ਸਟੱਡੀ ਟੂਰ ਦੇ ਬਹਾਨੇ ਗਏ ਮਣੀਪੁਰ, ਰੰਗਰਲੀਆਂ ਮਨਾਉਂਦੇ ਦਿਖੇ ਬਿਹਾਰ ਦੇ ਚਾਰ ਵਿਧਾਇਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ - ਮੀਆਂਮਾਰ ਸੀਮਾ 'ਤੇ ਸਥਿਤ ਸ਼ਹਿਰ ਮਣੀਪੁਰ ਦੇ ਸ਼ਹਿਰ ਮੋਰੇ ਵਿਚ ਬਿਹਾਰ ਦੇ ਚਾਰ ਵਿਧਾਇਕ ਸਟੱਡੀ ਟੂਰ 'ਤੇ ਗਏ ਸਨ

4 Bihar MLAs dancing with girl while on ‘study tour’

ਪਟਨਾ : ਭਾਰਤ - ਮੀਆਂਮਾਰ ਸੀਮਾ 'ਤੇ ਸਥਿਤ ਸ਼ਹਿਰ ਮਣੀਪੁਰ ਦੇ ਸ਼ਹਿਰ ਮੋਰੇ ਵਿਚ ਬਿਹਾਰ ਦੇ ਚਾਰ ਵਿਧਾਇਕ ਸਟੱਡੀ ਟੂਰ 'ਤੇ ਗਏ ਸਨ ਪਰ ਇੱਥੋਂ ਉਨ੍ਹਾਂ ਦੀ ਸ਼ਰਮਨਾਕ ਹਰਕਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਨਤਾ ਦਲ ਯੂਨਾਈਟਿਡ, ਰਾਸ਼ਟਰੀ ਜਨਤਾ ਦਲ, ਭਾਰਤੀ ਜਨਤਾ ਪਾਰਟੀ ਦੇ ਚਾਰ ਵਿਧਾਇਕ ਭਾਰਤ-ਮੀਆਂਮਾਰ ਸਰਹੱਦ 'ਤੇ ਸਥਿਤ ਮੋਰੇਹ ਸ਼ਹਿਰ ਵਿੱਚ ਇੱਕ ਕੁੜੀ ਨਾਲ ਜ਼ਬਰਦਸਤੀ ਕਰਦੇ ਹੋਏ ਕੈਮਰੇ ਵਿੱਚ ਕੈਦ ਹੋ ਗਏ ਹਨ।

ਵਿਧਾਇਕਾਂ ਦੀ ਇਸ ਕਰਤੂਤ ਦਾ ਵੀਡੀਓ ਵਾਇਰਲ ਹੋ ਗਿਆ ਹੈ। ਇੰਫਾਲ ਟਾਈਮਜ਼ ਵਿੱਚ ਛਪੀ ਖ਼ਬਰ ਮੁਤਾਬਕ ਬਿਹਾਰ ਦੇ ਵਿਧਾਇਕ ਕੁੜੀ ਦੇ ਮੋਢੇ 'ਤੇ ਹੱਥ ਰੱਖਦੇ ਹਨ ਪਰ ਉਹ ਵਾਰ-ਵਾਰ ਉਨ੍ਹਾਂ ਦਾ ਹੱਥ ਹਟਾਉਂਦੀ ਹੈ। ਇੰਨਾ ਹੀ ਨਹੀਂ ਉਹ ਉਸ ਦੇ ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਜ਼ਬਰਦਸਤੀ ਹੱਥ ਰੱਖਦੇ ਦਿਖਾਈ ਦੇ ਰਹੇ ਹਨ। ਵਿਧਾਇਕਾਂ ਨਾਲ ਚਾਰ ਹੋਰ ਲੋਕ ਵੀ ਮੌਜੂਦ ਹਨ।

ਦਰਅਸਲ, ਵਿਧਾਇਕਾਂ ਦਾ ਇਹ ਟੂਰ ਕੇਂਦਰ ਸਰਕਾਰ ਦੀ ਐਕਟ ਈਸਟ ਪਾਲਿਸੀ ਤਹਿਤ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੀਤਾ ਗਿਆ ਸੀ। ਪਿਪਰਾ (ਸੁਪੌਲ) ਵਿਧਾਨ ਸਭਾ ਖੇਤਰ ਦੇ ਵਿਧਾਇਕ ਤੇ ਕਮੇਟੀ ਦੇ ਪ੍ਰਧਾਨ ਯਧੁਵੰਸ਼ ਕੁਮਾਰ ਯਾਦਵ ਨੇ ਵਿਧਾਇਕਾਂ ਦੀ ਟੀਮ ਦੀ ਅਗਵਾਈ ਕੀਤੀ ਸੀ। ਇਸ ਟੀਮ ਵਿੱਚ ਭਾਜਪਾ ਵਿਧਾਇਕ ਸਚਿਨ ਪ੍ਰਸਾਦ ਸਿੰਘ, ਜੇਡੀਯੂ ਵਿਧਾਇਕ ਰਾਜ ਕੁਮਾਰ ਰਾਏ ਤੇ ਆਰਜੇਡੀ ਦੇ ਵਿਧਾਇਕ ਰਾਜਾ ਪਾਕਰ ਵੀ ਸ਼ਾਮਲ ਸਨ।