ਆਮ ਆਦਮੀ ਪਾਰਟੀ ਨੂੰ ਹਾਸ਼ੀਏ ਤੋਂ ਬਾਹਰ ਮੰਨਦਾ ਹੈ ਖਹਿਰਾ ਧੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਵਾਇਤੀ ਪਾਰਟੀਆਂ ਵਾਲੇ ਚੋਰ, ਮੇਰੇ ਵਿਰੁੱਧ ਹੋਏ 6 ਪਰਚੇ

Hansraj Golden with Hardeep Singh

ਫਿਰੋਜ਼ਪੁਰ: ਲੋਕ ਸਭਾ ਸੀਟ ਹਲਕਾ ਫਿਰੋਜ਼ਪੁਰ ਤੋਂ ਭਾਰਤੀ ਕਮਿਊਨਿਸ਼ਟ ਪਾਰਟੀ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਹੰਸ ਰਾਜ ਗੋਲਡਨ ਨੇ ‘ਸਪੋਕਸਮੈਨ ਟੀਵੀ’ ਤੇ ਇਕ ਖ਼ਾਸ ਇੰਟਰਵਿਊ ਦੌਰਾਨ ਅਪਣੇ ਹਲਕੇ ਦੇ ਵੱਡੇ ਮੁੱਦਿਆਂ ਤੇ ਸਿਆਸਤ ਬਾਰੇ ਕੁਝ ਅਹਿਮ ਤੱਥ ਸਪੋਕਸਮੈਨ TV ਜ਼ਰੀਏ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁੱਛੇ ਗਏ ਕੁਝ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।

ਸਵਾਲ : ਚੋਣ ਪ੍ਰਚਾਰ ਕਿਹੋ ਜਾ ਚੱਲ ਰਿਹਾ ਹੈ?

ਜਵਾਬ: ਚੋਣ ਪ੍ਰਚਾਰ ਬਹੁਤ ਸ਼ਾਨਦਾਰ ਚੱਲ ਰਿਹਾ ਹੈ। ਪੰਜਾਬ ‘ਚ ਦੋ ਪਾਰਟੀਆਂ ਹਨ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਜਿਹੜਾ ਕਿ ਇਨ੍ਹਾ ਲੰਮੇ ਸਮੇਂ ਤੱਕ ਇਨ੍ਹਾਂ ਪਾਰਟੀਆਂ ਨੇ ਪੰਜਾਬ ‘ਤੇ ਰਾਜ ਕੀਤਾ ਹੈ। ਇਨ੍ਹਾਂ ਦੇ ਰਾਜ ਵਿਚ ਬੇਰੁਜ਼ਗਾਰੀ ਐਨੀ ਵਧ ਚੁੱਕੀ ਹੈ ਤੇ ਕਿਸਾਨੀ ਕਰਜ਼ੇ ਹੇਠ ਦੱਬ ਗਈ ਹੈ ਜਿਸ ਕਾਰਨ ਰੋਜ਼ਾਨਾ ਕਿਸਾਨ ਮਰਦੇ ਆ ਰਹੇ ਹਨ। ਮਸ਼ੀਨਰੀ ਐਨੀ ਵਧ ਚੁੱਕੀ ਹੈ ਕਿ ਉਨ੍ਹਾਂ ਦਾ ਕੰਮਕਾਰ ਜਮ੍ਹਾ ਵੀ ਨਹੀਂ ਚੱਲ ਰਿਹਾ। ਮਜ਼ਦੂਰਾਂ ਨੂੰ ਕੋਈ ਵੀ ਦਿਹਾੜੀ ਨੀ ਮਿਲ ਰਹੀ।

ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਜਿਵੇਂ ਪਿਛੇ ਜਿਹੇ ਕਿਸਾਨਾਂ ਨੇ ਰੇਲਾਂ, ਸੜਕਾਂ ‘ਤੇ ਚੱਕਾ ਜਾਮ ਕੀਤਾ ਸੀ। ਬੇਰੁਜ਼ਗਾਰ ਮੁੰਡੇ ਕੁੜੀਆਂ ਵੀ ਸੜਕਾਂ ‘ਤੇ ਉੱਤਰ ਕੇ ਰੋਸ ਪ੍ਰਦਰਸ਼ਨ ਵਜੋਂ ਸਾਹਮਣੇ ਆਏ ਸਨ। ਬਾਦਲ ਹੁਰਾਂ ਨੇ ਜਿਹੜੀ ਵਿਉਂਤ ਬਣਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ ਇਹ ਵੀ ਉਨ੍ਹਾਂ ਨੇ ਲੋਕਾਂ ਦਾ ਧਿਆਨ ਭੜਕਾਉਣ ਲਈ ਸਭ ਕੁਝ ਰਚਿਆ ਸੀ ਕਿ ਸਾਰੇ ਲੋਕ ਆਪਣੇ ਆਪ ਉੱਠ ਕੇ ਚਲੇ ਜਾਣਗੇ।

ਅੱਜ ਬੇਰੁਜ਼ਗਾਰੀ ਦੀ ਹਾਲਤ ਪੰਜਾਬ ਵਿਚ ਹੈ ਐਨੀ ਮਾੜੀ ਹੈ, ਜੇ ਅਪਾਂ ਦੇਖੀਏ ਤਾਂ ਪੂਰੇ ਪੰਜਾਬ ਵਿਚ ਬੇਰੁਜ਼ਗਾਰਾਂ ਦੀ ਗਿਣਤੀ ਦੇਖੀਏ ਤਾਂ ਹਰੇਕ ਸਾਲ 6 ਲੱਖ ਬੱਚੇ ਪਾਸ ਹੁੰਦੇ ਹਨ ਤਾਂ ਪੰਜ ਸਾਲ ਬਾਅਦ ਇਨ੍ਹਾਂ ਦੀ ਗਿਣਤੀ 30 ਲੱਖ ਹੋ ਜਾਂਦੀ ਹੈ। ਇਸ ਸਮੇਂ ਪੰਜਾਬ ਵਿਚ 90 ਲੱਖ ਤੋਂ ਵੱਧ ਬੇਰੁਜ਼ਗਾਰਾਂ ਦੀ ਗਿਣਤੀ ਹੈ ਸੋ ਉਨ੍ਹਾਂ ਦੇ ਬਾਰੇ ਪੰਜਾਬ ਸਰਕਾਰ ਵੱਲੋਂ ਕੁਝ ਵੀ ਉਨ੍ਹਾਂ ਬਾਰੇ ਸੋਚਿਆ ਨਹੀਂ ਜਾ ਰਿਹਾ। ਸਿਰਫ਼ ਕੈਪਟਨ ਸਰਕਾਰ ਨੂੰ ਲਾਰਿਆਂ ਤੋਂ ਬਿਨ੍ਹਾਂ ਹੋਰ ਕੋਈ ਵੀ ਗੱਲ ਦਿਮਾਗ ਵਿਚ ਨਹੀਂ ਆਉਂਦੀ।

ਸਵਾਲ: ਤੀਜੇ ਬਦਲ ਨੂੰ ਲੈ ਕੇ ਛੋਟੀਆਂ-ਛੋਟੀਆਂ ਪਾਰਟੀਆਂ ਦਾ ਗਠਜੋੜ ਹੋ ਪਾਏਗਾ ਕਾਮਯਾਬ?

ਜਵਾਬ: ਬਿਲਕੁੱਲ ਸਹੀ ਗੱਲ ਹੈ ਪੰਜਾਬ ਦੇ ਲੋਕ ਕਾਫ਼ੀ ਸਮੇਂ ਤੋਂ ਤੀਜੇ ਬਦਲ ਦੀ ਭਾਲ ਵਿਚ ਹਨ, ਆਮ ਆਦਮੀ ਪਾਰਟੀ ਪੰਜਾਬ ਵਿਚ ਆਈ ਉਨ੍ਹਾਂ ਨੇ ਲੋਕਾਂ ‘ਚ ਵਿਸ਼ਵਾਸ਼ ਜਤਾਇਆ, ਪਰ ਉਹ ਲੋਕਾਂ ਵਿਚ ਆਪਣਾ ਵਿਸ਼ਵਾਸ਼ ਨਹੀਂ ਬਣਾ ਸਕੀ। ਉਸ ਤੋਂ ਬਾਅਦ ਖਹਿਰਾ ਸਾਬ੍ਹ ਦੀ ਅਗਵਾਈ ਵਿਚ ਜੋ ਪੀਡੀਏ ਪਾਰਟੀ ਬਣੀ ਹੈ। ਲੋਕਾਂ ਨੂੰ ਕਾਮਰੇਡਾਂ ਵਿਚ ਵਿਸ਼ਵਾਸ਼ ਹੈ। ਲੋਕਾਂ ਨੇ ਵੀ ਕਿਹਾ ਸੀ ਕਿ ਤੁਸੀਂ ਇਕੱਠੇ ਹੋ ਕਿ ਇਹ ਲੜਾਈ ਲੜੋ ਅਸੀਂ ਤੁਹਾਡੇ ਨਾਲ ਹਾਂ। ਹੁਣ ਜਿਵੇਂ ਅਸੀਂ ਪਿੰਡਾਂ ਵਿਚ ਇਕੱਠੇ ਹੋ ਕੇ ਜਾਂਦੇ ਹਾਂ ਤਾਂ ਲੋਕ ਸਾਨੂੰ ਪੂਰਾ ਸਮਰਥਨ ਦੇ ਰਹੇ ਹਨ।

