ਬੰਬਈ ਤੋਂ ਡੇਢ ਟਨ ਖਜ਼ੂਰਾਂ ਲੈ ਕੇ ਕਿਸਾਨੀ ਅੰਦੋਲਨ ’ਚ ਪੁੱਜਿਆ Viky Thomas
ਕਿਸਾਨਾਂ ’ਤੇ ਉਂਗਲ ਉਠਾਉਣ ਵਾਲਿਆਂ ਦੀ ਬਣਾਈ ਰੇਲ
ਨਵੀਂ ਦਿੱਲੀ, ( ਚਰਨਜੀਤ ਸਿੰਘ ਸੁਰਖ਼ਾਬ ) :ਡੇਢ ਟਨ ਖਜ਼ੂਰਾਂ ਲੈ ਕੇ ਕਿਸਾਨ ਅੰਦੋਲਨ ‘ਚ ਪੁੱਜਿਆਂ ਵਿੱਕੀ ਥੌਮਸ ਨੇ ਕਿਸਾਨਾਂ ‘ਤੇ ਉਂਗਲ ਉਠਾਉਣ ਵਾਲਿਆਂ ਦੀ ਰੇਲ ਬਣਾਉਂਦਿਆਂ, ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਅੱਜ ਸਰਕਾਰ ਅਤੇ ਨੈਸਨਲ ਮੀਡੀਏ ਨੂੰ ਅਤਿਵਾਦੀ ਦਿਖ ਰਿਹਾ ਹੈ । ਉਨ੍ਹਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਹੱਕ ਮੰਗਣਾ ਸਰਕਾਰ ਖ਼ਿਲਾਫ਼ ਲੜਨਾ ਹੈ ਤਾਂ ਮੈਨੂੰ ਵੀ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਸ਼ਾਮਲ ਕਰ ਲਿਆ ਜਾਵੇ ।
ਵਿੱਕੀ ਥੌਮਸ ਨੇ ਕਿਹਾ ਕਿ ਮੈਂ ਬੰਬਈ ਤੋਂ ਡੇਢ ਟਨ ਖਜ਼ੂਰਾ ਕਿਸਾਨੀ ਅੰਦੋਲਨ ਵਿੱਚ ਇਸ ਕਰਕੇ ਲੈ ਕੇ ਆਇਆ ਹਾਂ ਕਿ ਮੈਂ ਕਿਸਾਨੀ ਸੰਘਰਸ਼ ਵਿਚ ਆਪਣਾ ਕੁਝ ਯੋਗਦਾਨ ਪਾ ਸਕਾਂ , ਉਨ੍ਹਾਂ ਕਿਹਾ ਕਿਸਾਨੀ ਸੰਘਰਸ਼ ਇਕੱਲੇ ਕਿਸਾਨਾਂ ਨਹੀਂ ਰਿਹਾ, ਇਹ ਸੰਘਰਸ਼ ਧਰਮ ਯੁੱਧ ਬਣ ਚੁੱਕਿਆ ਹੈ, ਇਸ ਵਿਚ ਹਰ ਵਰਗ ਦੇ ਲੋਕ ਸ਼ਾਮਲ ਹੋ ਚੁੱਕੇ ਹਨ ।
ਥੌਮਸ ਨੇ ਕਿਹਾ ਕਿ ਠੰਢ ਕਾਰਨ ਲੋਕ ਸ਼ਹੀਦ ਹੋ ਰਹੇ ਹਨ ਪਰ ਫਿਰ ਵੀ ਕਿਸਾਨਾਂ ਅੰਦਰਲਾ ਹੌਂਸਲਾ ਖ਼ਤਮ ਨਹੀਂ ਹੋ ਰਿਹਾ , ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੀ ਸਭ ਤੋਂ ਅਹਿਮ ਗੱਲ ਹੈ ਕਿ ਇੱਥੇ ਲੋਕਾਂ ਦਾ ਹਜੂਮ ਲਗਾਤਾਰ ਵਧ ਰਿਹਾ ਹੈ , ਪੰਜਾਬੀ ਸ਼ੇਰਾਂ ਦੀ ਕੌਮ ਹੈ ਅਤੇ ਸ਼ੇਰਾਂ ਨੂੰ ਹਰਾਉਣਾ ਸਰਕਾਰਾਂ ਦੇ ਵੱਸ ਦਾ ਕੰਮ ਨਹੀਂ ਰਿਹਾ, ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜਾਬੀਆਂ ਨੇ 19 ਵਾਰ ਦਿੱਲੀ ਨੂੰ ਜਿੱਤਿਆ ਹੈ ਅਤੇ 20 ਵੀਂ ਜਿੱਤ ਜਾਣਗੇ । ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦਾ ਸੰਘਰਸ਼ ਚੱਲਦਾ ਰਹੇਗਾ ਮੈਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਇਸੇ ਤਰ੍ਹਾਂ ਹੀ ਸੇਵਾ ਕਰਦਾ ਰਹਾਂਗਾ ।