30 ਦੇਸ਼ਾਂ ਵਿਚ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ, ਭਾਰਤ ਰਿਹਾ ਇਸ ਨੰਬਰ 'ਤੇ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਕੀਤੀ ਗਈ ਹੈ

File Photo

ਬੀਜਿੰਗ- ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਸੀ ਕੋਰੋਨਾ ਵਾਇਰਸ, ਤੇ ਹੁਣ ਇਹ ਵਾਇਰਸ ਬਹੁਤ ਸਾਰੇ ਦੇਸ਼ਾਂ ਵਿਚ ਪਹੁੰਚ ਗਿਆ ਹੈ। ਹੁਣ ਤੱਕ, ਇਸ ਵਿਸ਼ਾਣੂ ਨਾਲ ਪ੍ਰਭਾਵਿਤ ਮਰੀਜ਼ 30 ਤੋਂ ਵੱਧ ਦੇਸ਼ਾਂ ਵਿੱਚੋਂ ਸਾਹਮਣੇ ਆ ਚੁੱਕੇ ਹਨ।  ਇਸ ਖਤਰਨਾਕ ਵਾਇਰਸ ਨੇ ਚੀਨ ਵਿਚ ਤਬਾਹੀ ਮਚਾ ਦਿੱਤੀ ਹੈ। ਹੁਣ ਤੱਕ ਸੈਂਕੜੇ ਲੋਕ ਇਸ ਦੀ ਪਕੜ ਕਾਰਨ ਮਰ ਚੁੱਕੇ ਹਨ, ਜਦੋਂ ਕਿ ਹਜ਼ਾਰਾਂ ਲੋਕ ਪ੍ਰਭਾਵਿਤ ਹਨ।

ਭਾਰਤ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਕੀਤੀ ਗਈ ਹੈ। ਬਰਲਿਨ ਵਿਚ ਹਾਲ ਹੀ ਵਿਚ ਹੋਈ ਇਕ ਸਟੱਡੀ ਵਿਚ ਦੁਨੀਆਂ ਦੇ 30 ਸੰਵੇਦਨਸ਼ੀਲ ਦੇਸ਼ ਅਜਿਹੇ ਹਨਨ ਜਿਨ੍ਹਾਂ ਵਿਚ ਇਹ ਵਾਇਰਸ ਬੁਰੀ ਤਰ੍ਹਾਂ ਫੈਲਿਆ ਹੈ। ਇਸ ਵਾਇਰਸ ਨੇ ਭਾਰਤ ਨੂੰ ਵੀ ਆਪਣੀ ਪਕੜ ਵਿਚ ਲੈ ਲਿਆ ਹੈ। ਹਨਬੋਲਡਟ ਯੂਨੀਵਰਸਿਟੀ ਨੇ ਮੈਥੇਮੈਟੀਕਲ ਮਾਡਲ ਦੇ ਜਰੀਏ ਇਹ ਸਟੱਡੀ ਕੀਤੀ ਹੈ।

ਇਸ ਵਿਚ ਭਾਰਤ ਨੂੰ ਇਸ ਖਤਰਨਾਕ ਵਾਇਰਸ ਦੀ ਚਪੇਟ ਵਿਚ ਆਉਣ ਦੀ ਸੰਵੇਦਨਸ਼ੀਲਤਾ ਦੇ ਮਾਮਲੇ ਨੂੰ 17ਵੇਂ ਰੈਂਕ ਤੇ ਰੱਖਿਆ ਹੈ। ਇਸ ਸਟੱਡੀ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਚ ਚੀਨ ਤੋਂ ਆੁਣ ਵਾਲੇ ਨਾਗਰਿਕਾਂ ਦੇ ਜ਼ਰੀਏ ਏਅਰਪੋਰਟ ਤੋਂ ਆਉਣ ਦੀ ਗੱਲ ਕਹੀ ਗਈ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਭ ਤੋਂ ਜ਼ਿਆਦਾ ਰਿਸਕ ਚੀਨ ਦੇ ਏਅਰਪੋਰਟ ਤੇ ਹੈ। ਜੋ ਕਿ 85 ਫੀਸਦੀ ਹੈ। ਬਾਕੀ ਬਚੇ 15 ਫੀਸਦੀ ਪੂਰੀ ਦੁਨੀਆਂ ਵਿਚ ਫੈਲੇ ਹੋਏ ਹਨ।

ਗੈਰ ਚੀਨੀ ਏਅਰਪੋਰਟ ਵਿਚ ਥਾਈਲੈਂਡ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਦੇਸ਼ ਹੈ ਜੋ ਲੋਕਾਂ ਨੂੰ ਇਸ ਵਾਇਰਸ ਦੇ ਨਾਲ ਦਰਾਮਦ ਕਰ ਰਿਹਾ ਹੈ। ਇੱਥੇ ਰੈਲੀਟਵ ਦਰਾਮਦ ਰਿਸਕ 2.179 ਫੀਸਦੀ ਹੈ। ਥਾਈਲੈਂਡ ਤੋਂ ਬਾਅਦ ਜਾਪਾਨ, ਸਾਊਥ ਕੋਰੀਆਂ ਅਤੇ ਹਾਂਗਕਾਂਗ ਦੀ ਨੰਬਰ ਆਉਂਦਾ ਹੈ।  ਇਸ ਰਿਪੋਰਟ ਵਿਚ 30 ਸੰਵੇਦਨਸ਼ੀਲ ਲੋਕ ਦੇਸ਼ਾਂ ਦੀ ਸੂਚੀ ਵਿਚ ਭਾਰਤ ਨੂੰ 17ਵੇਂ ਨੰਬਰ ਤੇ ਰੱਖਿਆ ਗਿਆ ਹੈ।

ਇਸ ਵਿਚ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨੂੰ ਸਭ ਤੋਂ ਵੱਧ ਸੰਵੇਦਨਸ਼ੀਲ ਮੰਨਿਆ ਗਿਆ ਹੈ। ਇਸ ਤੋਂ ਬਾਅਦ ਮੁੰਬਈ ਦੇ ਸ਼ਿਵਾਜੀ ਇੰਟਰਨੈਸ਼ਨਲ ਏਅਰਪੋਰਟ ਫਿਰ ਨੇਤਾ ਜੀ ਸੁਭਾਸ਼ ਚੰਦਰ ਬੋਸ ਇੰਟਰਨੈਸ਼ਨਲ ਏਅਰਪੋਰਟ ਕੋਲਕਾਤਾ ਨੂੰ ਰੱਖਿਆ ਗਿਆ ਹੈ। ਇਸ ਤੋਂ ਬੰਗਲੁਰੂ, ਹੈਦਰਾਬਾਦ, ਅਤੇ ਕੋਚੀਨ ਨੂੰ ਰੱਖਿਆ ਗਿਆ ਹੈ।