Modi ਨੂੰ ਕਹੋ ਕਿ ਸਿੰਘੂ ਬਾਰਡਰ ਦਾ ਨਾਮ ਬਦਲ ਕੇ Singh ਰੱਖ ਦਿੱਤਾ ਜਾਵੇ: ਹਰਿਆਣਵੀ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਰਗਿਲ ਜੰਗ ਦੇ ਫ਼ੌਜੀ ਨੇ ਸਿੰਘੂ ਪਹੁੰਚ ਖੜਕਾਈ ਮੋਦੀ ਸਰਕਾਰ, ਯਾਦ ਕਰਾਏ ਅੱਛੇ ਦਿਨ...

Kissan

ਨਵੀਂ ਦਿੱਲੀ (ਅਰਪਨ ਕੌਰ): ਅੱਜ ਤੋਂ ਦੋ ਮਹੀਨੇ ਪਹਿਲਾਂ ਕਿਸਾਨੀ ਅੰਦੋਲਨ ਪੰਜਾਬ ਤੋਂ ਉੱਠਿਆ ਸੀ ਤੇ ਪੰਜਾਬ ਨੇ ਇਸਦੀ ਰਹਿਨੁਮਾਈ ਕੀਤੀ ਹੈ ਪਰ ਕਿਸਾਨ ਅੰਦੋਲਨ ਜਦੋਂ ਪੰਜਾਬ ਦੇ ਮੋਢਿਆ ਤੋਂ ਥੋੜ੍ਹਾ ਜਿਹਾ ਹਿੱਲਿਆ ਤਾਂ ਹਰਿਆਣਾ ਵੱਲੋਂ ਇਸ ਅੰਦੋਲਨ ਨੂੰ ਮੁੜ ਸਾਭਿਆਂ ਗਿਆ ਹੈ। ਹਰਿਆਣਾ ਵਿਚ ਲਗਾਤਾਰ ਹੋ ਰਹੀਆਂ ਮਹਾਂਪੰਚਾਇਤਾਂ ਦੱਸਦੀਆਂ ਹਨ ਕਿ ਹਰਿਆਣਾ ਦੇ ਲੋਕਾਂ ਦੀਆਂ ਨਸਾਂ ਵਿਚ ਕਿਸਾਨ ਅੰਦੋਲਨ ਕਿਵੇਂ ਦੌੜ ਰਿਹਾ ਹੈ।

ਇਸ ਦੌਰਾਨ ਸਪੋਕਸਮੈਨ ਦੀ ਸੀਨੀਅਰ ਪੱਤਰਕਾਰ ਅਰਪਨ ਕੌਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ 26 ਜਨਵਰੀ ਵਾਲੇ ਦਿਨ ਸਰਕਾਰ ਵੱਲੋਂ ਇਕ ਸਾਜਿਸ਼ ਰਚੀ ਗਈ ਸੀ ਕਿ ਕਿਸਾਨਾਂ ਦਾ ਅੰਦੋਲਨ ਕਿਸ ਤਰ੍ਹਾਂ ਕਮਜੋਰ ਕੀਤਾ ਜਾਵੇ ਪਰ ਮੋਦੀ ਸਰਕਾਰ ਆਪਣੀ ਫੇਲ ਕੋਸ਼ਿਸ਼ ਸਦਕਾ ਅੱਜ ਬੇਨਕਾਬ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਸਰਕਾਰ ਦੀਆਂ ਬਹੁਤ ਪੋਲਾਂ ਖੋਲ੍ਹ ਦੇਵੇਗੀ ਕਿ ਹਿੰਸਾ ਭੜਕਾਉਣ ਲਈ ਮੈਨੂੰ ਸਰਕਾਰ ਵੱਲੋਂ ਕਿੰਨੇ ਪੈਸੇ ਮਿਲੇ ਸਨ। ਕਿਸਾਨ ਨੇ ਕਿਹਾ ਕਿ ਦੀਪ ਸਿੱਧੂ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਨਹੀਂ ਹੈ, ਉਸਨੂੰ ਸਰਕਾਰ ਨੇ ਟਾਉਂਟ ਬਣਾ ਕਿ ਇੱਥੇ ਭੇਜਿਆ ਹੋਇਆ ਸੀ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਚਾਹੇ ਸਾਨੂੰ ਲਾਠੀਆ ਮਾਰਨ, ਗੋਲੀਆਂ ਮਾਰਨ, ਪਰ ਅਸੀਂ ਕਾਨੂੰਨ ਰੱਦ ਕਰਵਾਏ ਬਿਨਾਂ ਇੱਥੋਂ ਨਹੀਂ ਜਾਵਾਂਗੇ।

ਕਿਸਾਨ ਨੇ ਕਿਹਾ ਕਿ ਦਿੱਲੀ ਹਿੰਸਾ ਤੋਂ ਬਾਅਦ ਬੇਕਸੂਰ ਲੋਕਾਂ ਨੂੰ ਸਰਕਾਰ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਕਿ ਸਰਕਾਰ ਦਿਖਾਉਣਾ ਚਾਹੁੰਦੀ ਸੀ ਕਿ ਅਸੀਂ ਦਿੱਲੀ ਹਿੰਸਾ ਦੇ ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਸਾਡੇ ਉੱਤੇ ਖਾਲਿਸਤਾਨੀ, ਅਤਿਵਾਦੀ ਹੋਣ ਦੇ ਦੋਸ਼ ਸਿਰ ਮੜਨਾ ਚਾਹੁੰਦੀ ਸੀ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਨਵੇਂ ਕਾਨੂੰਨਾਂ ਸਾਡੇ ਉਤੇ ਕਿਉਂ ਮੜਨਾ ਚਾਹੁੰਦੀ ਹੈ ਜਦੋਂ ਅਸੀਂ ਇਹ ਕਾਨੂੰਨ ਦਰਕਿਨਾਰ ਚੁੱਕੇ ਹਾਂ, ਸੋ ਸਰਕਾਰ ਦੇ ਦਿਲ ਵਿਚ ਬੇਈਮਾਨੀ ਹੈ ਕਿਉਂਕਿ ਸਾਡੇ ਬਗੈਰ ਸਰਕਾਰ ਸਾਡੀਆਂ ਜਮੀਨਾਂ ਲਈ ਕਿਵੇਂ ਫੈਸਲੇ ਲੈ ਸਕਦੀ ਹੈ? ਫਿਰ ਤਾਂ ਮੋਦੀ ਬਾਦਸ਼ਾਹ ਹੋ ਗਏ ਕਿ ਕਿਸੇ ਨੂੰ ਵੀ ਤੋੜ ਮਰੋੜ ਕੇ ਅੱਗੇ ਚਲਦਾ ਬਣੇ।

ਕਿਸਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਇੱਥੇ ਤਿੰਨ ਮਹੀਨੇ ਤੋਂ ਲੰਗਰ ਚੱਲ ਰਹੇ ਹਨ ਤਾਂ ਸਰਕਾਰ ਨੂੰ ਸਿੰਘੂ ਬਾਰਡਰ ਦਾ ਨਾਮ ਬਦਲ ਕੇ ਸਿੰਘ ਬਾਰਡਰ ਰੱਖ ਦੇਣਾ ਚਾਹੀਦਾ ਹੈ। ਹਰਿਆਣਾ ਦੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਦਾ ਸਾਡਾ ਵੱਡਾ ਭਰਾ ਅਸੀਂ ਇਸਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ੍ਹੇ ਹਾਂ।