ਸਵਾਲ: ਕਾਮਰੇਡਾਂ ਦੀ ਸੋਚ ਨੂੰ ਲੈ ਕੇ ਬਹੁਤ ਸਵਾਲ ਉੱਠਦੇ ਹਨ, ਖਹਿਰਾ ਧੜੇ ਨਾਲ ਕਾਮਰੇਡਾਂ ਦੀ ਸੋਚ ਕਿਵੇਂ ਮਿਲ ਸਕਦੀ ਹੈ?

ਜਵਾਬ: ਮੁੱਦਿਆਂ ਦਾ ਆਧਾਰ ‘ਤੇ ਹਮੇਸ਼ਾ ਸਮਝੌਤੇ ਹੁੰਦੇ ਹਨ, ਕਈਂ ਮੁੱਦੇ ਅਜਿਹੇ ਹੁੰਦੇ ਹਨ, ਜਿਵੇਂ ਖਹਿਰਾ ਸਾਬ੍ਹ ਨੇ ਰਿਸ਼ਵਤਖੋਰੀ ਦੇ ਵਿਰੁੱਧ ਉਨ੍ਹਾਂ ਨੇ ਲੜਾਈ ਲੜੀ ਹੈ ਅਤੇ ਕਾਲੇ ਪਾਣੀਆਂ ਦੇ ਮੁੱਦਿਆਂ ‘ਤੇ ਵੀ ਉਨ੍ਹਾਂ ਨੇ ਲੜਾਈ ਲੜੀ ਹੈ ਜਿਵੇਂ ਲੋਕਾਂ ਦੇ ਫ਼ੈਕਟਰੀਆਂ ਦੇ ਵਿਚੋਂ ਗੰਦਾ ਪਾਣੀ ਆ ਰਿਹਾ ਸੀ ਉਸ ਲਈ ਉਨ੍ਹਾਂ ਨੇ ਬਹੁਤ ਵੱਡੀ ਲੜਾਈ ਲਈ ਹੈ।  

ਸਵਾਲ: ਗਠਜੋੜ ਦੀਆਂ ਪਾਰਟੀਆਂ ਦੀ ਸੋਚ ਨੂੰ ਲੈ ਕੇ ਕਿਤੇ ਨਾ ਕਿਤੇ ਵਖਰੇਵੇਂ ਤਾਂ ਨੀ ਪੈਦਾ ਹੋ ਜਾਣਗੇ?

