ਸੋਧ) ਐਕਟ, 2019 ਨੂੰ ਲੈ ਕੇ ਹੰਗਾਮਾ ਹੋਇਆ ਹੈ। ਸੀ.ਏ.ਏ. ਤੋਂ ਬਾਅਦ ਐਨ.ਆਰ.ਸੀ. ਦੇ ਡਰ ਨੂੰ ਲੈ ਕੇ ...

File Photo

ਨਵੀਂ ਦਿੱਲੀ- ਇਨ੍ਹੀਂ ਦਿਨੀਂ ਦੇਸ਼ ਭਰ ਵਿਚ ਸਿਟੀਜ਼ਨਸ਼ਿਪ (ਸੋਧ) ਐਕਟ, 2019 ਨੂੰ ਲੈ ਕੇ ਹੰਗਾਮਾ ਹੋਇਆ ਹੈ। ਸੀ.ਏ.ਏ. ਤੋਂ ਬਾਅਦ ਐਨ.ਆਰ.ਸੀ. ਦੇ ਡਰ ਨੂੰ ਲੈ ਕੇ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਲੋਕਾਂ ਵਿਚ ਇਹ ਵਹਿਮ ਪਾਇਆ ਜਾ ਰਿਹਾ ਸੀ ਕਿ ਜਿਨ੍ਹਾਂ ਲੋਕਾਂ ਕੋਲ 70 ਤੋਂ ਪੁਰਾਣਾ ਲੈਂਡ ਪੇਪਰ ਨਹੀਂ ਹੋਵੇਗਾ, ਉਨ੍ਹਾਂ ਦਾ ਨਾਮ ਐਨਆਰਸੀ ਵਿਚ ਨਹੀਂ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇਗਾ।

ਲੋਕਾਂ ਵੱਲੋਂ ਇਸ ਵਹਿਮ ਨੂੰ ਸਰਕਾਰ ਨੇ ਸਾਫ ਕਰ ਦਿੱਤਾ ਹੈ ਅਤੇ ਐਨਆਰਸੀ ਵਿਚ ਸ਼ਾਮਲ ਹੋਣ ਬਾਰੇ ਸੰਭਾਵਤ ਦਸਤਾਵੇਜ਼ ਵੀ ਦੱਸੇ ਗਏ ਹਨ। ਦੱਸ ਦਈਏ ਕਿ ਐਨਆਰਸੀ ਅਰਥਾਤ ਰਾਸ਼ਟਰੀ ਨਾਗਰਿਕ ਰਜਿਸਟਰ ਦੱਸਦਾ ਹੈ ਕਿ ਦੇਸ਼ ਵਿਚ ਰਹਿਣ ਵਾਲਾ ਕਿਹੜਾ ਵਿਅਕਤੀ ਇੱਕ ਭਾਰਤੀ ਨਾਗਰਿਕ ਹੈ ਅਤੇ ਕਿਹੜਾ ਨਹੀਂ। ਜਿਨ੍ਹਾਂ ਦੇ ਨਾਮ ਐਨਆਰਸੀ ਵਿਚ ਸ਼ਾਮਲ ਨਹੀਂ ਹੋਣਗੇ ਉਨ੍ਹਾਂ ਨੂੰ ਗੈਰਕਾਨੂੰਨੀ ਨਾਗਰਿਕ ਕਿਹਾ ਜਾਵੇਗਾ। 

4 ਅਜਿਹੇ ਦਸਤਾਵੇਜ਼ਾਂ ਜੋ ਕਿਸੇ ਵੀ ਮਨੁੱਖ ਦੇ ਦੇਸ਼ ਦੀ ਨਾਗਰਿਕਤਾ ਬਾਰੇ ਜਾਣੂ ਕਰਵਾਉਂਦੇ ਹਨ।

1. ਜੇ ਤੁਹਾਡੇ ਕੋਲ ਸਰਕਾਰ ਦੁਆਰਾ ਕੋਈ ਫੋਟੋ ਆਈ.ਡੀ. ਪ੍ਰਮਾਣ ਹੈ, ਤਾਂ ਦੇਸ਼ ਦਾ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਹੋ। 

2.ਇਸ ਤੋਂ ਇਲਾਵਾ, ਜੇ ਤੁਹਾਡੇ ਕੋਲ ਜ਼ਮੀਨ ਦਾ ਦਸਤਾਵੇਜ਼ ਹੈ, ਤਾਂ ਕੋਈ ਵੀ ਤੁਹਾਨੂੰ ਇਸ ਦੇਸ਼ ਤੋਂ ਬਾਹਰ ਨਹੀਂ ਕੱਢ ਸਕਦਾ। 

3. ਜੇ ਤੁਹਾਡੇ ਕੋਲ ਪੈਨ ਕਾਰਡ ਜਾਂ ਡ੍ਰਾਈਵਿੰਗ ਲਾਇਸੈਂਸ ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤਾ ਗਿਆ ਹੈ, ਇਹ ਵੀ ਇਹ ਸਾਬਤ ਕਰਦਾ ਹੈ ਕਿ ਤੁਸੀਂ ਇਸ ਦੇਸ਼ ਦੇ ਨਾਗਰਿਕ ਹੋ। 

4. ਜੇ ਤੁਸੀਂ ਭਾਰਤ ਦੇ ਕਿਸੇ ਵੀ ਸੂਬੇ ਵਿਚ ਰਹਿੰਦੇ ਹੋ, ਤਾਂ ਸਿਰਫ ਉਥੇ ਹੀ ਕਿਸੇ ਵੀ ਬੈਂਕ ਵਿਚ ਤੁਹਾਡਾ ਆਪਣਾ ਬੈਂਕ ਖਾਤਾ ਹੋਣਾ ਚਾਹੀਦਾ ਹੈ, ਜੋ ਕਿ ਦਸਤਾਵੇਜ਼  ਬਣਾਉਣਾ ਸੰਭਵ ਨਹੀਂ ਹੈ।