ਇਸ ਮਹਿਲਾ ਨੇ ਭੀਮਾ ਨੂੰ ਬਣਾਇਆ 'ਡਾ.ਬਾਬਾਸਾਹਿਬ ਅੰਬੇਡਕਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਮਾਬਾਈ ਅੰਬੇਡਕਰ ਤੋਂ ਬਿਨਾਂ ਬਾਬਾ ਸਾਹਿਬ ਦੀ ਕਾਮਯਾਬੀ ਦੀ ਕਹਾਣੀ ਅਧੂਰੀ ਹੈ।

Dr. Babasaheb Ambedkar with wife Ramabai Ambedkar

ਨਵੀਂ ਦਿੱਲੀ : ਭਾਰਤੀ ਸਵਿੰਧਾਨ ਨੂੰ ਤਿਆਰ ਕਰਨ ਵਾਲੇ ਅਤੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ.ਭੀਮਰਾਓ ਅੰਬੇਡਕਰ ਨੇ ਅਪਣੇ ਜੀਵਨ ਵਿਚ ਅਨੇਕ ਚੁਨੌਤੀਆਂ ਦਾ ਸਾਹਮਣਾ ਕੀਤਾ ਪਰ ਉਹ ਕਦੇ ਰੁਕੇ ਨਹੀਂ। ਉਹਨਾਂ ਦੇ ਸਕੂਲ ਦੇ ਸਿੱਖਿਅਕ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਓਹਨਾ ਨੂੰ ਅਪਣਾ ਉਪਨਾਮ ਦੇ ਦਿਤਾ, ਤਾਂ ਬੜੌਦਾ ਦੇ ਸ਼ਾਹੂ ਮਰਾਰਾਜ ਨੇ ਉਹਨਾਂ ਨੂੰ ਉਚ ਸਿੱਖਿਆ ਲਈ ਇੰਗਲੈਂਡ ਭੇਜ ਦਿਤਾ।

ਪਰ ਰਮਾਬਾਈ ਅੰਬੇਡਕਰ ਤੋਂ ਬਿਨਾਂ ਬਾਬਾ ਸਾਹਿਬ ਦੀ ਕਾਮਯਾਬੀ ਦੀ ਕਹਾਣੀ ਅਧੂਰੀ ਹੈ। ਰਮਾਬਾਈ ਅੰਬੇਡਕਰ ਭੀਮਰਾਓ ਅੰਬੇਡਕਰ ਦੀ ਪਤਨੀ ਸੀ। ਅੱਜ ਵੀ ਲੋਕ ਉਹਨਾਂ ਨੂੰ ਮਾਤੋ ਸ਼੍ਰੀ ਰਮਾਬਾਈ ਦੇ ਨਾਮ ਨਾਲ ਜਾਣਦੇ ਹਨ। 7 ਫਰਵਰੀ 1898 ਨੂੰ ਜਨਮੀ ਰਮਾ ਦੇ ਪਰਵਾਰ ਦੀ ਆਰਥਿਕ ਸਥਿਤੀ ਬਹੁਤ ਚੰਗੀ ਨਹੀਂ ਸੀ। ਬਚਪਨ ਵਿਚ ਹੀ ਮਾਂ-ਬਾਪ ਦਾ ਦਿਹਾਂਤ ਹੋ ਜਾਣ ਨਾਲ ਉਹਨਾਂ ਦੇ ਮਾਮਾ ਨੇ ਉਹਨਾਂ ਨੂੰ ਪਾਲਿਆ।

ਸਾਲ 1906 ਵਿਚ 9 ਸਾਲ ਦੀ ਉਮਰ ਵਿਚ ਉਹਨਾਂ ਦਾ ਵਿਆਹ ਬਾਂਬੇ ਦੇ ਬਾਇਕੁਲਾ ਬਜ਼ਾਰ ਵਿਚ 14 ਸਾਲ ਦੇ ਭੀਮਰਾਓ ਨਾਲ ਹੋਇਆ। ਰਮਾਬਾਈ ਨੂੰ ਭੀਮਰਾਓ ਪਿਆਰ ਨਾਲ ਰਾਮੂ ਕਹਿੰਦੇ ਤੇ ਉਹ ਭੀਮਰਾਓ ਨੂੰ ਸਾਹਿਬ ਕਹਿ ਕੇ ਬੁਲਾਉਂਦੀ ਸੀ। ਵਿਆਹ ਤੋਂ ਤੁਰਤ ਬਾਅਦ ਰਮਾ ਨੂੰ ਸਮਝ ਆ ਗਿਆ ਕਿ ਪਿਛੜੇ ਤਬਕਿਆਂ ਦਾ ਵਿਕਾਸ ਹੀ ਭੀਮਰਾਓ ਦੇ ਜੀਵਨ ਦਾ ਟੀਚਾ ਹੈ।