ਜਵਾਬ: ਕਈ ਤਰ੍ਹਾਂ ਦੇ ਮੁੱਦੇ ਹਨ ਜੋ ਅਸੀਂ ਬੈਠਕੇ ਹੱਲ ਕਰ ਲੈਂਦੇ ਹਾਂ। ਕੋਈ ਵੀ ਐਵੇਂ ਦਾ ਮੁੱਦਾ ਨਹੀਂ ਜੋ ਨਾ ਹੱਲ ਨੂੰ ਲੈ ਕੇ ਸੀਟ ਦੇ ਵਿਚ ਰੁਕਾਵਟ ਬਣ ਗਿਆ ਹੋਵੇ। ਇਸ ਤਰ੍ਹਾਂ ਦਾ ਅਸੀਂ ਫਰੀਦਕੋਟ ਤੋਂ ਸੀਟ ‘ਤੇ ਲੜਨਾ ਚਾਹੁੰਦੇ ਸੀ ਪਰ ਉਨ੍ਹਾਂ ਕਿਹਾ ਕਿ ਤੁਸੀਂ ਫਿਰੋਜ਼ਪੁਰ ਤੋਂ ਹੀ ਸੀਟ ‘ਤੇ ਲੜੋ। ਉਨ੍ਹਾਂ ਕਿਹਾ ਕਿ ਅਸੀਂ ਇਥੇ ਅਪਣਾ ਉਮੀਦਵਾਰ ਖੜਾਉਣਾ ਹੈ ਇਸੇ ਤਰ੍ਹਾਂ ਅਸੀਂ ਮੁੱਦਾ ਹੱਲ ਕੀਤਾ ਹੈ। ਪਾਰਟੀ ‘ਚ ਅਸੀਂ ਰਲ-ਮਿਲ ਕੇ ਕੰਮ ਕੀਤਾ ਹੈ। ਬਹੁਤ ਗੱਲਾਂ ਹਨ ਜੋ ਅਸੀਂ ਇਕ ਦੂਜੇ ਦੀਆਂ ਮੰਨੀਆਂ ਹਨ ਤੇ ਰਲ ਕੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ।

ਸਵਾਲ: ਫਿਰੋਜ਼ਪੁਰ ਸੀਟ ਤੋਂ ਦਿਗਜ਼ ਆਗੂ ਮੈਦਾਨ ਵਿਚ ਹਨ, ਜਿਵੇਂ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ, ਇਨ੍ਹਾਂ ਦਿਗਜ਼ ਆਗੂਆਂ ਦੇ ਸਾਹਮਣੇ ਤੁਸੀਂ ਅਪਣੀ ਚੁਣੌਤੀ ਕਿਵੇਂ ਦੀ ਸਮਝਦੇ ਹੋ?

ਜਵਾਬ: ਇਨ੍ਹਾਂ ਦਾ ਲੋਕਾਂ ਨੂੰ ਪਤਾ ਹੈ ਕਿ ਇਹ ਚੋਰ ਟਾਇਪ ਬੰਦੇ ਹਨ ਤੇ ਅਪਣੇ-ਅਪਣੇ ਘਰ ਹੀ ਭਰੇ ਹਨ। ਇਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਲੱਖਾਂ-ਕਰੋੜਾਂ ਰੁਪਇਆਂ ਦੀ ਜਾਇਦਾਦ ਬਣਾਈ ਹੈ। ਮੈਂ ਵੀ ਇਸ ਹਲਕੇ ਵਿਚ 20-25 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹਾਂ, ਲੋਕਾਂ ਦੇ ਹੱਕਾਂ ਦੀ ਲੜਾਈ ਲੜਦਿਆਂ ਹੁਣ ਤੱਕ ਮੇਰੇ ‘ਤੇ 6 ਐਫ਼ਆਈਆਰ ਦਰਜ਼ ਹਨ। ਮੇਰੇ ਕੋਲ ਬਕਾਇਆ ਠੋਸ ਸਬੂਤ ਹਨ ਜਿਨ੍ਹਾਂ ਦੇ ਲਈ ਮੈਂ ਲੜਾਈਆਂ ਲੜੀਆਂ ਹਨ। ਅਕਾਲੀ ਤੇ ਕਾਂਗਰਸੀ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸਰਕਾਰ ਬਣਾ ਲੈਂਦੇ ਹਨ ਜਾਅਲੀ ਸਕੀਮਾਂ ਜਿਵੇਂ ਅਸੀਂ ਆਟਾ-ਦਾਲ ਦੇ ਦਵਾਂਗੇ। ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਚਾਹੀਦੀਆਂ ਹਨ ਨਾ ਕੇ ਆਟੇ-ਦਾਲਾਂ ਵਿਚ ਫਸਾਉਣ। ਲੋਕ ਵੀ ਹੁਣ ਸਮਝ ਚੁੱਕੇ ਹਨ ਕਿ ਸਾਨੂੰ ਆਟੇ-ਦਾਲਾਂ ਦੀ ਲੋੜ ਨੀ ਹੈ ਤੇ ਸਾਨੂੰ ਤਾਂ ਸਰਕਾਰੀ ਨੌਕਰੀ ਚਾਹੀਦੀ ਹੈ।

ਸਵਾਲ: ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਕਹਿਣਾ ਹੈ ਕਿ ਖਹਿਰਾ ਧੜੇ ਦੀ ਸਾਨੂੰ ਕੋਈ ਚੁਣੌਤੀ ਨੀ ਹੈ, ਤੁਹਾਡਾ ਕੀ ਕਹਿਣਾ ਹੈ ਇਸ ਬਾਰੇ?

