ਯੂਪੀ ’ਚ ਪੁਲਿਸ ਦੇ ਸਾਹਮਣੇ ਗੈਂਗਰੇਪ ਪੀੜਿਤਾ ਦੇ ਪਿਤਾ ਨੂੰ ਟਰੱਕ ਨੇ ਕੁਚਲਿਆ
ਉਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇਕ ਵੱਡੀ ਘਟਨਾ ਸਾਹਮਣੇ ਆ ਰਹੀ ਹੈ...
ਲਖਨਊ: ਉਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇਕ ਵੱਡੀ ਘਟਨਾ ਸਾਹਮਣੇ ਆ ਰਹੀ ਹੈ। ਜਿੱਥੇ ਇਕ ਗੈਂਗਰੇਪ ਪੀੜਿਤਾ ਅਪਣੇ ਪਿਤਾ ਅਤੇ ਪੁਲਿਸ ਦੇ ਨਾਲ ਮੈਡੀਕਲ ਟੈਸਟ ਕਰਾਉਣ ਲਈ ਗਈ ਸੀ। ਬੇਟੀ ਦੇ ਮੈਡੀਕਲ ਟੈਸਟ ਹੋਣ ਤੋਂ ਬਾਅਦ ਲੜਕੀ ਦਾ ਪਿਤਾ ਚਾਹ ਲਿਆਉਣ ਲਈ ਜਾ ਰਿਹਾ ਸੀ, ਇਸ ਦੌਰਾਨ ਪੁਲਿਸ ਅਤੇ ਬੇਟੀ ਹੀ ਟਰੱਕ ਨੇ ਪੀੜਿਤਾ ਦੇ ਪਿਤਾ ਨੂੰ ਕੁਚਲ ਦਿੱਤਾ।
ਜਾਣਕਾਰੀ ਮੁਤਾਬਿਕ, ਪੀੜਿਤਾ ਦੇ ਪਿਤਾ ਨੂੰ ਇਸ ਘਟਨਾ ਤੋਂ ਬਾਅਦ ਤੁਰੰਤ ਘਾਟਮਪੁਰ ਵਿਚ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੱਸਿਆ। ਇਸ ਤੋਂ ਬਾਅਦ ਲਾਸ਼ ਅਤੇ ਲੜਕੀ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਦਫ਼ਤਰ ਆਈ ਅਤੇ ਜਿੱਥੇ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਕਾਨਪੁਰ ਹਾਈਵੇਅ ਨੂੰ ਜਾਮ ਕਰ ਦਿੱਤਾ। ਇਸਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿਚ ਮੁੱਖ ਦੋਸ਼ੀ ਦਾਰੋਗਾ ਦੇ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਿਤਾ ਨੂੰ ਲੈ ਕੇ ਥਾਣੇ ਜਾਂਦੇ ਸਮੇਂ ਦਾਰੋਗਾ ਦੇ ਬੇਟੇ ਨੇ ਪਰਵਾਰ ਨੂੰ ਧਮਕੀ ਵੀ ਦਿੱਤੀ
ਜਾਣਕਾਰੀ ਮੁਤਾਬਿਕ ਆਰੋਪੀ ਦੇ ਪਿਤਾ ਬਾਂਦਾ ਵਿਚ ਤੈਨਾਤ ਹਨ। ਸੋਮਵਾਰ ਰਾਤ ਸਮੇਂ ਦਾਰੋਗਾ ਦੇ ਬੇਟੇ ਨੇ ਅਪਣੇ ਦੋਸਤਾਂ ਨਾਲ ਮਿਲਕੇ ਇਕ ਲੜਕੀ ਨਾਲ ਗੈਂਗਰੇਪ ਕੀਤਾ ਸੀ। ਇਸ ਮਾਮਲੇ ਵਿਚ ਜਦੋਂ ਪੀੜਿਤਾ ਨੂੰ ਲੈ ਕੇ ਪਰਵਾਰ ਥਾਣੇ ਜਾ ਰਿਹਾ ਸੀ, ਤਾਂ ਦਾਰੋਗਾ ਦੇ ਬੇਟੇ ਨੇ ਪਰਵਾਰ ਨੂੰ ਧਮਕੀ ਵੀ ਦਿੱਤੀ। ਬਾਅਦ ਵਿਚ ਥਾਣੇ ਵਿਚ ਵੀ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਇਸ ਮਾਮਲੇ ਵਿਚ ਏਐਆਈਆਰ ਦਰਜ ਕੀਤੀ।
ਗੈਂਗਰੇਪ ਦਾ ਮਾਮਲਾ ਹੋਣ ਦੇ ਨਾਤੇ ਰਾਤ 12 ਵਜੇ ਕਿਸ਼ੋਰੀ ਦਾ ਮੈਡੀਕਲ ਕਰਾਉਣ ਦੇ ਲਈ ਪੁਲਿਸ ਕਾਸ਼ੀਰਾਮ ਸੰਯੁਕਤ ਜ਼ਿਲ੍ਹਾ ਸਿਹਤ ਲਈ ਲੈ ਕੇ ਨਿਕਲੀ। ਪੁਲਿਸ ਦੇ ਨਾਲ ਕਿਸ਼ੋਰੀ ਦੇ ਪਿਤਾ ਵੀ ਗਏ ਸਨ। ਰਾਤ ਦੋ ਵਜੇ ਕਿਸ਼ੋਰੀ ਦਾ ਮੈਡੀਕਲ ਕਰਵਾਇਆ ਗਿਆ। ਪੁਲਿਸ ਕਾਸ਼ੀਰਾਮ ਹਸਪਤਾਲ ਵਿਚ ਕਿਸ਼ੋਰੀ ਅਤੇ ਉਸਦੇ ਪਿਤਾ ਨੂੰ ਲੈ ਕੇ ਸਜੇਤੀ ਥਾਣੇ ਪਹੁੰਚੀ।