ਇਹ ਤਾਂ ਹੀ ਸੰਭਵ ਸੀ ਜਦ ਉਹ ਆਪ ਇੰਨੇ ਸਿੱਖਿਅਤ ਹੋਣ ਕਿ ਪੂਰੇ ਦੇਸ਼ ਵਿਚ ਸਿੱਖਿਆ ਦਾ ਪ੍ਰਸਾਰ ਕਰ ਸਕਣ। ਬਾਬਾ ਸਾਹਿਬ ਦੀ ਜਿੰਦਗੀ ਵਿਚ ਰਮਾਬਾਈ ਨੇ ਆਖਰੀ ਸਾਹਾਂ ਤੱਕ ਸਾਥ ਦਿਤਾ। ਬਾਬਾ ਸਾਹਿਬ ਨੇ ਅਪਣੀ ਕਿਤਾਬ 'ਥਾਟਸ ਆਨ ਪਾਕਿਸਤਾਨ' ਰਮਾਬਾਈ ਨੂੰ ਸਮਰਪਿਤ ਕਰਦੇ ਹੋਏ ਲਿਖਿਆ ਕਿ ਉਹਨਾਂ ਨੂੰ ਸਾਧਾਰਨ ਜਿਹੇ ਭੀਮਾ ਤੋਂ ਡਾ.ਅੰਬੇਡਕਰ ਬਣਾਉਣ ਦਾ ਸਿਹਰਾ ਰਮਾਬਾਈ ਨੂੰ ਜਾਂਦਾ ਹੈ।

ਨਵੀਂ ਦਿੱਲੀ ਬਾਬਾ ਸਾਹਿਬ ਕਈ ਸਾਲਾਂ ਤੱਕ ਸਿੱਖਿਆ ਲਈ ਬਾਹਰ ਰਹੇ। ਅਜਿਹੇ ਵਿਚ ਰਮਾਬਾਈ ਨੇ ਕਈ ਤਰ੍ਹਾਂ ਦੇ ਛੋਟੇ-ਵੱਡੇ ਕੰਮ ਕਰਕੇ ਆਮਦਨੀ ਕੀਤੀ ਅਤੇ ਨਾਲ ਹੀ ਬਾਬਾ ਸਾਹਿਬ ਦੀ ਸਿੱਖਿਆ ਦਾ ਖਰਚ ਪੂਰਾ ਕਰਨ ਵਿਚ ਮਦਦ ਕੀਤੀ। ਬਾਬਾ ਸਾਹਿਬ ਦੇ ਪੰਜ ਬੱਚਿਆਂ ਵਿਚ ਸਿਰਫ ਯਸ਼ਵੰਤ ਹੀ ਜਿਉਂਦੇ ਬਚੇ, ਫਿਰ ਵੀ ਰਮਾਬਾਈ ਨੇ ਹਾਰ ਨਹੀਂ ਮੰਨੀ

ਅਤੇ ਉਹ ਲਗਾਤਾਰ ਬਾਬਾ ਸਾਹਿਬ ਦਾ ਮਨੋਬਲ ਵਧਾਉਂਦੀ ਰਹੀ। ਉਹਨਾਂ ਦੇ ਤਿਆਗ ਨੂੰ ਦੇਖਦੇ ਹੋਏ ਕਈ ਲੇਖਕਾਂ ਨੇ ਉਹਨਾਂ ਨੂੰ ਤਿਆਗਵੰਤੀ ਰਮਾਈ ਦਾ ਨਾਮ ਦਿਤਾ।  ਰਮਾਬਾਈ ਤੇ ਰਮਾਈ, ਤਿਆਗਵੰਤੀ  ਰਮਾਮਾਉਲੀ ਅਤੇ ਪ੍ਰਿਯ ਰਾਮੂ ਜਿਹੇ ਸਿਰਲੇਖਾਂ ਤੋਂ ਕਿਤਾਬਾਂ ਲਿਖੀਆਂ ਗਈਆਂ ਹਨ।