ਕੁਝ ਖਾਤਿਆਂ ’ਤੇ ਪਾਬੰਦੀ ਲਗਾਈ, ਪਰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਾ ਸਮਰਥਨ ਜਾਰੀ ਰੱਖਾਂਗੇ: ਟਵਿੱਟਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਟਵਿੱਟਰ ਨੂੰ 1178 ਹੈਂਡਲਸ ਨੂੰ ਹਟਾਉਣ ਕਰਨ ਲਈ ਕਿਹਾ ਸੀ

Twitter

ਨਵੀਂ ਦਿੱਲੀ : ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਬੁਧਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਵਲੋਂ ’ਸਿਰਫ਼ ਭਾਰਤ ’ਚ ਹੀ’ ਕੁਝ ਅਕਾਊਂਟ ਬੰਦ ਕਰਨ ਦੇ ਨਿਰਦੇਸ਼ ਦੇ ਅਧੀਨ ਉਸ ਨੇ ਕੁਝ ਅਕਾਊਂਟ ’ਤੇ ਰੋਕ ਲਗਾਈ ਹੈ। ਹਾਲਾਂਕਿ, ਨਾਗਰਿਕ ਸਮਾਜ ਦੇ ਵਰਕਰਾਂ, ਸਿਆਸੀ ਆਗੂਆਂ ਅਤੇ ਮੀਡੀਆ ਦੇ ਟਵਿੱਟਰ ਹੈਂਡਲ ਨੂੰ ਬਲਾਕ ਨਹੀਂ ਕੀਤਾ ਹੈ, ਕਿਉਂਕਿ ਅਜਿਹਾ ਕਰਨ ਨਾਲ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਮੂਲ ਅਧਿਕਾਰ ਦਾ ਉਲੰਘਣ ਹੋਵੇਗਾ। 

ਟਵਿੱਟਰ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਪਣੇ ਖਪਤਕਾਰਾਂ ਦੀ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਾ ਸਮਰਥਨ ਕਰਨਾ ਜਾਰੀ ਰੱਖੇਗੀ ਅਤੇ ਇਸ ਲਈ ਉਹ ਸਰਗਰਮੀ ਨਾਲ ਭਾਰਤੀ ਕਾਨੂੰਨ ਦੇ ਅਧੀਨ ਬਦਲਾਂ ’ਤੇ ਵਿਚਾਰ ਕਰ ਰਹੀ ਹੈ, ਜੋ ਟਵਿੱਟਰ ਅਤੇ  ਖਪਤਕਾਰਾਂ ਦੇ ਖਾਤਿਆਂ ਨੂੰ ਪ੍ਰਭਾਵਤ ਕਰਦੇ ਹਨ। 

ਦਸਣਯੋਗ ਹੈ ਕਿ ਸਰਕਾਰ ਨੇ ਟਵਿੱਟਰ ਤੋਂ ਅਜਿਹੇ ਕਈ ਅਕਾਊਂਟ ਬੰਦ ਕਰਨ ਲਈ ਕਿਹਾ, ਜਿਸ ਨੇ ਕਥਿਤ ਤੌਰ ’ਤੇ ਦੇਸ਼ ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਭੜਕਾਊ ਸੂਚਨਾਵਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਆਦੇਸ਼ ਦਾ ਪਾਲਣ ਨਹੀਂ ਕਰਨ ’ਤੇ ਟਵਿੱਟਰ ਨੇ ਬਲਾਗਪੋਸਟ ’ਚ ਕਿਹਾ ਕਿ ਨੁਕਸਾਨਦੇਹ ਸਮੱਗਰੀ ਵਾਲੇ ਹੈਸ਼ਟੈਗ ਘੱਟ ਨਜ਼ਰ ਆਏ, ਇਸ ਲਈ ਉਸ ਨੇ ਕਦਮ ਚੁੱਕੇ ਹਨ, ਜਿਨ੍ਹਾਂ ’ਚੋਂ ਅਜਿਹੇ ਹੈਸ਼ਟੈਗ ਨੂੰ ਟਰੈਂਡ ਕਰਨ ਤੋਂ ਰੋਕਣਾ ਅਤੇ ਲੱਭਣ ਦੌਰਾਨ ਇਨ੍ਹਾਂ ਨੂੰ ਵੇਖਣ ਦੀ ਸਿਫ਼ਾਰਸ਼ ਨਾ ਕਰਨਾ ਸ਼ਾਮਲ ਹੈ। 

ਟਵਿੱਟਰ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੂੰ ਵੀ ਇਨ੍ਹਾਂ ਤਰਜੀਹਾਂ ਨੂੰ ਲਾਗੂ ਕਰਨ ਦੀ ਜਾਣਕਾਰੀ ਦੇ ਦਿਤੀ ਹੈ। ਹਾਲਾਂਕਿ ਅੱਜ ਟਵਿੱਟਰ ਨੇ ਦਸਿਆ ਕਿ ਉਸ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਦੇ ਸਾਰੇ ਆਦੇਸ਼ਾਂ ਦੇ ਅਧੀਨ 500 ਤੋਂ ਵੱਧ ਅਕਾਊਂਟ ’ਤੇ ਕਾਰਵਾਈ ਕੀਤੀ ਹੈ। ਇਨ੍ਹਾਂ ’ਚੋਂ ਟਵਿੱਟਰ ਦੇ ਨਿਯਮਾਂ ਦਾ ਉਲੰਘਣ ਕਰਨ ’ਤੇ ਅਕਾਊਂਟ ਨੂੰ ਸਥਾਈ ਰੂਪ ਨਾਲ ਬੰਦ ਕਰਨ ਦਾ ਕਦਮ ਵੀ ਸ਼ਾਮਲ ਹੈ। ਸਰਕਾਰ ਨੇ ਟਵਿੱਟਰ ਨੂੰ 1178 ਹੈਂਡਲਸ ਹਟਾਉਣ  ਲਈ ਕਿਹਾ ਸੀ।