ਕੋਰੋਨਾ ਸੰਕਟ ਦੌਰਾਨ ਵਿਦਿਆਰਥੀਆਂ ਨੂੰ ਮਿਲ ਸਕਦੀ ਹੈ ਰਾਹਤ, ਸਿਲੇਬਸ ਘੱਟ ਕਰਨ 'ਤੇ ਹੋ ਰਹੀ ਚਰਚਾ
ਕੋਰੋਨਾ ਵਾਇਰਸ ਦੇ ਚਲਦਿਆਂ ਪੈਦਾ ਹੋਏ ਹਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਅਕ ਸੰਸਥਾਵਾਂ ਵਿਚ ਅਗਲੇ ਅਕਾਦਮਿਕ ਸਾਲ ਲਈ ਸਿਲੇਬਸ ਨੂੰ ਘਟਾਇਆ ਜਾ ਸਕਦਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਪੈਦਾ ਹੋਏ ਹਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਅਕ ਸੰਸਥਾਵਾਂ ਵਿਚ ਅਗਲੇ ਅਕਾਦਮਿਕ ਸਾਲ ਲਈ ਸਿਲੇਬਸ ਨੂੰ ਘਟਾਇਆ ਜਾ ਸਕਦਾ ਹੈ। ਉੱਥੇ ਹੀ ਪੜ੍ਹਾਈ ਦੇ ਸਮੇਂ ਵਿਚ ਵੀ ਕਮੀ ਕੀਤੀ ਜਾ ਸਕਦੀ ਹੈ।
ਇਹ ਜਾਣਕਾਰੀ ਮਨੁੱਖੀ ਸਰੋਤ ਮੰਤਰੀ ਰਮੇਸ਼ ਪੋਖਰੀਆਲ 'ਨਿਸ਼ੰਕ' ਨੇ ਟਵੀਟ ਕਰ ਕੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਮੌਜੂਦਾ ਹਾਲਾਤ ਅਤੇ ਵੱਡੀ ਗਿਣਤੀ ਵਿਚ ਅਧਿਆਪਕਾਂ ਅਤੇ ਮਾਪਿਆਂ ਵੱਲੋਂ ਸੁਝਾਅ ਮਿਲਣ ਤੋਂ ਬਾਅਦ ਅਗਲੇ ਅਕਾਦਮਿਕ ਸਾਲ ਵਿਚ ਸਿਲੇਬਸ ਅਤੇ ਪੜ੍ਹਾਈ ਦੇ ਸਮੇਂ ਨੂੰ ਘੱਟ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਮਨੁੱਖੀ ਸਰੋਤ ਮੰਤਰੀ ਨੇ ਸਾਰੇ ਅਧਿਆਪਕਾਂ, Academician, ਅਤੇ educationists ਕੋਲੋਂ ਇਸ ਸਬੰਧੀ ਸੁਝਾਅ ਮੰਗੇ ਹਨ। ਉਹਨਾਂ ਨੇ ਕਹਾ ਕਿ MHRD ਜਾਂ ਉਹਨਾਂ ਦੇ ਨਿੱਜੀ ਟਵਿਟਰ ਅਤੇ ਫੇਸਬੁੱਕ ਪੇਜ ਦੇ ਜ਼ਰੀਏ ਇਸ ਸਬੰਧੀ ਸੁਝਾਅ ਭੇਜੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੁਝਾਅ 'ਤੇ ਵੀ ਧਿਆਨ ਦਿੱਤਾ ਜਾਵੇਗਾ।
ਐਚਆਰਡੀ ਮੰਤਰਾਲੇ ਨੇ ਸੋਮਵਾਰ ਨੂੰ ਰਾਜਾਂ ਅਤੇ ਹਿੱਸੇਦਾਰਾਂ ਨਾਲ ਸਕੂਲ ਖੋਲ੍ਹਣ ਬਾਰੇ ਵਿਚਾਰ ਚਰਚਾ ਕੀਤੀ ਸੀ। ਮੀਟਿੰਗ ਵਿਚ ਸੈਕਟਰੀ ਸਕੂਲ ਸਿੱਖਿਆ, ਅਨੀਤਾ ਕਰਵਲ, ਰਾਜਾਂ ਦੇ ਸਿੱਖਿਆ ਸਕੱਤਰਾਂ ਨੇ ਵਿਦਿਆਰਥੀਆਂ ਦੀ ਸੁਰੱਖਿਆ ਆਦਿ ਬਾਰੇ ਚਰਚਾ ਕੀਤੀ ਸੀ।
ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਸੂਬਿਆਂ ਨੇ ਵੱਖ-ਵੱਖ ਪੜਾਵਾਂ ਵਿਚ ਕਲਾਸਾਂ ਲਗਾਉਣ, ਹਾਜ਼ਰੀ ਰਜਿਸਟਰ ਨੂੰ ਹਟਾਉਣ, ਵਿਦਿਆਰਥੀਆਂ ਨੂੰ ਇਕ ਦਿਨ ਛੱਡ ਕੇ ਬੁਲਾਉਣ ਅਤੇ ਕਿਸੇ ਦੁਰਘਟਨਾ ਵਾਲੀ ਸਥਿਤੀ ਤੋਂ ਬਚਣ ਲਈ ਕਾਰਜ ਯੋਜਨਾ ਦਾ ਸੁਝਾਅ ਦਿੱਤਾ ਹੈ।
ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਪੈਦਾ ਹੋਏ ਹਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੀਬੀਐਸਈ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸੀਬੀਐਸੀ ਦੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਵਿਚਕਾਰ ਪ੍ਰੀਖਿਆਵਾਂ ਅਯੋਜਿਤ ਹੋਣਗੀਆਂ।
ਕੋਰੋਨਾ ਮਹਾਮਾਰੀ ਦੇ ਚਲਦਿਆਂ ਜੋ ਵਿਦਿਆਰਥੀ ਅਪਣੇ ਗ੍ਰਹਿ ਜ਼ਿਲ੍ਹਿਆਂ ਵਿਚ ਚਲੇ ਗਏ ਹਨ, ਉਹ ਹੁਣ ਉਹਨਾਂ ਜ਼ਿਲ੍ਹਿਆਂ ਵਿਚ ਹੀ ਪ੍ਰੀਖਿਆ ਦੇ ਸਕਣਗੇ। ਇਹਨਾਂ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਇਹਨਾਂ ਦੇ ਜ਼ਿਲ੍ਹਿਆਂ ਵਿਚ ਹੀ ਪ੍ਰੀਖਿਆ ਕੇਂਦਰ ਬਣਾਏ ਗਏ ਹਨ।