ਅਪਣੇ ਜਨਮ ਦਿਨ ਤੋਂ ਦੋ ਦਿਨ ਪਹਿਲਾਂ ਨੌਜੁਆਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਲਤ ਸਾਈਡ ਤੋਂ ਆ ਰਹੀ ਸਕੂਟੀ ਨੇ ਮਾਰੀ ਟੱਕਰ

photo

 

ਭੋਪਾਲ: ਮੱਧ ਪ੍ਰਦੇਸ਼ ਦੇ ਭੋਪਾਲ ਦੇ ਗੋਵਿੰਦਪੁਰਾ ਇਲਾਕੇ ਵਿਚ ਸੜਕ ਹਾਦਸੇ ਵਿਚ ਆਈਟੀ ਕੰਪਨੀ ਦੇ ਮੁਲਾਜ਼ਮ ਦੀ ਮੌਤ ਹੋ ਗਈ। ਕਰਮਚਾਰੀ ਬਾਈਕ 'ਤੇ ਜਾ ਰਿਹਾ ਸੀ ਤਾਂ ਗਲਤ ਸਾਈਡ ਤੋਂ ਆ ਰਹੀ ਸਕੂਟੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਲੋਕਾਂ ਨੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ। ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਦੋ ਦਿਨ ਬਾਅਦ ਹੀ ਉਸਦਾ ਜਨਮ ਦਿਨ ਸੀ।

 ਇਹ ਵੀ ਪੜ੍ਹੋ: ਨੈੱਟ ਜ਼ੀਰੋ ਟੀਚੇ ਦੀ ਪ੍ਰਾਪਤੀ ਲਈ ਪੰਜਾਬ ਸਟੇਟ ਐਨਰਜੀ ਐਕਸ਼ਨ ਪਲਾਨ ਦੀ ਸ਼ੁਰੂਆਤ 

ਮਹੇਸ਼ ਰਾਜ ਸ਼ਰਮਾ (22)  ਪੁੱਤਰ ਗਜੋਧਰ ਸ਼ਰਮਾ ਗੁਰੂਗ੍ਰਾਮ ਸਥਿਤ ਆਈਟੀ ਕੰਪਨੀ ਔਰੇਂਜ ਬਿਜ਼ਨਸ ਵਿਚ ਕੰਮ ਕਰਦਾ ਸੀ। ਇਸ ਸਮੇਂ ਉਸ ਦਾ ਘਰੋਂ ਕੰਮ ਚੱਲ ਰਿਹਾ ਸੀ। ਸ਼ਨੀਵਾਰ ਸ਼ਾਮ 5 ਵਜੇ ਘਰ ਦੇ ਕੰਮ ਤੋਂ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਰਸਤੇ 'ਚ ਗਲਤ ਦਿਸ਼ਾ ਤੋਂ ਆ ਰਹੀ ਸਕੂਟੀ ਨੇ ਉਸ ਨੂੰ ਟੱਕਰ ਮਾਰ ਦਿਤੀ।

 ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਖੇਤਾਂ ’ਚ ਨਾੜ ਨੂੰ ਲੱਗੀ ਅੱਗ ਕਾਰਨ ਜ਼ਿੰਦਾ ਸੜਿਆ ਵਿਅਕਤੀ

ਇਸ ਵਿਚ ਉਹ ਜ਼ਖ਼ਮੀ ਹੋ ਗਿਆ। ਮਹੇਸ਼ ਦਾ ਹੱਥ ਫਰੈਕਚਰ ਹੋ ਗਿਆ  ਅਤੇ ਅੰਦਰੂਨੀ ਸੱਟਾਂ ਵੀ ਲੱਗੀਆਂ ਸਨ। ਨਰਮਦਾ ਹਸਪਤਾਲ 'ਚ ਮੰਗਲਵਾਰ ਰਾਤ 10.30 ਵਜੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਦੋਸਤਾਂ ਨੇ ਦੱਸਿਆ ਕਿ ਮਹੇਸ਼ ਦਾ ਜਨਮਦਿਨ 12 ਮਈ ਨੂੰ ਸੀ। ਹਰ ਕੋਈ ਤਿਆਰੀਆਂ ਕਰ ਰਿਹਾ ਸੀ। ਸਾਨੂੰ ਲੱਗ ਰਿਹਾ ਸੀ ਕਿ ਉਦੋਂ ਤੱਕ ਉਹ ਠੀਕ ਹੋ ਕੇ ਵਾਪਸ ਆ ਜਾਵੇਗਾ। ਇਹ ਵੀ ਦੱਸਿਆ ਕਿ ਇਲਾਜ ਦੌਰਾਨ ਉਸ ਦੇ ਦਿਮਾਗ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਕਾਰਨ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ।