ਮੇਹੁਲ ਚੌਕਸੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 11 ਜੂਨ ਤਕ ਟਲੀ
ਸਰਕਾਰੀ ਪੱਖ ਦੇ ਵਕੀਲ ਨੇ ਜ਼ਮਾਨਤ ਅਪੀਲ ਦਾ ਕੀਤਾ ਵਿਰੋਧ ਅਤੇ ਕਿਹਾ ਕਿ ਚੌਕਸੀ ਦੇਸ਼ ਛੱਡ ਕੇ ਭੱਜ ਸਕਦਾ ਹੈ
ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘਪਲਾ( Punjab National Bank scam) ਮਾਮਲੇ ਦੇ ਦੋਸ਼ੀ ਮੇਹੁਲ ਚੌਕਸੀ( Mehul Choksi) ਦੀ ਜ਼ਮਾਨਤ ’ਤੇ ਡੋਮੀਨਿਕਾ( Dominica) ਹਾਈ ਕੋਰਟ ਨੇ ਸੁਣਵਾਈ 11 ਜੂਨ ਤਕ ਟਾਲ ਦਿਤੀ ਹੈ।
ਇਹ ਵੀ ਪੜ੍ਹੋ: ਕੰਮ ਨਾ ਹੋਣ ਕਰਕੇ ਸਮੇਂ ਸਿਰ ਪੂਰਾ ਟੈਕਸ ਨਹੀਂ ਭਰ ਸਕੀ- ਕੰਗਣਾ ਰਣੌਤ
ਸਥਾਨਕ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਮਜਿਸਟ੍ਰੇਟ ਵਲੋਂ ਜ਼ਮਾਨਤ ਖ਼ਾਰਜ ਕਰਨ ਤੋਂ ਬਾਅਦ ਚੌਕਸੀ ਨੇ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਚੌਕਸੀ( Mehul Choksi)ਦੇ ਸਥਾਨਕ ਵਕੀਲਾਂ ਦੇ ਦਲ ਨੇ ਇਹ ਅਪੀਲ ਦਾਖ਼ਲ ਕੀਤੀ ਸੀ, ਜਿਸ ’ਤੇ ਅਦਾਲਤ ਦੇ ਜੱਜ ਨੇ ਵੀਡੀਉ ਲਿੰਕ ਰਾਹੀਂ ਸੁੂਣਵਾਈ ਕੀਤੀ।
ਇਹ ਵੀ ਪੜ੍ਹੋ: ਕੋਰੋਨਾ ਸੰਕਰਮਿਤ ਬੱਚਿਆਂ ਲਈ ਸਰਕਾਰ ਨੇ ਜਾਰੀ ਕੀਤੀ ਗਾਈਡਲਾਈਨ
ਡੋਮੀਨਿਕਾ( Dominica) ਨਿਊਜ਼ ਆਨਲਾਈਨ ਅਨੁਸਾਰ ਸਰਕਾਰੀ ਪੱਖ ਦੇ ਵਕੀਲ ਨੇ ਜ਼ਮਾਨਤ ਅਪੀਲ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਚੌਕਸੀ ਦੇਸ਼ ਛੱਡ ਕੇ ਭੱਜ ਸਕਦਾ ਹੈ। ਇਸ ਤੋਂ ਬਾਅਦ ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ 11 ਜੂਨ ਤਕ ਮੁਲਤਵੀ ਕਰ ਦਿਤੀ।