CM ਕੇਜਰੀਵਾਲ ਦੇ ਵੱਲੋਂ ਗ੍ਰਹਿ ਮੰਤਰੀ ਅੰਮਿਤ ਸ਼ਾਹ ਨਾਲ ਕੀਤੀ ਮੀਟਿੰਗ, ਕਰੋਨਾ ਸਥਿਤੀ ਬਾਰੇ ਹੋਈ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਗਈ ਹੈ।

Arvind Kejriwal

ਨਵੀਂ ਦਿੱਲੀ : ਦਿੱਲੀ ਦੇ  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਮੁਲਾਕਾਤ ਵਿਚ ਦਿੱਲੀ ਵਿਚ ਕਰੋਨਾ ਵਾਇਰਸ ਦੇ ਮੌਜ਼ੂਦਾ ਹਲਾਤਾਂ ਬਾਰੇ ਚਰਚਾ ਹੋਈ। CM ਕੇਜਰੀਵਾਲ ਨੇ ਟਵੀਟ ਦੇ ਜ਼ਰੀਏ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਚ ਦੱਸਿਆ

ਕਿ ਅਮਿਤ ਸ਼ਾਹ ਦੇ ਵੱਲੋਂ ਉਨ੍ਹਾਂ ਨੂੰ ਕਰੋਨਾ ਲੜਾਈ ਵਿਚ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਵਾਇਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਚ ਕਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅੱਜ ਰਾਜਧਾਨੀ ਵਿਚ 1501 ਮਾਮਲੇ ਦਰਜ਼ ਹੋਏ ਹਨ। ਜਿਸ ਤੋਂ ਬਾਅਦ ਇੱਥੇ ਦਿੱਲੀ ਚ ਕਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 32000 ਹਜ਼ਾਰ ਨੂੰ ਪਾਰ ਕਰ ਗਈ ਹੈ

ਅਤੇ 984 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੱਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਦੇ ਵੱਲੋਂ ਕਿਹਾ ਗਿਆ ਸੀ। 15 ਜੂਨ ਤੱਕ 44 ਹਜ਼ਾਰ ਕੇਸ ਹੋ ਜਾਣਗੇ ਅਤੇ 31 ਜੁਲਾਈ ਤੱਕ 80 ਹਜ਼ਾਰ ਬੈੱਡਾਂ ਦੀ ਲੋੜ ਹੋਵੇਗੀ। ਕਿਉਂਕਿ ਜਿਨ੍ਹੇ ਬੈੱਡ ਦਿੱਲੀ ਵਾਸੀਆਂ ਦੇ ਲਈ ਚਾਹੀਦੇ ਹਨ

ਉਨ੍ਹੇ ਹੀ ਬੈੱਡ ਬਾਹਰ ਤੋਂ ਆਉਂਣ ਵਾਲੇ ਲੋਕਾਂ ਲਈ ਚਾਹੀਦੇ ਹਨ। ਮਤਲਬ ਕਿ ਜੇਕਰ ਦਿੱਲੀ ਲਈ 33 ਹਜ਼ਾਰ ਬੈੱਡਾਂ ਦੀ ਜਰੂਰਤ ਹੈ ਤਾਂ ਬਾਹਰ ਤੋਂ ਆਉਂਣ ਵਾਲਿਆ ਲਈ ਮਿਲਾਕੇ ਕੁੱਲ 65 ਹਜ਼ਾਰ ਬੈੱਡਾਂ ਦੀ ਲੋੜ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।