ਬਿਹਾਰ ਵਿਚ ਰਾਜਦ ਨੇਤਾ ਕੈਲਾਸ਼ ਪਾਸਵਾਨ ਦਾ ਸਿਰ ਵੱਢਕੇ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿਚ ਰਾਜਦ (RJD) ਨੇਤਾ ਕੈਲਾਸ਼ ਪਾਸਵਾਨ ਦੀ ਅਗਵਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਹੈ। ਕੈਲਾਸ਼ ਪਾਸਵਾਨ ਦੀ ਪਿਛਲੇ 7 ...

kailash paswan murder

ਨਾਲੰਦਾ, ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿਚ ਰਾਜਦ (RJD) ਨੇਤਾ ਕੈਲਾਸ਼ ਪਾਸਵਾਨ ਦੀ ਅਗਵਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਹੈ। ਕੈਲਾਸ਼ ਪਾਸਵਾਨ ਦੀ ਪਿਛਲੇ 7 ਜੁਲਾਈ ਨੂੰ ਖੁਦਾਗੰਜ ਥਾਣਾ ਇਲਾਕੇ ਦੇ ਪੈਮਾਰ ਨਦੀ ਦੇ ਪੁਲ ਦੇ ਹੇਠਾਂ ਸਿਰ ਵਢੀ ਲਾਸ਼ ਮਿਲੀ ਸੀ। ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ 6 ਜੁਲਾਈ ਨੂੰ ਨਾਰਦੀਗੰਜ ਦੇ ਬੁੱਚੀ ਪਿੰਡ ਦੇ ਛੋਟੂ ਗੁਪਤਾ  ਨੇ ਰਾਜਦ ਨੇਤਾ ਕੈਲਾਸ਼ ਪਾਸਵਾਨ ਨੂੰ ਪੰਚਾਇਤ ਵਿਚ ਹਿੱਸਾ ਲੈਣ ਲਈ ਬੁਲਾਕੇ ਬਲੈਰੋ ਗੱਡੀ ਵਿਚ ਬਿਠਾਕੇ ਲੈ ਗਿਆ ਸੀ, ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤੇ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ । 

ਜਾਣਕਾਰੀ ਦੇ ਅਨੁਸਾਰ, ਰਾਜਦ ਨੇਤਾ ਕੈਲਾਸ਼ ਪਾਸਵਾਨ 6 ਜੁਲਾਈ ਤੋਂ ਲਾਪਤਾ ਸਨ। ਮ੍ਰਿਤਕ ਦੇ ਪੁੱਤਰ ਸੰਜੈ ਨੇ ਦੱਸਿਆ ਕਿ 6 ਜੁਲਾਈ ਨੂੰ ਨਾਰਦੀਗੰਜ ਦੇ ਬੁੱਚੀ ਪਿੰਡ ਦੇ ਛੋਟੂ ਗੁਪਤਾ  ਨੇ ਰਾਜਦ ਨੇਤਾ ਕੈਲਾਸ਼ ਪਾਸਵਾਨ ਨੂੰ ਅਪਣੇ ਨਾਲ ਲੈ ਗਿਆ ਸੀ। ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤੇ। ਪਰਿਵਾਰਕ ਮੈਂਬਰਾਂ ਨੇ ਸੋਮਵਾਰ ਨੂੰ ਉਨ੍ਹਾਂ ਦੇ ਅਗਵਾਹ ਹੋਣ ਦੀ ਸ਼ਿਕਾਇਤ ਨਵਾਦਾ ਜ਼ਿਲ੍ਹੇ ਦੇ ਨਗਰ ਥਾਣਾ ਵਿਚ ਦਰਜ ਕਾਰਵਾਈ ਸੀ। ਮ੍ਰਿਤਕ ਦੇ ਪੁੱਤਰ ਸੰਜੈ ਨੇ ਛੋਟੂ ਉੱਤੇ ਹੀ ਅਗਵਾਹ ਦਾ ਇਲਜ਼ਾਮ ਲਗਾਇਆ ਹੈ। ਇਸ ਮਾਮਲੇ ਵਿਚ ਪੁਲਿਸ ਨੂੰ ਉਸਦੀ ਤਲਾਸ਼ ਹੈ।

