84 ਦੇ ਕਤਲੇਆਮ ਤੇ ਪਿਤਰੋਦਾ ਨੇ ਕੀਤੀ ਅਜਿਹੀ ਟਿੱਪਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਨੇ ਪੰਜ ਸਾਲਾਂ ਵਿਚ ਕੀ ਕੀਤਾ:  ਪਿਤਰੋਦਾ

Such remarks made by Pitroda on 84th massacre

ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ’ਤੇ ਕਾਂਗਰਸ ਆਗੂ ਸੈਮ ਪਿਤਰੋਦਾ ਦਾ ਇਕ ਬਿਆਨ ਵਿਵਾਦਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ। ਬੀਜੇਪੀ ਨੇ ਕਾਂਗਰਸ ਆਗੂ ਸੈਮ ਪਿਤਰੋਦਾ ’ਤੇ 1984 ਦੇ ਸਿੱਖ ਵਿਰੋਧੀ ਕਤਲੇਆਮ ’ਤੇ ਉਹਨਾਂ ਦੀ ਕਥਿਤ ਟਿੱਪਣੀ ’ਤੇ ਨਿਸ਼ਾਨਾ ਲਾਇਆ ਅਤੇ ਮੁਆਫ਼ੀ ਦੀ ਮੰਗ ਕੀਤੀ। ਪਿਤਰੋਦਾ ਨੇ ਭਾਜਪਾ ਨੂੰ ਕਿਹਾ ਕਿ ਉਹ ਇਸ ਬਾਰੇ ਨਹੀਂ ਸੋਚਦੇ। ਇਹ ਵੀ ਇਕ ਝੂਠ ਹੈ। 1984 ਬਾਰੇ ਹੁਣ ਕਿਉਂ ਮੁੱਦਾ ਉਠਾਇਆ ਜਾ ਰਿਹਾ ਹੈ।

ਤੁਸੀਂ ਪਿਛਲੇ ਪੰਜ ਸਾਲ ਵਿਚ ਕੀ ਕੀਤਾ। 84 ਵਿਚ ਜੋ ਵੀ ਹੋਇਆ ਉਸ ਲਈ ਕੀ ਕੀਤਾ ਗਿਆ ਹੈ। ਉਹਨਾਂ ਦੇ ਬਿਆਨ ’ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਵਡੇਕਰ ਨੇ ਕਿਹਾ ਕਿ ਪਿਤਰੋਦਾ ਦੀਆਂ ਟਿੱਪਣੀਆਂ ਹੈਰਾਨ ਕਰਨ ਵਾਲੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ 84 ਵਿਚ ਜੋ ਹੋਇਆ, ਇਸ ਨਾਲ ਕੀ ਹੋ ਗਿਆ। ਬੀਜੇਪੀ ਆਗੂ ਨੇ ਕਾਂਗਰਸ ’ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਆਰੋਪ ਲਗਾਇਆ। ਜਵਡੇਕਰ ਨੇ ਅੱਗੇ ਕਿਹਾ ਕਿ ਪਿਤਰੋਦਾ ਰਾਜੀਵ ਗਾਂਧੀ ਦੇ ਸਾਥੀ ’ਤੇ ਰਾਹੁਲ ਗਾਂਧੀ ਦੇ ਗੁਰੂ ਹਨ।

ਜੇਕਰ ਗੁਰੂ ਅਜਿਹਾ ਹੈ ਤਾਂ ਚੇਲਾ ਕਿਸ ਤਰ੍ਹਾਂ ਦਾ ਹੋਵੇਗਾ। ਕਾਂਗਰਸ ਵੀ ਇਹੀ ਕਰ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਮੁਆਫ਼ੀ ਮੰਗੀ ਹੋਵੇਗੀ। ਅਸੀਂ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਨਾ ਸਿਰਫ਼ ਸਿੱਖਾਂ ਤੋਂ ਬਲਕਿ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣ ਦੀ ਅਪੀਲ ਕਰਦੇ ਹਾਂ ਕਿਉਂਕਿ ਇਹ ਦੇਸ਼ ਵਿਚ ਕੀਤਾ ਗਿਆ ਬਹੁਤ ਭਿਆਨਕ ਅਪਰਾਧ ਹੈ।

ਬੀਜੇਪੀ ਦੇ ਅਧਿਕਾਰਿਕ ਟਵਿਟਰ ਹੈਂਡਲ ਨੇ ਵੀ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਕਤਲੇਆਮ ਦੀ ਜਾਂਚ ਕਰਲ ਵਾਲੇ ਨਾਨਵਟੀ ਕਮਿਸ਼ਨ ਦੀ ਜਾਂਚ ਵਿਚ ਰਿਕਾਰਡ ਹੈ ਕਿ ਸਰਕਾਰ ਨੇ ਅਪਣੇ ਹੀ ਲੋਕਾਂ ਦੀ ਹੱਤਿਆ ਕੀਤੀ ਸੀ। ਲੋਕਾਂ ਨੂੰ ਅੱਜ ਵੀ ਇਨਸਾਫ਼ ਦਾ ਇੰਤਜ਼ਾਰ ਹੈ। ਦਸ ਦਈਏ ਕਿ 1984 ਦੇ ਕਤਲੇਆਮ ਵਿਚ 31 ਅਕਤੂਬਰ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਪੂਰੇ ਦੇਸ਼ ਵਿਚ ਸਿੱਖ ਕਤਲੇਆਮ ਹੋਇਆ ਸੀ ਜਿਸ ਵਿਚ ਕਰੀਬ 3 ਹਜ਼ਾਰ ਸਿੱਖਾਂ ਦੀ ਮੌਤ ਹੋ ਗਈ ਸੀ।

ਹਾਲਾਂਕਿ ਇਸ ਕਤਲੇਆਮ ਦੀ ਜਾਂਚ ਕਰਨ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਜੀਟੀ ਨਾਨਾਵਟੀ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਵਿਰੁੱਧ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਉਹਨਾਂ ਨੇ ਸਿੱਖਾਂ ’ਤੇ ਹਮਲਾ ਕਰਨ ਲਈ ਕਿਹਾ ਸੀ। ਰਿਪੋਰਟ ਮੁਤਾਬਕ ਰਾਜੀਵ ਗਾਂਧੀ ਨੇ ਹਿੰਸਾ ’ਤੇ ਚਿੰਤਾ ਜ਼ਾਹਰ ਕੀਤੀ ਸੀ। ਲੋਕ ਸਭਾ ਚੋਣਾਂ ਦੇ ਦੋ ਪੜਾਵਾਂ ਤੋਂ ਪਹਿਲਾਂ ਬੀਜੇਪੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ’ਤੇ ਲਗਾਤਾਰ ਤੀਜਾ ਹਮਲਾ ਕੀਤਾ ਗਿਆ ਹੈ।