ਪੁਲਵਾਮਾ ਕਾਂਡ ਦੁਹਰਾਉਣ ਦੀ ਸਾਜਸ਼ ਨਾਕਾਮ, ਲਸ਼ਕਰ ਤੇ ਜੈਸ਼ ਨਾਲ ਜੁੜੇ 7 ਅਤਿਵਾਦੀ ਗਿ੍ਰਫ਼ਤਾਰ
ਦਸਿਆ ਕਿ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰ ਇਲਾਕੇ ’ਚ ਸਰਗਰਮ ਲਸ਼ਕਰ ਤੇ ਜੈਸ਼ ਦੇ ਜਿਨ੍ਹਾਂ ਸੱਤ ਅਤਿਵਾਦੀਆਂ ਨੂੰ ਫੜਿਆ ਗਿਆ ਹੈ,
Army
ਸ੍ਰੀਨਗਰ : ਪੁਲਿਸ ਨੇ ਦਖਣੀ ਕਸ਼ਮੀਰ ’ਚ ਅਤਿਵਾਦੀਆਂ ਵਲੋਂ ਇਕ ਵਾਰ ਫਿਰ 14 ਫ਼ਰਵਰੀ 2019 ਦੇ ਪੁਲਵਾਮਾ ਕਾਂਡ ਦੁਹਰਾਉਣ ਦੀ ਰਚੀ ਜਾ ਰਹੀ ਸਾਜਸ਼ ਨੂੰ ਬੁਧਵਾਰ ਨੂੰ ਨਾਕਾਮ ਬਣਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਕ ਫ਼ੌਜੀ ਕਾਫ਼ਲੇ ਤੋਂ ਇਲਾਵਾ ਮਿਊਂਸੀਪਲ ਕਮੇਟੀ ਪਾਂਪੋਰ ਦੀ ਇਮਾਰਤ ਉਡਾਉਣ ਦੀ ਸਾਜਸ਼ ਰਚ ਰਹੇ ਇਕ ਆਤਮਘਾਤੀ ਸਮੇਤ ਸੱਤ ਨਵੇਂ ਅਤਿਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਲਸ਼ਕਰ ਤੇ ਜੈਸ਼ ਨਾਲ ਜੁੜੇ ਇਨ੍ਹਾਂ ਅਤਿਵਾਦੀਆਂ ਕੋਲੋਂ ਦੋ ਸ਼ਕਤੀਸ਼ਾਲੀ ਆਈਈਡੀ ਤੇ ਵਾਹਨ ਬੰਬ ਲਈ ਤਿਆਰ ਕੀਤੀ ਜਾ ਰਹੀ ਇਕ ਕਾਰ ਵੀ ਬਰਾਮਦ ਕੀਤੀ ਗਈ ਹੈ। ਇਹ ਦਾਅਵਾ ਆਈਜੀਪੀ ਕਸ਼ਮੀਰ ਰੇਂਜ ਵਿਜੈ ਕੁਮਾਰ ਨੇ ਕੀਤਾ ਹੈ।