ਦੱਸ ਦਈਏ ਕਿ ਛੋਟੂ ਪਿਛਲੇ ਕਈ ਮਾਮਲਿਆਂ ਵਿਚ ਦੋਸ਼ੀ ਰਿਹਾ ਹੈ। ਘਟਨਾ ਦੀ ਰਾਤ ਤੋਂ ਹੀ ਕੈਲਾਸ਼ ਅਤੇ ਛੋਟੂ ਦੇ ਮੋਬਾਈਲ 'ਸਵਿਚ ਆਫ' ਮਿਲ ਰਹੇ ਸਨ। ਘਟਨਾ ਦੇ ਅਗਲੇ ਦਿਨ ਸੋਮਵਾਰ 7 ਜੁਲਾਈ ਨੂੰ ਪੁਲਿਸ ਨੂੰ ਇੱਕ ਬਗ਼ੈਰ ਸਿਰ ਦੀ ਲਾਸ਼ ਮਿਲੀ। ਪੁਲਿਸ ਉਸਦੀ ਪਛਾਣ ਵਿਚ ਜੁੱਟ ਗਈ। ਪੁਲਿਸ ਨੇ ਲਾਪਤਾ ਰਾਜਦ ਨੇਤਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉਸ ਲਾਸ਼ ਦੀ ਪਛਾਣ ਲਈ ਬੁਲਾਇਆ। ਲਾਸ਼ ਦੀ ਸ਼ਨਾਖ਼ਤ ਸੋਮਵਾਰ ਦੇਰ ਰਾਤ ਨਾਲੰਦਾ ਸਦਰ ਹਸਪਤਾਲ ਪਹੁੰਚ ਕੇ ਪੁੱਤਰ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਕੀਤੀ। ਦੱਸਿਆ ਜਾਂਦਾ ਹੈ ਕਿ ਦੋਸ਼ੀਆਂ ਨੇ ਰਾਜਦ ਨੇਤਾ ਦੀ ਗਲਾ ਚੀਰਕੇ ਹੱਤਿਆ ਕਰਨ ਤੋਂ ਬਾਅਦ ਲਾਸ਼ ਦੀ ਪਛਾਣ ਨੂੰ ਲਈ ਸਿਰ ਨੂੰ ਗਾਇਬ ਕਰ ਦਿੱਤਾ

ਅਤੇ ਬਾਕੀ ਸਰੀਰ ਨੂੰ ਉਸੀ ਜਗ੍ਹਾ ਛੱਡਕੇ ਫਰਾਰ ਹੋ ਗਏ। ਉਥੇ ਹੀ, ਇਸ ਮਾਮਲੇ ਵਿਚ ਨਵਾਦਾ ਜਿਲ੍ਹੇ ਦੇ ਥਾਣਾ ਮੁਖੀ ਅਨੁਸਾਰ ਤਾਂ ਦੋਸ਼ੀਆਂ ਨੇ ਰਾਜਦ ਨੇਤਾ ਦਾ ਗਲਾ ਚੀਰਕੇ ਹੱਤਿਆ ਕਰਨ ਤੋਂ ਬਾਅਦ ਲਾਸ਼ ਦੀ ਪਛਾਣ ਨੂੰ ਛੁਪਾਉਣ ਲਈ ਸਿਰ ਨੂੰ ਗਾਇਬ ਕਰ ਦਿੱਤਾ ਅਤੇ ਸਰੀਰ ਨੂੰ ਨਾਲੰਦਾ ਦੇ ਖੁਦਾਗੰਜ ਥਾਣਾ ਖੇਤਰ ਵਿਚ ਸੁੱਟਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਮਾਮਲੇ ਦੀ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਕੇ ਜੇਲ੍ਹ ਭੇਜਿਆ ਜਾਵੇਗਾ।