ਅਰਵਿੰਦ ਕੇਜਰੀਵਾਲ ਨੂੰ ਕਰੋਨਾ ਨਹੀਂ, ਸਿਹਤ ਵਿਚ ਹੋਇਆ ਕੁੱਝ ਸੁਧਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੋਨਾ ਨਹੀਂ ਹੈ। ਅੱਜ ਸਵੇਰੇ ਉਨ੍ਹਾਂ ਦੇ ਖ਼ੂਨ ਦਾ ਟੈਸਟ ਹੋਇਆ ਸੀ

Arvind Kejriwal

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੋਨਾ ਨਹੀਂ ਹੈ। ਅੱਜ ਸਵੇਰੇ ਉਨ੍ਹਾਂ ਦੇ ਖ਼ੂਨ ਦਾ ਟੈਸਟ ਹੋਇਆ ਸੀ ਤੇ ਅੱਜ ਸ਼ਾਮ ਨੂੰ  ਕਰੋਨਾ ਟੈਸਟ ਦੀ ਰੀਪੋਰਟ ਨੈਗਟਿਵ ਆਈ ਹੈ। ਸਵੇਰੇ ਉਨ੍ਹਾਂ ਦਾ ਬੁਖ਼ਾਰ ਘੱਟ ਗਿਆ ਸੀ ਤੇ ਗ਼ਲੇ ਵਿਚ ਦਰਦ ਤੋਂ ਵੀ ਕੁੱਝ ਰਾਹਤ ਸੀ।

ਆਪ ਵਿਧਾਇਕ ਤੇ ਦਿੱਲੀ ਜਲ ਬੋਰਡ ਦੇ ਮੀਤ ਪ੍ਰਧਾਨ ਰਾਘਵ ਚੱਢਾ ਨੇ ਅੱਜ ਸ਼ਾਮ ਨੂੰ ਇਕ ਟਵੀਟ ਕਰ ਕੇ ਰੱਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਮੁਖ ਮੰਤਰੀ ਦਾ ਕਰੋਨਾ ਟੈਸਟ ਨੈਗ਼ਟਿਵ ਆਇਆ ਹੈ।

ਐਤਵਾਰ ਦੁਪਹਿਰ ਤੋਂ ਹੀ ਕੇਜਰੀਵਾਲ ਨੂੰ ਬੁਖ਼ਾਰ ਹੋ ਗਿਆ ਸੀ ਤੇ ਗ਼ਲੇ ਵਿਚ ਦਰਦ ਅਤੇ ਬਲਗਮ ਬਣ ਰਹੀ ਸੀ, ਜਿਸ ਪਿਛੋਂ ਉਨਾਂ੍ਹ ਖ਼ੁਦ ਨੂੰ ਆਪਣੇ ਘਰ ਵਿਖੇ ਹੀ ਵੱਖ ਕਰ ਲਿਆ ਸੀ। ਉਹ ਸ਼ੂਗਰ ਦੇ ਵੀ ਮਰੀਜ਼  ਹਨ।

ਫ਼ਿਲਹਾਲ ਉਹ ਸਰਕਾਰੀ ਮੀਟਿੰਗਾਂ ਤੋਂ ਦੂਰ, ਆਪਣੀ ਸਰਕਾਰੀ ਰਿਹਾਇਸ਼ ਵਿਖੇ ਹੀ ਅਰਾਮ ਕਰ ਰਹੇ ਹਨ। ਖ਼ਰਾਬ ਸਿਹਤ ਦੇ ਚਲਦਿਆਂ ਅੱਜ ਹੋਈ ਸੂਬਾ ਪੱਧਰੀ ਆਫ਼ਤ ਰੋਕੂ ਪ੍ਰਬੰਧਕੀ ਅਥਾਰਟੀ ਦੀ ਅਹਿਮ ਮੀਟਿੰਗ ਵਿਚ ਕੇਜਰੀਵਾਲ ਦੀ ਥਾਂ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਹਿੱਸਾ ਲਿਆ ਜਿਸ ਵਿਚ ਕਰੋਨਾ ਮਹਾਂਮਾਰੀ ਦੇ ਹਾਲਾਤ ਬਾਰੇ ਚਰਚਾ ਕੀਤੀ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