ਜਵਾਬ: ਆਮ ਆਦਮੀ ਪਾਰਟੀ ਤਾਂ ਹਾਸ਼ੀਏ ਤੋਂ ਹੀ ਬਾਹਰ ਹੈ। ਸਾਡੇ ਮੁਕਾਬਲਾ ਤਾਂ ਸਿਰਫ਼ ਕਾਂਗਰਸ ਤੇ ਅਕਾਲੀਆਂ ਨਾਲ ਹੈ। ਜੇ ਮੁਕਾਬਲਾ ਹੈ ਤਾਂ ਕਾਂਗਰਸ, ਅਕਾਲੀ, ਤੇ ਜਮਹੂਰੀ ਗਠਜੋੜ ਨਾਲ ਮੁਕਾਬਲਾ ਹੈ। ਪੂਰੇ ਪੰਜਾਬ ਵਿਚ ਆਪ ਦੀ ਛੁੱਟੀ ਹੈ। ਉਨ੍ਹਾਂ ਦੋ ਕਈ ਵੀ ਨਾਮ ਨੀ ਲੈ ਰਿਹਾ।

ਸਵਾਲ: ਜੇ ਮੁੱਦਿਆਂ ਦੀ ਗੱਲ ਕਰੀਏ ਤਾਂ ਮੁੱਖ ਮੁੱਦੇ ਕਿਹੜੇ ਹੋਣਗੇ, ਜੇ ਉਮੀਦਵਾਰ ਚੁਣਨ ਤੋਂ ਬਾਅਦ ਤੁਸੀਂ ਸੱਤਾ ‘ਚ ਆ ਜਾਂਦੇ ਹੋ, ਕਿਹੜੇ ਕੰਮ ਪਹਿਲ ਦੇ ਆਧਾਰ ‘ਤੇ ਕਰਵਾਓਗੇ?

ਜਵਾਬ: ਪਹਿਲ ਦੇ ਆਧਾਰ ‘ਤੇ ਮੁੱਖ ਕੰਮ ਇਹ ਹੈ ਕਿ 18 ਸਾਲ ਦੇ ਮੁੰਡੇ ਕੁੜੀਆਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ‘ਤੇ ਨੌਕਰੀ ਮਿਲਣੀ ਚਾਹੀਦੀ ਹੈ। ਜੋ ਕਾਲੇ ਪਾਣੀ ਦਰਿਆਵਾਂ ‘ਚ ਪੈ ਰਹੇ ਹਨ, ਪ੍ਰਦੂਸ਼ਣ ਫੈਲ ਰਿਹਾ ਹੈ ਤਾਂ ਅਸੀਂ ਉਸ ਨੂੰ ਬੰਦ ਕਰਵਾਂਗੇ। ਸਰਹੱਦੀ ਖੇਤਰਾਂ ਦੇ ਬਾਰਡਰ ਵੀ ਖੁੱਲਵਾਏ ਜਾਣ ਤਾਂ ਜੋ ਰੁਜ਼ਗਾਰ ਦੇ ਸਾਧਨ ਜ਼ਿਆਦਾ ਤੋਂ ਜ਼ਿਆਦਾ ਵਧ ਸਕਣ। ਹੁਣ ਦੇਖਣਾ ਇਹ ਹੋਵੇਗਾ ਕਿ 19 ਮਈ ਨੂੰ ਲੋਕ ਕਿਸ ਦੇ ਹੱਕ ਵਿਚ ਭੁਗਤਦੇ ਹਨ ਤੇ 23 ਮਈ ਨੂੰ ਜਿਹੜੇ ਨਤੀਜੇ ਆਉਣੇ ਹਨ ਕਿਸ ਦੇ ਹੱਕ ਵਿਚ ਹੁੰਦੇ ਹਨ।