ਕਿਸਾਨ ਮੋਰਚਾ: ਪੋਤੇ-ਪੋਤੀਆਂ ਨਾਲ Wheel Chair ‘ਤੇ ਪੁੱਜੇ ਬਜ਼ੁਰਗ ਕਿਸਾਨ ਨੇ ਦਿਖਾਇਆ ਜੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਅੰਦੋਲਨ ਨੇ ਹੁਣ ਤੱਕ ਬਹੁਤ ਵੱਡਾ ਰੂਪ ਧਾਰ ਲਿਆ ਦੇਸ਼ਾਂ-ਵਿਦੇਸ਼ਾਂ...

Kissan

ਨਵੀਂ ਦਿੱਲੀ (ਅਰਪਨ ਕੌਰ): ਕਿਸਾਨ ਅੰਦੋਲਨ ਨੇ ਹੁਣ ਤੱਕ ਬਹੁਤ ਵੱਡਾ ਰੂਪ ਧਾਰ ਲਿਆ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਕਿਸਾਨ ਅੰਦੋਲਨ ਦੀਆਂ ਗੱਲਾਂ ਦੇਖਣ ਨੂੰ ਮਿਲ ਰਹੀਆਂ ਹਨ। ਕੇਂਦਰ ਸਰਕਾਰ ਆਪਣਾ ਅਡੀਅਲ ਰਵੱਈਆ ਛੱਡਣ ਨੂੰ ਤਿਆਰ ਨਹੀਂ ਪਰ ਕਿਸਾਨਾਂ ਦੇ ਜਜ਼ਬਿਆਂ ਅੱਗੇ ਕਿਸਾਨਾਂ ਨੂੰ ਝੁਕਣ ਤੋਂ ਸਿਵਾਏ ਹੋਰ ਕੋਈ ਰਾਸਤਾ ਨਹੀਂ ਹੈ। ਕਿਸਾਨੀ ਅੰਦੋਲਨ ਇਸ ਸਮੇਂ ਸਾਡੇ ਕੌਮੀਆਂ ਲਈ ਇੰਨਾ ਜਰੂਰੀ ਹੋ ਚੁੱਕਿਆ ਕਿ ਇਸਦੀ ਮਿਸਾਲ ਕਿਸਾਨ ਅੰਦੋਲਨ ਵਿਚ ਆਪਣੇ ਪੋਤੇ-ਪੋਤੀਆਂ ਨਾਲ ਇਕ ਵ੍ਹੀਲ ਚੇਅਰ ‘ਤੇ ਕਿਸਾਨ ਧਰਨਾ ਪ੍ਰਦਰਸ਼ਨ ਵਿਚ ਪਹੁੰਚਿਆ।

ਸਪੋਕਸਮੈਨ ਦੀ ਸੀਨੀਅਰ ਪੱਤਰਕਾਰ ਅਰਪਨ ਕੌਰ ਨਾਲ ਦੇਸਾ ਸਿੰਘ ਅਬੋਹਰ ਤੋਂ ਆਏ ਕਿਸਾਨ ਅੰਦੋਲਨ ਬਾਰੇ ਕੁਝ ਗੱਲ ਸਾਂਝੀਆਂ ਕੀਤੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਜਿਮੀਂਦਾਰ ਹਾਂ, ਸਾਡੀਆਂ ਜਮੀਨਾਂ ਦੇ ਹੱਕ ਮੋਦੀ ਵੱਲੋਂ ਖੋਹੇ ਜਾ ਰਹੇ ਹਨ, ਇਸ ਲਈ ਮੈਂ ਵੀ ਆਪਣੀ ਕਿਸਾਨ ਅੰਦੋਲਨ ਵਿਚ ਜਰੂਰਤ ਸਮਝਦਿਆਂ ਵ੍ਹੀਲ ਚੇਅਰ ਸਮੇਤ ਇੱਥੇ ਪਹੁੰਚਿਆ ਹਾਂ ਕਿਉਂਕਿ ਇਹ ਅੰਦੋਲਨ ਸਾਡਾ ਆਪਣੇ ਹੱਕਾਂ ਲਈ ਹੈ ਤੇ ਇਹ ਅੰਦੋਲਨ ਬਹੁਤ ਵੱਡਾ ਰੂਪ ਧਾਰਨ ਕਰ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਮੈਂ ਪਰਵਾਰ ਸਮੇਤ ਇਸ ਅੰਦੋਲਨ ਵਿਚ ਪਹੁੰਚਿਆ ਹੋਇਆ ਹਾਂ ਅਤੇ ਜੇ ਅਸੀਂ ਆਪਣੇ ਹੱਕਾਂ ਲਈ ਅੱਜ ਇੱਥੇ ਨਹੀਂ ਆਏ ਤਾਂ ਫਿਰ ਕਦੋਂ ਆਵਾਂਗੇ। ਇਸ ਦੌਰਾਨ ਦੇਸਾ ਸਿੰਘ ਨੇ ਕਿਹਾ ਕਿ ਮੋਦੀ ਨੇ ਅੰਬਾਨੀਆਂ ਤੇ ਅਡਾਨੀਆਂ ਦਾ ਕਹਿਣਾ ਮੰਨ ਕੇ ਬਣੇ-ਬਣਾਏ ਕਾਨੂੰਨ ਲਿਆ ਕੇ ਧੱਕੇ ਨਾਲ ਪਾਸ ਕਰਵਾ ਦਿੱਤੇ ਪਰ ਮੋਦੀ ਕਿਹੜਾ ਸਦਾ ਹੀ ਰਹਿਣਾ ਹੈ ਨਾ ਕੋਈ ਸਦਾ ਰਿਹਾ ਹੈ।

ਦੇਸਾ ਸਿੰਘ ਨੇ ਕਿਹਾ ਕਿ ਮੈਨੂੰ ਇੱਥੇ ਆਉਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ ਲੇਕਿਨ ਜੇ ਅਸੀਂ ਆਪਣੇ ਹੱਕਾਂ ਲਈ ਅੱਜ ਨਾ ਉੱਠੇ ਤਾਂ ਫਿਰ ਕਦੋਂ ਉੱਠਾਂਗੇ। ਉਨ੍ਹਾਂ ਕਿਹਾ ਕਿ ਇੱਥੇ ਸੇਵਾਵਾਂ ਬਹੁਤ ਵਧੀਆ ਤਰੀਕੇ ਨਾਲ ਨਿਭਾਈਆਂ ਜਾ ਰਹੀਆਂ ਹਨ ਤੇ ਲੰਗਰ ਸੇਵਾ ਵੀ ਬਹੁਤ ਵਧੀਆ ਚੱਲ ਰਹੀ ਹੈ।

ਦੇਸਾ ਸਿੰਘ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਸੋਸ਼ਲ ਮੀਡੀਆ ਰਾਹੀਂ ਸੇਵਾ ਕਰਨ ਨਾਲੋਂ ਇੱਥੇ ਇੱਕ ਵਾਰ ਆਉਣਾ ਬਹੁਤ ਵਧੀਆ ਉਪਰਾਲਾ ਹੋਵੇਗਾ ਕਿਉਂਕਿ ਆਪਣੇ ਹੱਕਾਂ ਲਈ ਇਹ ਅੰਦੋਲਨ ਆਪਣਾ ਤੇ ਸਭ ਦਾ ਸਾਂਝਾ ਅੰਦੋਲਨ ਹੈ।