ਦਿੱਲੀ ਦੇ GIP ਮਾਲ ਦੀ ਛੱਤ ਤੋਂ ਛਾਲ ਮਾਰ ਮੁਟਿਆਰ ਨੇ ਕੀਤੀ ਆਤਮਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੋਇਡਾ ਦੇ ਸ਼ਾਪਿੰਗ ਮਾਲ ਗਰੇਟ ਇੰਡਿਆ ਪੈਲੇਸ (GIP) ਵਿਚ ਸ਼ਨੀਵਾਰ ਨੂੰ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।

Girl commits suicide in Noida

ਨਵੀਂ ਦਿੱਲੀ, ਨੋਇਡਾ ਦੇ ਸ਼ਾਪਿੰਗ ਮਾਲ ਗਰੇਟ ਇੰਡਿਆ ਪੈਲੇਸ (GIP) ਵਿਚ ਸ਼ਨੀਵਾਰ ਨੂੰ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ਾਪਿੰਗ ਮਾਲ ਗ੍ਰੇਟ ਇੰਡਿਆ ਪੈਲੇਸ (GIP)  ਵਿਚ ਇੱਕ ਨੌਜਵਾਨ ਲੜਕੀ ਨੇ ਆਤਮਹੱਤਿਆ ਕਰ ਲਈ ਹੈ। ਮੌਜੂਦ ਲੋਕਾਂ ਦੇ ਅਨੁਸਾਰ ਲੜਕੀ ਨੇ ਮਾਲ ਦੀ ਉਪਰਲੀ ਮੰਜ਼ਿਲ ਤੋਂ ਛਾਲ ਮਾਰਕੇ ਖ਼ੁਦਕੁਸ਼ੀ ਕੀਤੀ ਹੈ। ਦੱਸ ਦਈਏ ਕੇ ਪੁਲਿਸ ਮਾਲ ਦੀ ਸੀਸੀਟੀਵੀ ਫੁਟੇਜ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।

ਧਿਆਨ ਯੋਗ ਹੈ ਕਿ GIP ਮਾਲ ਸ਼ਹਿਰ ਦਾ ਸਭ ਤੋਂ ਬੀਜ਼ੀ ਸ਼ਾਪਿੰਗ ਮਾਲ ਹੈ, ਇਸ ਵਿਚ ਬਹੁਤ ਜ਼ਿਆਦਾ ਲੋਕ ਘੁੰਮਣ ਅਤੇ ਸ਼ਾਪਿੰਗ ਕਰਨ ਆਉਂਦੇ ਹਨ ਅਤੇ ਇੱਥੇ ਭਾਰੀ ਭੀੜ ਮੌਜੂਦ ਰਹਿੰਦੀ ਹੈ, ਇਸ ਹਾਦਸੇ ਤੋਂ ਬਾਅਦ ਮਾਲ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।