ਤਕਨੀਕ 'ਦਰਪਣ' ਦੀ ਮਦਦ ਨਾਲ ਤੇਲੰਗਾਨਾ ਪੁਲਿਸ ਨੇ ਲਾਪਤਾ ਮੁੰਡੇ ਨੂੰ ਪਰਵਾਰ ਨਾਲ ਮਿਲਾਇਆ
ਮੱਧ ਪ੍ਰਦੇਸ਼ ਦੇ ਉੱਜੈਨ ਦਾ ਇਕ ਗੁਮਸ਼ੁਦਾ ਮੁੰਡਾ ਤੇਲੰਗਾਨਾ ਪੁਲਿਸ ਦੁਆਰਾ ਵਿਕਸਿਤ ਚਿਹਰਾ ਪਛਾਣਨ ਵਾਲੇ ਉਪਕਰਣ ਦੀ ਮਦਦ ਨਾਲ ਅਪਣੇ ਪਰਵਾਰ ਨੂੰ ਮਿਲ ਸਕਿਆ ਹੈ। 14 ...
ਹੈਦਰਾਬਾਦ : ਮੱਧ ਪ੍ਰਦੇਸ਼ ਦੇ ਉੱਜੈਨ ਦਾ ਇਕ ਗੁਮਸ਼ੁਦਾ ਮੁੰਡਾ ਤੇਲੰਗਾਨਾ ਪੁਲਿਸ ਦੁਆਰਾ ਵਿਕਸਿਤ ਚਿਹਰਾ ਪਛਾਣਨ ਵਾਲੇ ਉਪਕਰਣ ਦੀ ਮਦਦ ਨਾਲ ਅਪਣੇ ਪਰਵਾਰ ਨੂੰ ਮਿਲ ਸਕਿਆ ਹੈ। 14 ਸਾਲ ਦਾ ਇਹ ਮੁੰਡਾ ਮਾਨਸਿਕ ਰੂਪ ਤੋਂ ਪੀੜਿਤ ਹੈ ਅਤੇ ਪਿਛਲੇ ਸਾਲ ਉੱਜੈਨ ਤੋਂ ਲਾਪਤਾ ਹੋ ਗਿਆ ਸੀ। ਉੱਜੈਨ ਤੋਂ ਅੱਠ ਮਹੀਨੇ ਪਹਿਲਾਂ ਗੁੰਮ ਹੋਇਆ ਸੀ। ਇਹ ਮੁੰਡਾ ਜੂਨ 2018 ਵਿਚ ਅਪਣੇ ਘਰ ਤੋਂ ਚਲਾ ਗਿਆ ਸੀ।
ਉਸ ਨੂੰ 25 ਦਸੰਬਰ ਨੂੰ ਬੇਂਗਲੁਰੂ ਦੇ ਸਰਕਾਰੀ ਆਸ਼ਰਮ ਵਿਚ ਪਾਇਆ ਗਿਆ। ਉਸ ਦੇ ਮਾਤਾ ਪਿਤਾ ਨੇ ਪਿਛਲੇ ਸਾਲ ਅਗਸਤ ਵਿਚ ਪੁਲਿਸ ਵਿਚ ਉਸ ਦੀ ਗੁਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਾਈ ਸੀ। ਤੇਲੰਗਾਨਾ ਪੁਲਿਸ ਦੇ ਫੇਸ ਰਿਕਗਨਿਸ਼ਨ ਟੂਲ 'ਦਰਪਣ' ਦੀ ਸਹਾਇਤਾ ਨਾਲ ਉਸ ਨੂੰ ਪਰਵਾਰ ਦੇ ਕੋਲ ਪਹੁੰਚਾਇਆ ਗਿਆ ਹੈ।
ਚਿਹਰਾ ਪਛਾਣਨ ਵਾਲਾ ਸਾਫਟਵੇਅਰ 'ਦਰਪਣ' ਦੇਸ਼ ਭਰ ਵਿਚ ਵੱਖ -ਵੱਖ ਬਚਾਅ ਕੈਂਪਾ ਵਿਚ ਰਹਿ ਰਹੇ ਬੱਚਿਆਂ ਅਤੇ ਇਨਸਾਨਾਂ ਦਾ ਡਾਟਾ ਰੱਖਦਾ ਹੈ। ਇਹ ਸਾਫਟਵੇਅਰ ਲਾਪਤਾ ਲੋਕਾਂ ਦੀਆਂ ਤਸਵੀਰਾਂ ਨੂੰ ਇਨ੍ਹਾਂ ਬਚਾਅ ਕੈਂਪਾ ਵਿਚ ਰਹਿਣ ਵਾਲਿਆਂ ਦੀਆਂ ਤਸਵੀਰਾਂ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦਾ ਹੈ। ਤੇਲੰਗਾਨਾ ਵਿਚ 'ਦਰਪਣ' ਦੀ ਸ਼ੁਰੂਆਤ ਅਗਸਤ 2018 ਵਿਚ ਹੋਈ ਸੀ।