‘ਆਪ’ ਉਮੀਦਵਾਰ ਆਤਿਸ਼ੀ ਦੇ ਸਮਰਥਨ ਵਿਚ ਆਈ ਸਵਰਾ ਭਾਸਕਰ, ਕਿਹਾ ਜ਼ਹਿਰੀਲੀ ਮਾਨਸਿਕਤਾ ਦਾ ਨਤੀਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰਬੀ ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਵਿਰੁੱਧ ਪਰਚੇ ਵੰਡਣ ਦੇ ਮਾਮਲੇ ‘ਤੇ ਸਿਆਸਤ ਗਰਮਾ ਗਈ ਹੈ।

Aam Aadmi Party East Delhi candidate Atishi

ਨਵੀਂ ਦਿੱਲੀ: ਪੁੂਰਬੀ ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਵਿਰੁੱਧ ਪਰਚੇ ਵੰਡਣ ਦੇ ਮਾਮਲੇ ‘ਤੇ ਸਿਆਸਤ ਗਰਮਾ ਗਈ ਹੈ। ਜਾਣਕਾਰੀ ਮੁਤਾਬਿਕ ਪਰਚੇ ਵਿਚ ਆਤਿਸ਼ੀ ਵਿਰੁੱਧ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਹਨ। ‘ਆਪ’ ਦਾ ਇਲਜ਼ਾਮ ਹੈ ਕਿ ਇਹ ਪਰਚੇ ਭਾਜਪਾ ਵੱਲੋਂ ਵੰਡੇ ਗਏ ਹਨ। ਇਸਦੇ ਨਾਲ ਹੀ ਸਵਰਾ ਭਾਸਕਰ ਨੇ ਵੀ ਇਸ ਮਾਮਲੇ ‘ਤੇ ਟਿੱਪਣੀ ਕੀਤੀ ਹੈ।

ਸਵਰਾ ਭਾਸਕਰ ਨੇ ਅਪਣੇ ਟਵਿਟਰ ਅਕਾਊਂਟ ‘ਤੇ ਲਿਖਿਆ ਕਿ ਆਤਿਸ਼ੀ ਵਿਰੁੱਧ ਜੋ ਚਿੱਠੀ ਲਿਖੀ ਗਈ ਹੈ ਉਹ ਨਫਰਤ ਨਾਲ ਭਰੀ, ਜ਼ਹਿਰੀਲੀ, ਜਾਤੀਵਾਦ ਅਤੇ ਫਿਰਕੂ ਮਾਨਸਿਕਤਾ ਦਾ ਨਤੀਜਾ ਹੈ। ਉਹਨਾਂ ਨੇ ਲਿਖਿਆ ਹੈ ਕਿ ਉਹ ਹੈਰਾਨ ਹਨ ਕਿ ਅਜਿਹੀ ਹਰਕਤ ਕਿਸ ਨੇ ਕੀਤੀ ਹੋਵੇਗੀ। ਸਵਰਾ ਭਾਸਕਰ ਨੇ ਲਿਖਿਆ ਹੈ ਕਿ ਉਸ ਨੂੰ ਉਮੀਦ ਹੈ ਕਿ ਚੋਣਾਂ ਵਿਚ ਆਤਿਸ਼ੀ ਸ਼ਾਨਦਾਰ ਜਿੱਤ ਦਰਜ ਕਰੇਗੀ।

 


 

ਇਸ ਮਾਮਲੇ ਨੂੰ ਲੈ ਕੇ ਸਵਰਾ ਭਾਸਕਰ ਨੇ ਕਈ ਟਵੀਟ ਕੀਤੇ । ਉਹਨਾਂ ਨੇ ਲਿਖਿਆ ਕਿ ਪੁਰਬੀ ਦਿੱਲੀ, ਦਿੱਲੀ ਦੇ ਬੇਟੀ ਆਤਿਸ਼ੀ ਦੇ ਹੰਝੂਆਂ ਦਾ ਬਦਲਾ ਲੈਣ ਲਈ 12 ਮਈ ਨੂੰ ਉਹਨਾਂ ਨੂੰ ਵੋਟ ਦਿਓ। ਜ਼ਿਕਰਯੋਗ ਹੈ ਕਿ ਸਵਰਾ ਭਾਸਕਰ ਨੇ ਦਿੱਲੀ ਵਿਚ ਆਤਿਸ਼ੀ ਲਈ ਚੋਣ ਪ੍ਰਚਾਰ ਵੀ ਕੀਤਾ ਸੀ। ਇਸ ਤੋਂ ਇਲਾਵਾ ਉਹ ਆਮ ਆਦਮੀ ਪਾਰਟੀ ਦੇ ਉਤਰ ਪੁਰਬੀ ਦਿੱਲੀ ਤੋਂ ਉਮੀਦਵਾਰ ਰਾਘਵ ਚੱਡਾ ਲਈ ਵੀ ਚੋਣ ਪ੍ਰਚਾਰ ਕਰਨ ਪਹੁੰਚੀ ਸੀ।

ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕਰ ਕੇ ਇਸ ਮਾਮਲੇ ਨੂੰ ਲੈ ਕੇ ਭਾਜਪਾ ‘ਤੇ ਹਮਲਾ ਵੀ ਕੀਤਾ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਰਚੇ ਨੂੰ ਪੜਦੇ ਹੋਏ ਉਹਨਾਂ ਨੂੰ ਸ਼ਰਮ ਆ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਆਮ ਚੌਣਾ ਜਿੱਤਣ ਲਈ ਗੌਤਮ ਗੰਭੀਰ ਇਸ ਹੱਦ ਤੱਕ ਵੀ ਜਾ ਸਕਦੇ ਹਨ।