ਉਨਾਓ ਰੇਪ ਕੇਸ- ਕੁਲਦੀਪ ਸੇਂਗਰ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੇ ਹਨ: ਭਾਜਪਾ ਵਿਧਾਇਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਖ਼ਬਰ ਦੀ ਪੁਸ਼ਟੀ ਯੂਪੀ ਭਾਜਪਾ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਕੀਤੀ ਹੈ

bjp lawmaker supports rape accused kuldeep singh sengar

ਲਖਨਊ- ਭਾਜਪਾ ਦੇ ਇਕ ਵਿਧਾਇਕ ਨੇ ਉਨਾਓ ਬਲਾਤਕਾਰ ਮਾਮਲੇ ਵਿਚ ਸਜ਼ਾ ਕੱਟ ਰਹੇ ਵਿਧਾਇਕ ਕੁਲਦੀਪ ਸੇਂਗਰ ਦਾ ਸਮਰਥਨ ਕੀਤਾ ਹੈ। ਹਰਦੋਈ ਤੋਂ ਭਾਜਪਾ ਦੇ ਵਿਧਾਇਕ ਅਸ਼ੀਸ਼ ਸਿੰਘ ਆਸ਼ੂ ਨੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਉਨ੍ਹਾਂ ਦਾ ਭਰਾ ਕੁਲਦੀਪ ਸਿੰਘ ਸੇਂਗਰ ਮੁਸ਼ਕਲਾਂ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਉਸ ਦੀਆਂ ਦੁਆਵਾਂ ਕੁਲਦੀਪ ਸੇਂਗਰ ਨਾਲ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਉਹ ਇਸ ਮੁਸ਼ਕਲ ਦੇ ਸਮੇਂ 'ਤੇ ਕਾਬੂ ਪਾ ਲਵੇਗਾ। ਦੱਸ ਦਈਏ ਕਿ ਉਨਾਓ ਬਲਾਤਕਾਰ ਦੇ ਦੋਸ਼ੀ ਵਿਧਾਇਕ ਕੁਲਦੀਪ ਸੇਂਗਰ ਨੂੰ ਕੁਝ ਦਿਨ ਪਹਿਲਾਂ ਪਾਰਟੀ ਵਿਚੋਂ ਕੱਢ  ਦਿੱਤਾ ਗਿਆ ਸੀ।

ਇਸ ਖ਼ਬਰ ਦੀ ਪੁਸ਼ਟੀ ਯੂਪੀ ਭਾਜਪਾ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਕੀਤੀ ਹੈ। ਸਵਤੰਤਰ ਦੇਵ ਸਿੰਘ ਨੇ ਕਿਹਾ ਸੀ ਕਿ ਕੇਂਦਰੀ ਲੀਡਰਸ਼ਿਪ ਨੇ ਵਿਧਾਇਕ ਕੁਲਦੀਪ ਸੇਂਗਰ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਦੱਸ ਦਈਏ ਕਿ ਐਤਵਾਰ ਨੂੰ ਬਲਾਤਕਾਰ ਪੀੜਤ ਦੀ ਕਾਰ ਵਿਚ ਇਕ ਟਰੱਕ ਨਾਲ ਟਕਰਾ ਗਈ ਸੀ। ਇਸ ਹਾਦਸੇ ਵਿਚ ਬਲਾਤਕਾਰ ਪੀੜਤ ਦੀ ਮਾਸੀ ਅਤੇ ਚਾਚੀ ਦੋਵਾਂ ਦੀ ਮੌਤ ਹੋ ਗਈ ਸੀ ਅਤੇ ਬਲਾਤਕਾਰ ਪੀੜਤ ਲਖਨਊ ਦੇ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਨਾਲ ਦੀ ਲੜਾਈ ਲੜ ਰਹੀ ਹੈ।

ਸੀਬੀਆਈ ਨੇ ਇਸ ਮਾਮਲੇ ਵਿਚ ਕੁਲਦੀਪ ਸੇਂਗਰ ਸਮੇਤ 9 ਹੋਰਾਂ ਖਿਲਾਫ਼ ਹੱਤਿਆਂ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ, ਮਾਮਲੇ ਦੀ ਜਾਂਚ ਲਈ ਏਜੰਸੀ ਦੁਆਰਾ ਬਣਾਈ ਗਈ ਇਕ ਵਿਸ਼ੇਸ਼ ਟੀਮ ਰਾਏਬਰੇਲੀ ਜ਼ਿਲੇ ਦੇ ਗੁਰਬਖਸ਼ਗੰਜ ਖੇਤਰ ਵਿਚ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੀ ਸੀ। ਟੀਮ ਨੇ ਕਾਰ ਨਾਲ ਟਕਰਾਉਣ ਵਾਲੇ ਟਰੱਕ ਦਾ ਜ਼ਾਇਜ਼ਾ ਲਿਆ ਸੀ। ਹਾਦਸੇ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਉਨ੍ਹਾਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜੋ ਪਹਿਲਾਂ ਘਟਨਾ ਵਾਲੀ ਥਾਂ 'ਤੇ ਪਹੁੰਚੇ ਸਨ।

ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਟੀਮ ਮਹਿਲਾਂ ਦੀ ਸੁਰੱਖਿਆ ਲਈ ਤੈਨਾਤ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰੇਗੀ ਅਤੇ ਉਨ੍ਹਾਂ ਨੂੰ ਪੁੱਛੇਗੀ ਕਿ ਐਤਵਾਰ ਨੂੰ ਜਦੋਂ ਉਹ ਹਾਦਸਾ ਹੋਇਆ ਸੀ, ਉਹ ਪੀੜਤ ਦੇ ਨਾਲ ਕਿਉਂ ਨਹੀਂ ਸਨ। ਜ਼ਿਕਰਯੋਗ ਹੈ ਕਿ ਕਾਂਗਰਸ ਅਧਿਕਾਰੀ ਨੇ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕੀਤੀ ਹੈ। ਪਾਰਟੀ ਹਾਈ ਕਮਾਨ ਦੀਆਂ ਹਦਾਇਤਾਂ 'ਤੇ ਕਾਂਗਰਸੀ ਵਰਕਰ ਸਵੇਰ ਤੋਂ ਜੀਪੀਓ ਪਾਰਕ ਵਿਖੇ ਭੁੱਖ ਹੜਤਾਲ 'ਤੇ ਬੈਠੇ ਹਨ।

ਕਾਂਗਰਸ ਨੇਤਾ ਅਜੇ ਕੁਮਾਰ ਲੱਲੂ ਨੇ ਕਿਹਾ ਸੀ ਕਿ ਭੁੱਖ ਹੜਤਾਲ ਵਿਧਾਇਕ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੀ ਮੰਗ ਨੂੰ ਲੈ ਕੇ ਕੀਤੀ ਗਈ ਹੈ ਕਿਉਂਕਿ ਸਿਰਫ਼ ਮੁਅੱਤਲ ਕਰਨ ਨਾਲ ਕੰਮ ਨਹੀਂ ਚੱਲੇਗਾ। ਪਾਰਟੀ ਬਲਾਤਕਾਰ ਪੀੜਤਾ ਅਤੇ ਉਸ ਦੇ ਵਕੀਲ ਦਾ ਵਧੀਆ ਤੋਂ ਵਧੀਆ ਇਲਾਜ ਕਰਨ ਦੀ ਵੀ ਮੰਗ ਕਰ ਰਹੇ ਹਨ। ਪੀੜਤਾ ਅਤੇ ਉਸ ਦਾ ਵਕੀਲ ਹਸਪਤਾਲ ਵਿਚ ਦਾਖ਼ਲ ਹਨ।

ਲੱਲੂ ਨੇ ਕਿਹਾ ਸੀ ਕਿ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਪਰਿਵਾਰ ਦੇ ਜਿਹਨਾਂ ਮੈਂਬਰਾਂ ਦੀ ਜਾਨ ਗਈ ਹੈ ਉਹਨਾਂ ਦੇ ਪਰਵਾਰਕ ਮੈਂਬਰਾਂ ਨੂੰ ਇਕ-ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਮਹੇਸ਼ ਸਿੰਘ ਨੂੰ ਇਕ ਮਹੀਨੇ ਦੀ ਪੈਰੋਲ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦੀ ਸਹੀ ਦੇਖਭਾਲ ਕਰ ਸਕੇ। ਕਾਂਗਰਸੀ ਆਗੂ ਨੇ ਕਿਹਾ ਕਿ ਬਲਾਤਕਾਰ ਪੀੜਤਾ ਦੀ ਹਾਲਤ ਅਜੇ ਵੀ ਗੰਭੀਰ ਹੈ ਜਦਕਿ ਵਕੀਲ ਦੀ ਹਾਲਤ ਵਿਚ ਥੋੜ੍ਹਾ ਜਿਹਾ ਸੁਧਾਰ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।