ਕਲਾਸ 'ਚ ਹੀ ਭਿੜੀਆਂ ਕਾਲਜ ਦੀਆਂ ਵਿਦਿਆਰਥਣਾਂ, ਛੁੱਟੀ ਕਾਰਨ ਟਲੀ ਕਾੱਰਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੀਤੇ ਦਿਨ ਤੋਂ ਸੋਸ਼ਲ ਮੀਡੀਆ 'ਤੇ ਮਹਾਰਾਣਾ ਪ੍ਰਤਾਪ ਕਾਲਜ ਅੰਬ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋ ਕਾਲਜ ਦੀਆਂ ਵਿਦਿਆਰਥਣਾਂ ਇੱਕ..

College students fighting in classroom

ਨਵੀਂ ਦਿੱਲੀ :  ਬੀਤੇ ਦਿਨ ਤੋਂ ਸੋਸ਼ਲ ਮੀਡੀਆ 'ਤੇ ਮਹਾਰਾਣਾ ਪ੍ਰਤਾਪ ਕਾਲਜ ਅੰਬ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋ ਕਾਲਜ ਦੀਆਂ ਵਿਦਿਆਰਥਣਾਂ ਇੱਕ - ਦੂਜੇ ਨਾਲ ਕੇਵਲ ਗਾਲ੍ਹੀ - ਗਲੌਚ ਨਹੀਂ ਸਗੋਂ ਕਲਾਸ ਰੂਮ 'ਚ ਹੀ ਇੱਕ -ਦੂਜੇ ਦੇ ਥੱਪੜ ਵੀ ਮਾਰ ਰਹੀਆਂ ਹਨ। ਵੀਡੀਓ ਨੂੰ ਲੈ ਕੇ ਸਾਰੇ ਆਪਣਾ - ਆਪਣਾ ਪੱਖ ਦੇ ਰਹੇ ਸਨ ਪਰ ਮੰਗਲਵਾਰ ਸਵੇਰੇ ਅੰਬ ਕਾਲਜ ਦੀ ਪ੍ਰਿੰਸੀਪਲ ਰਮਨ ਕੁਮਾਰ ਨੇ ਪੁਸ਼ਟੀ ਕਰਦੇ ਹੋਏ ਕਬੂਲਿਆ ਕਿ ਵੀਡੀਓ ਸਾਡੇ ਕਾਲਜ ਦਾ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈਆਂ ਨੇ ਟਿਕ ਟਾਕ 'ਤੇ ਇਸਨੂੰ ਵੱਖ ਰੂਪ ਦੇ ਨਾਲ ਐਡਿਟ ਕਰ ਮਨੋਰੰਜਨ ਦਾ ਵੀ ਸਾਧਨ ਬਣਾਇਆ ਹੈ। ਅੰਬ ਕਾਲਜ ਦੀ ਪ੍ਰਿੰਸੀਪਲ ਰਮਨ ਕੁਮਾਰ ਨੇ ਦੱਸਿਆ ਕਿ ਵਿਦਿਆਰਥਣਾਂ ਕਿਉਂ ਲੜੀਆਂ ਇਸਨ੍ਹੂੰ ਲੈ ਕੇ ਜਾਂਚ ਕੀਤੀ ਜਾਵੇਗੀ। ਅੱਜ ਛੁੱਟੀ ਹੋਣ ਦੇ ਕਾਰਨ ਅੱਜ ਪਤਾ ਨਹੀਂ ਕੀਤਾ ਜਾ ਸਕਿਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।