ਗਾਰਗੀ ਕਾਲਜ ਵਿਚ ਹੋਈ ਵਿਦਿਆਰਥਣਾਂ ਨਾਲ ਸ਼ਰੇਆਮ ਛੇੜਛਾੜ ਤੇ ਬਦਸਲੂਕੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਰਾਜ ਸਭਾ ਵਿਚ ਵਿਚਾਰ ਵਟਾਂਦਰੇ ਲਈ ਨੋਟਿਸ ਦਿੱਤਾ....

photo

ਡੀਸੀਪੀ ਸਾਊਥ ਦੇ ਇਕ ਬਿਆਨ ਅਨੁਸਾਰ, ਹੁਣ ਤੱਕ ਗਾਰਗੀ ਕਾਲਜ ਮਾਮਲੇ ਵਿਚ ਪੁਲਿਸ ਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀ ਦਿੱਤੀ ਗਈ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਖ਼ਬਰ ਦਾ ਧਿਆਨ ਰੱਖਿਆ ਹੈ । ਅੱਜ ਮਹਿਲਾ ਕਮਿਸ਼ਨ ਦੀ ਟੀਮ ਨੇ ਗਾਰਗੀ ਕਾਲਜ ਜਾ ਕੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ।

ਇਸ ਮਾਮਲੇ ਦੀ ਤਾਜ਼ਾ ਜਾਣਕਾਰੀ ਇਹ ਹੈ ਕਿ ਦਿੱਲੀ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਟੀਮ ਨੂੰ ਕਾਲਜ ਭੇਜਿਆ ਗਿਆ ਹੈ, ਜਿਵੇਂ ਹੀ ਕੋਈ ਸ਼ਿਕਾਇਤ ਮਿਲਦੀ ਹੈ ਤੁਰੰਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਰਾਜ ਸਭਾ ਵਿਚ ਨੋਟਿਸ ਦਿੱਤਾ ਹੈ ਤੇ ਇਸ ਮਾਮਲੇ ਵਿਚ ਵਿਚਾਰ ਵਟਾਂਦਰੇ ਦੀ ਮੰਗ ਕੀਤੀ ਹੈ।

ਦਿੱਲੀ ਦੇ ਗਾਰਗੀ ਕਾਲਜ ਦੇ ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ 6 ਫਰਵਰੀ ਨੂੰ ਕੁੱਝ ਬਾਹਰੀ ਵਿਅਕਤੀ ਸ਼ਰਾਬ ਪੀ ਕੇ ਕਾਲਜ ਕੈਂਪਸ ਵਿਚ ਦਾਖਲ ਹੋਏ ਸਨ। ਉਨ੍ਹਾਂ ਨੇ ਕੁੜੀਆਂ ਨਾਲ ਛੇੜਛਾੜ ਕੀਤੀ ਤੇ ਨਾਲ ਹੀ ਬਦਸਲੂਕੀ ਵੀ ਕੀਤੀ। ਗਾਰਗੀ ਕਾਲਜ ਦੀਆਂ ਲੜਕੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ੩ ਰੋਜ਼ਾ ਫੈਸਟੀਵਲ 'ਰੀਵੇਰੀ' ਦੌਰਾਨ ਵਾਪਰਿਆ ਸੀ। ਵਿਦਿਆਰਥੀਆਂ ਨੇ ਅੱਗੇ ਦੱਸਿਆ ਕਿ ਜਦੋਂ ਕਾਲਜ ਵਿਚ ਤਿਉਹਾਰ ਚੱਲ ਰਿਹਾ ਸੀ,

ਉਸ ਸਮੇਂ ਕੁੱਝ ਸ਼ਰਾਬੀ ਕਾਲਜ ਦੀਆਂ ਕੰਧਾਂ ਟੱਪ ਕੇ ਅੰਦਰ ਆ ਗਏ ਉਨ੍ਹਾਂ ਨੇ ਕੁੱਝ ਕੁੜੀਆਂ ਨੂੰ ਫੜ ਲਿਆ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ । ਲੜਕੀਆਂ ਨੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਵਿਦਿਆਰਥੀਆਂ ਨੇ ਦੱਸਿਆ ਕਿ ਬਾਹਰੋਂ ਆਏ ਇਨ੍ਹਾਂ ਲੋਕਾਂ ਨੇ ਗੁੰਡਾਗਰਦੀ ਦੀਆਂ ਸਾਰੀਆ ਹੱਦਾਂ ਪਾਰ ਕਰ ਦਿੱਤੀਆ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਕੁੱਝ ਬਦਮਾਸ਼ਾ ਨੇ ਤਾਂ ਮਾਸਟਰਬੈਟ ਤੱਕ ਕੀਤਾ।